ਤਰਨ ਤਾਰਨ, 21 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਵਲੋਂ ਇਕ ਕਾਰ 'ਤੇ ਹਵਾਈ ਫਾਇਰ ਕਰਨ 'ਤੇ ਤਿੰਨ ਅਣਪਛਾਤੇ ਨੌਜਵਾਨਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਗਗਨਦੀਪ ਭਾਰਦਵ ਪੁੱਤਰ ਦੇਵੀ ਲਾਲ ਵਾਸੀ ਰੋਡੂਪੁਰ ਮੁਹੱਲਾ ਭੋਰ ਵਾਲੀ ਗਲੀ ਤਰਨ ਤਾਰਨ ਨੇ ਦੱਸਿਆ ਕਿ ਉਹ ਜੋਤਿਸ਼ ਦਾ ਕੰਮ ਕਰਦਾ ਹੈ ਅਤੇ ਉਸ ਨੇ ਆਪਣੀ ਜੋਤਿਸ਼ ਦੀ ਦੁਕਾਨ ਬੋਹੜੀ ਚੌਂਕ ਪਾਈ ਹੋਈ ਹੈ | ਮਿਤੀ 19 ਸਤੰਬਰ ਨੂੰ ਮੈਂ ਆਪਣੇ ਭਰਾ ਰੋਹਿਤਾਸ਼ ਕੁਮਾਰ ਦੇ ਆਪਣੀ ਕਾਰ 'ਤੇ ਸਵਾਰ ਹੋ ਕੇ ਜਲੰਧਰ ਕਿ੍ਕਟ ਮੈਚ ਖੇਡਣ ਗਏ ਸੀ ਵਕਤ ਕਰੀਬ 11.35 ਰਾਤ ਜਦੋਂ ਵਾਪਿਸ ਆਪਣੇ ਘਰ ਆ ਰਹੇ ਸੀ, ਮੈਂ ਗੱਡੀ ਮੈਂ ਚਲਾ ਰਿਹਾ ਸੀ ਅਤੇ ਨਾਲ ਦੀ ਸੀਟ 'ਤੇ ਮੇਰਾ ਭਰਾ ਰੋਹੀਤਾਸ ਕੁਮਾਰ ਅਤੇ ਪਿਛਲੀ ਸੀਟ 'ਤੇ ਦਿਨੇਸ਼ ਕੁਮਾਰ ਬੈਠਾ ਸੀ | ਜਦ ਅਸੀਂ ਅਫਸਰ ਕਲੋਨੀ ਨਜਦੀਕ ਬੱਸ ਸਟੈਡ ਤਰਨ ਤਾਰਨ ਗਲੀ ਵਿਚ ਪਹੁੰਚੇ ਤਾਂ ਸਾਡੇ ਸਾਹਮਣੇ ਤੋਂ ਇਕ ਮੋਟਰਸਾਈਕਲ 'ਤੇ ਤਿੰਨ ਅਣਪਛਾਤੇ ਨੌਜਵਾਨ ਸਵਾਰ ਹੋ ਕੇ ਆਏ, ਜਿੰਨਾਂ ਨੇ ਆਉਂਦਿਆਂ ਹੀ ਮੋਟਰਸਾਈਕਲ ਸਵਾਰ ਨੌਜਵਾਨਾਂ ਵਿਚੋਂ ਪਿੱਛੇ ਬੈਠੇ ਨੌਜਵਾਨ ਨੇ ਆਪਣੇ ਹੱਥ ਵਿਚ ਫੜੇ ਪਿਸਤੌਲ ਨਾਲ ਸਾਡੀ ਗੱਡੀ ਵੱਲ ਹਵਾਈ ਫਾਇਰ ਕੀਤੇ ਅਤੇ ਅਸੀਂ ਮੌਕੇ ਤੋਂ ਗੱਡੀ ਭਜਾ ਕੇ ਆਪਣੀ ਜਾਨ ਬਚਾਈ | ਇਸ ਸੰਬੰਧੀ ਏ.ਐਸ.ਆਈ. ਕੁਲਬੀਰ ਸਿੰਘ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ 'ਤੇ ਥਾਣਾ ਸਿਟੀ ਤਰਨ ਤਾਰਨ ਵਿਖੇ ਮਾਮਲਾ ਦਰਜ ਕਰਕੇ ਅਣਪਛਾਤੇ ਨੌਜਵਾਨਾਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ |