07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਰਵਿੰਦਰ ਸਿੰਘ ਬ੍ਰਹਮਪੁਰਾ ਦੇ ਛੋਟੇ ਭਰਾ ਹਰਵਿੰਦਰ ਸਿੰਘ ਗੋਹਲਵੜ ਦਾ ਪਿੰਡ ਗੋਹਲਵੜ ਵਿਖੇ ਹੋਇਆ ਅੰਤਿਮ ਸੰਸਕਾਰ

ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)–ਪਿੰਡ ਗੋਹਲਵੜ ਵਿਖੇ ਸਾਬਕਾ ਵਿਧਾਇਕ ਅਤੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਲਜਿੰਦਰ ਸਿੰਘ ਦੇ ਛੋਟੇ ਭਰਾ ਹਰਵਿੰਦਰ ਸਿੰਘ ਗੋਹਲਵੜ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਵਾਇਤਾਂ ਅਤੇ ਸੇਜਲ ਅੱਖਾਂ ਨਾਲ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵਿਛੜੀ ਰੂਹ ਨੂੰ ਅੰਤਿਮ ਵਿਦਾਈ ਦਿੱਤੀ।

ਪਿੰਡ ਗੋਹਲਵੜ ਵਿਖੇ ਹਰਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਦੀ ਤਸਵੀਰ। ਤਸਵੀਰ–ਲਵਲੀ 07-11-2026
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)–ਪਿੰਡ ਗੋਹਲਵੜ ਵਿਖੇ ਸਾਬਕਾ ਵਿਧਾਇਕ ਅਤੇ ‘ਆਪ’ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਬਲਜਿੰਦਰ ਸਿੰਘ ਦੇ ਛੋਟੇ ਭਰਾ ਹਰਵਿੰਦਰ ਸਿੰਘ ਗੋਹਲਵੜ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਵਾਇਤਾਂ ਅਤੇ ਸੇਜਲ ਅੱਖਾਂ ਨਾਲ ਕੀਤਾ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕੇ ਦੀਆਂ ਸੰਗਤਾਂ ਨੇ ਵਿਛੜੀ ਰੂਹ ਨੂੰ ਅੰਤਿਮ ਵਿਦਾਈ ਦਿੱਤੀ। ਅੰਤਿਮ ਸੰਸਕਾਰ ਮੌਕੇ ਉਨ੍ਹਾਂ ਦੇ ਵੱਡੇ ਪੁੱਤਰ ਸ਼ੁਭਕਰਨ ਦੀਪ ਸਿੰਘ ਅਤੇ ਛੋਟੇ ਪੁੱਤਰ ਰੋਬਨਦੀਪ ਸਿੰਘ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨੀ ਦਿਖਾਈ। ਪਿਤਾ ਨੂੰ ਅੰਤਿਮ ਵਿਦਾਈ ਦੇਣ ਦਾ ਇਹ ਭਾਵੁਕ ਪਲ ਮੌਜੂਦ ਸਾਕ-ਸੰਬੰਧੀਆਂ ਅਤੇ ਸੰਗਤਾਂ ਲਈ ਬੇਹੱਦ ਦੁਖਦਾਈ ਸੀ। ਇਹ ਦ੍ਰਿਸ਼ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਨਮ ਕਰ ਗਿਆ। ਇਕ ਪਾਸੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਦਾ ਅਸਹਿ ਦੁੱਖ ਸੀ ਅਤੇ ਦੂਜੇ ਪਾਸੇ ਭਰਾ ਨੂੰ ਗੁਆਉਣ ਦਾ ਦਰਦ ਰਵਿੰਦਰ ਸਿੰਘ ਬ੍ਰਹਮਪੁਰਾ ਅਤੇ ਸਮੁੱਚੇ ਪਰਿਵਾਰ ਦੇ ਚਿਹਰਿਆਂ ’ਤੇ ਸਾਫ਼ ਝਲਕ ਰਿਹਾ ਸੀ। ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਅਤੇ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਰਾਜਨੀਤਿਕ, ਧਾਰਮਿਕ ਅਤੇ ਸਮਾਜਿਕ ਖੇਤਰਾਂ ਨਾਲ ਸਬੰਧਤ ਸ਼ਖ਼ਸੀਅਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ। ਆਪਣੇ ਛੋਟੇ ਭਰਾ ਦੀ ਅੰਤਿਮ ਵਿਦਾਈ ਸਮੇਂ ਪਰਿਵਾਰ ਦੇ ਮੈਂਬਰਾਂ ਦੀਆਂ ਅੱਖਾਂ ਨਮ ਸਨ। ਇਸ ਦੁੱਖ ਦੀ ਘੜੀ ਵਿਚ ਪਿੰਡ ਅਤੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਪਰਿਵਾਰ ਨਾਲ ਆਪਣੀ ਸਾਂਝ ਅਤੇ ਹਮਦਰਦੀ ਦਾ ਪ੍ਰਗਟਾਵਾ ਕੀਤਾ। ਅੰਤਿਮ ਸੰਸਕਾਰ ਮੌਕੇ ਵਿਸ਼ੇਸ਼ ਤੌਰ ’ਤੇ ਹਲਕਾ ਖਡੂਰ ਸਾਹਿਬ ਦੇ ਵਿਧਾਇਕਮਨਜਿੰਦਰ ਸਿੰਘ ਲਾਲਪੁਰਾ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਤਰਨ ਤਾਰਨ ਪ੍ਰਧਾਨ ਅਲਵਿੰਦਰਪਾਲ ਸਿੰਘ ਪੱਖੋਕੇ, ਚੇਅਰਮੈਨ ਗੁਰਸੇਵਕ ਸਿੰਘ ਸੇਖ, ਸੰਮਤੀ ਮੈਂਬਰ ਸ. ਸਤਨਾਮ ਸਿੰਘ ਚੋਹਲਾ ਸਾਹਿਬ, ਗੁਰਦੇਵ ਸਿੰਘ ਸ਼ਬਦੀ, ਡਾ. ਜਤਿੰਦਰ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਗੁਰਬਚਨ ਸਿੰਘ ਕਰਮੂਵਾਲਾ, ਹਰਪ੍ਰੀਤ ਸਿੰਘ ਕੋਟ, ਚੇਅਰਮੈਨ ਜਸਵੀਰ ਸਿੰਘ ਢੋਟੀਆਂ, ਸਰਪੰਚ ਗੁਰਨਾਮ ਸਿੰਘ ਭੂਰੇ,ਤਜਿੰਦਰ ਸਿੰਘ ਕੰਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਰਘਬੀਰ ਸਿੰਘ ਰਿੰਕੂ ਬ੍ਰਹਮਪੁਰਾ, ਸ. ਗੋਲਡੀ ਬ੍ਰਹਮਪੁਰਾ, ਸਰਪੰਚ ਅੰਗਰੇਜ਼ ਸਿੰਘ ਜਰਮਸਤਪੁਰ, ਸਰਪੰਚ ਨਰਿੰਦਰ ਸਿੰਘ ਖਡੂਰ ਸਾਹਿਬ ਅਤੇ ਸੁਖਜਿੰਦਰ ਸਿੰਘ ਲਾਡੀ, ਸਾਰ ਸਿੰਘ ਰੋਇਲ ਵਿੱਲਾ ਮਜੀਠਾ, ਹਰਪਿੰਦਰ ਸਿੰਘ ਨਿਉ ਮਾਨ ਟਰੈਵਲ ਅੰਮ੍ਰਿਤਸਰ ਹਾਜ਼ਰ ਸਨ। ਇਸ ਤੋਂ ਇਲਾਵਾ ਮੇਘ ਸਿੰਘ, ਪਹਿਲਵਾਨ ਭਾਗ ਸਿੰਘ, ਇੰਸਪੈਕਟਰ ਰਜਿੰਦਰ ਸਿੰਘ, ਪ੍ਰਿੰਸੀਪਲ ਰਾਜਵਿੰਦਰ ਸਿੰਘ, ਇੰਸਪੈਕਟਰ ਗੁਰਪ੍ਰੀਤ ਸਿੰਘ ਬਸਰਾ, ਡੀ.ਐਮ ਬਚਿੱਤਰ ਸਿੰਘ ਮੱਲੀ, ਡੀ.ਐਮ. ਦਲਵਿੰਦਰ ਸਿੰਘ ਸੰਧੂ, ਮਾਸਟਰ ਦਲਬੀਰ ਸਿੰਘ ਚੰਬਾਂ, ਮਾਸਟਰ ਗੁਰਨਾਮ ਸਿੰਘ ਧੁੰਨ, ਗੁਰਮੀਤ ਸਿੰਘ ਡੀ.ਸੀ. ਬਾਕੀਪੁਰ, ਰਣਜੀਤ ਸਿੰਘ ਸਰਪੰਚ ਭੱਠਲ, ਸਹਿਜਾ ਸਿੰਘ, ਚੇਅਰਮੈਨ ਸਤਵਿੰਦਰ ਪਾਲ ਸਿੰਘ ਮਲਮੋਹਰੀ, ਚੇਅਰਮੈਨ ਅਮਰੀਕ ਸਿੰਘ ਪੱਖੋਕੇ, ਜਸਵਿੰਦਰ ਸਿੰਘ ਅਮਰੀਕਾ, ਚੇਅਰਮੈਨ ਬਲਦੇਵ ਸਿੰਘ ਪੰਡੋਰੀ ਗੋਲਾ, ਚੇਅਰਮੈਨ ਪ੍ਰਗਟ ਸਿੰਘ ਜਵੰਦਾ, ਜਤਿੰਦਰ ਸਿੰਘ ਜੱਤੀ ਕੈਰੋਂ, ਸਰਪੰਚ ਦਿਲਬਾਗ ਸਿੰਘ ਕਾਹਲਵਾਂ, ਸਰਪੰਚ ਅਮਰਜੀਤ ਸਿੰਘ ਖੇਲਾ, ਸਰਪੰਚ ਮਨਜਿੰਦਰ ਸਿੰਘ ਭੋਈਆ, ਡਾ. ਜਗਤਾਰ ਸਿੰਘ ਵੇਈਂਪੂੰਈਂ, ਬਲਰਾਜ ਸਿੰਘ ਦੁਬਲੀ ਨਿਸ਼ਾਨ ਸਿੰਘ ਕੋਟ ਮੁਹੰਮਦ ਖਾਂ, ਕੁਲਦੀਪ ਸਿੰਘ ਔਲਖ ਗੋਇੰਦਵਾਲ ਸਾਹਿਬ ਅਤੇ ਕੁਲਦੀਪ ਸਿੰਘ ਸਰਪੰਚ ਸਮੇਤ ਹੋਰ ਅਨੇਕਾਂ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ਨੇ ਸ. ਹਰਵਿੰਦਰ ਸਿੰਘ ਗੋਹਲਵੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਵਾਹਿਗੁਰੂ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ।
ਪਿਛਲੀ ਖ਼ਬਰ ਰਵਿੰਦਰ ਬ੍ਰਹਮਪੁਰਾ ਨੂੰ ਸਦਮਾ ਛੋਟੇ ਭਰਾ ਦਾ ਦਿਹਾਂਤ ਵੱਖ-ਵੱਖ ਪਾਰਟੀਆਂ ਦੇ ਆਗੂਆਂ ਵਲੋਂ ਦੁੱਖ ਸਾਂਝਾ ਅਗਲੀ ਖ਼ਬਰ ਤਰਨ ਤਾਰਨ ਦੇ ਸੂਝਵਾਨ ਵੋਟਰ ਇਸ ਵਾਰ ਬੀਬਾ ਕੰਚਨਪ੍ਰੀਤ ਕੌਰ ਨੂੰ ਸ਼ਾਨ ਨਾਲ ਜਿਤਾਉਣਗੇ-ਵਡਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।