11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੋਇੰਦਵਾਲ ਬਾਈਪਾਸ ਨੂੰ ਜਾਣ ਵਾਲੀ ਸੜਕ 'ਤੇ ਲਗਦੇ ਵਾਹਨਾਂ ਦੇ ਜਾਮ ਤੋਂ ਲੋਕ ਦੁਖੀ

ਅਜੀਤ ਡੈਸਕ 02-09-2025
ਤਰਨ ਤਾਰਨ, 1 ਸਤੰਬਰ (ਪਰਮਜੀਤ ਜੋਸ਼ੀ)- ਤਰਨ ਤਾਰਨ ਸ਼ਹਿਰ ਵਿਚ ਟ੍ਰੈਫਿਕ ਜਾਮ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਜਿਥੇ ਸ਼ਹਿਰ ਨਿਵਾਸੀ ਪ੍ਰੇਸ਼ਾਨ ਹਨ, ਉਥੇ ਸ਼ਹਿਰ ਤੋਂ ਬਾਹਰੋਂ ਆਉਣ ਵਾਲੇ ਲੋਕ ਵੀ ਕਈ-ਕਈ ਟ੍ਰੈਫਿਕ ਜਾਮ ਵਿਚ ਫਸੇ ਰਹਿੰਦੇ ਹਨ ਪ੍ਰੰਤੂ ਟ੍ਰੈਫਿਕ ਪੁਲਿਸ ਵਲੋਂ ਇਸ ਤਰਫ ਧਿਆਨ ਨਹੀਂ ਦਿੱਤਾ ਜਾ ਰਿਹਾ | ਤਰਨ ਤਾਰਨ ਸ਼ਹਿਰ ਦੇ ਥਾਣਾ ਸਦਰ ਤੋਂ ਸ਼ੁਰੂ ਹੁੰਦੀ ਸੜਕ ਜੋ ਕਿ ਗੋਇੰਦਵਾਲ ਬਾਈਪਾਸ ਨੂੰ ਜਾਂਦੀ ਹੈ, ਉਸ ਸੜਕ ਉਪਰ ਰੋਜਾਨਾਂ ਹੀ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ ਅਤੇ ਲੋਕ ਘੰਟਿਆਂਬੰਧੀ ਟ੍ਰੈਫਿਕ ਜਾਮ ਵਿਚ ਫਸੇ ਰਹਿੰਦੇ ਹਨ | ਇਸ ਸੜਕ ਉਪਰ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਟ੍ਰੈਪਿਕ ਨੂੰ ਕੰਟਰੋਲ ਕਰਨ ਲਈ ਨਹੀਂ ਲਗਾਇਆ ਗਿਆ, ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਸੰਬੰਧੀ ਬਜਰੰਗ ਦਲ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਰਿੰਕੂ ਜੋਸ਼ੀ, ਭਾਜਪਾ ਯੁਵਾ ਮੋਰਚਾ ਦੇ ਪ੍ਰਧਾਨ ਦਿਨੇਸ਼ ਜੋਸ਼ੀ, ਲੱਕੀ ਜੋਸ਼ੀ, ਨਵੀਨ ਸ਼ਰਮਾ, ਵਿਵੇਕ ਬੌਬੀ ਗੁਪਤਾ, ਗਗਨ ਸ਼ਰਮਾ, ਰਿੱਕੀ ਸ਼ਰਮਾ, ਵਿਕਾਸ ਸ਼ਰਮਾ ਅਰੋੜਾ, ਸੰਨੀ ਅਰੋੜਾ, ਵਿੱਕੀ ਅਰੋੜਾ, ਦਿਨੇਸ਼ ਅਰੋੜਾ, ਸੰਚਿਤ ਗੁਪਤਾ ਆਦਿ ਨੇ ਦੱਸਿਆ ਕਿ ਜਿਥੇ ਤਰਨ ਤਾਰਨ ਸ਼ਹਿਰ ਦੀਆਂ ਸੜਕਾਂ ਉਪਰ ਟ੍ਰੈਫਿਕ ਜਾਮ ਰਹਿੰਦਾ ਹੈ, ਉਥੇ ਥਾਣਾ ਸਦਰ ਤਰਨ ਤਾਰਨ ਤੋਂ ਗੋਇੰਦਵਾਲ ਬਾਈਪਾਸ ਨੂੰ ਜਾਣ ਵਾਲੀ ਸੜਕ 'ਤੇ ਹਮੇਸ਼ਾ ਟ੍ਰੈਫਿਕ ਜਾਮ ਰਹਿੰਦਾ ਹੈ ਅਤੇ ਲੋਕ ਜਾਮ ਵਿਚ ਫਸੇ ਰਹਿਣ ਕਾਰਨ ਪ੍ਰੇਸ਼ਾਨ ਹੋ ਰਹੇ ਹਨ ਅਤੇ ਸਥਾਨਿਕ ਮੁਹੱਲੇ ਵਿਚ ਰਹਿਣ ਵਾਲੇ ਲੋਕਾਂ ਨੂੰ ਦੂਸਰੇ ਰਸਤਿਆਂ ਰਾਹੀਂ ਜੋ ਕਿ ਕਾਫੀ ਲੰਮਾ ਪੈ ਜਾਂਦਾ ਹੈ, ਰਾਹੀਂ ਹੋ ਕੇ ਆਪਣੇ ਘਰਾਂ ਵਿਚ ਜਾਣਾ ਪੈਂਦਾ ਹੈ, ਉਥੇ ਇਸ ਸੜਕ ਉਪਰ ਹਸਪਤਾਲ, ਸਕੂਲ ਵੀ ਹਨ ਅਤੇ ਐਬੂਲੈਂਸ ਵੀ ਇਸ ਜਾਮ ਵਿਚ ਫਸੀਆਂ ਰਹਿੰਦੀਆਂ ਹਨ, ਉਥੇ ਇਹ ਸੜਕ ਮਾਤਾ ਕੌਲਾ ਦੇਵੀ ਮੰਦਰ ਨੂੰ ਵੀ ਜਾਂਦੀ ਹੈ, ਜਿਸ ਕਾਰਨ ਸ਼ਰਧਾਲੂ ਵੀ ਪ੍ਰੇਸ਼ਾਨ ਹੁੰਦੇ ਹਨ | ਉਨ੍ਹਾਂ ਐੱਸ.ਐੱਸ.ਪੀ.ਦੀਪਕ ਪਾਰੀਕ, ਟ੍ਰੈਫਿਕ ਇੰਚਾਰਜ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਉਕਤ ਸੜਕ ਉਪਰ ਲੱਗਦੇ ਟ੍ਰੈਫਿਕ ਜਾਮ ਤੋਂ ਲੋਕਾਂ ਨੂੰ ਰਾਹਤ ਦਿਵਾਉਣ ਵੱਲ ਧਿਆਨ ਦਿੱਤਾ ਜਾਵੇ ਅਤੇ ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ |
ਪਿਛਲੀ ਖ਼ਬਰ ਨਵ ਨਿਯੁਕਤ ਐੱਸ.ਐੱਮ.ਓ. ਡਾ. ਸੁਰਿੰਦਰ ਕੁਮਾਰ ਸਨਮਾਨਿਤ ਅਗਲੀ ਖ਼ਬਰ ਘਰ ਦੇ 3 ਕਮਰਿਆਂ ਦੀ ਛੱਤ ਡਿੱਗੀ ਪੂਰਾ ਘਰ ਮਲਬੇ ਵਿਚ ਤਬਦੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।