ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਪਿੰਡਾਂ ’ਚ ਕੀਤੀਆਂ ਜਾ ਰਹੀਆਂ ਲੋਕ ਮਿਲਣੀਆਂ ਨੂੰ ਭਰਵਾਂ ਹੁੰਗਾਰਾ
ਅਮਰਕੋਟ, 10 ਅਗਸਤ (ਭੱਟੀ)- ਵਿਧਾਨ ਸਭਾ ਹਲਕਾ ਖੇਮਕਰਨ ਦੇ ਬਲਾਕ ਵਲਟੋਹਾ ਦੇ ਦਰਜਨ ਦੇ ਕਰੀਬ ਪਿੰਡਾਂ ’ਚ ਲੋਕ ਮਿਲਣੀ ਤਹਿਤ ਆਮ ਲੋਕਾਂ ਦੇ ਦੁੱਖ ਦਰਦ ਸੁਣੇ ਤੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵਿਧਾਇਕ ਸਰਵਨ ਸਿੰਘ ਧੁੰਨ ਵਲੋਂ ਕੀਤਾ ਗਿਆ। ਇਸੇ ਲੜੀ ਤਹਿਤ ਪਿੰਡ ਕੋਟਲੀ ਵਸਾਵਾ ਸਿੰਘ ਵਿਖੇ ਸਰਪੰਚ ਜਗਰਾਜ ਸਿੰਘ ਕੋਟਲੀ ਦੀ ਅਗਵਾਈ ’ਚ ਹੋਏ ਵੱਡੇ ਇਕੱਠ ਤੋਂ ਵਿਧਾਇਕ ਸਰਵਨ ਸਿੰਘ ਧੁੰਨ ਅਸ਼-ਅਸ਼ ਕਰ ਉੱਠੇ ।
ਅਜੀਤ ਡੈਸਕ
11-08-2026