13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਜਗਦੀਸ਼ ਸਿੰਘ ਸੇਖੋਂ ਦੀ 35ਵੀਂ ਬਰਸੀ ਮੌਕੇ ਸੇਖੋਂ ਪਰਿਵਾਰ ਨੇ ਚੌਂਕਾ ਬੀਬੀ ਰਜਨੀ ਵਿਖੇ ਲੰਗਰ ਲਗਾਇਆ <br/>

ਅਜੀਤ ਡੈਸਕ 22-09-2025
ਪੱਟੀ, 21 ਸਤੰਬਰ (ਕਾਲੇਕੇ, ਖਹਿਰਾ)-ਜਗਦੀਸ਼ ਸਿੰਘ ਸੇਖੋਂ ਦੀ 35ਵੀਂ ਬਰਸੀ ਮੌਕੇ ਸਮੂਹ ਸੇਖੋਂ ਪਰਿਵਾਰ ਪੱਟੀ ਨੇ ਸਿਵਲ ਹਸਪਤਾਲ ਪੱਟੀ ਵਿਖੇ ਸਥਾਪਿਤ ਚੌਂਕਾ ਬੀਬੀ ਰਜਨੀ ਦਾ ਵਿਖੇ ਲੋੜਵੰਦ ਲੋਕਾਂ ਲਈ ਲੰਗਰ ਲਗਾ ਕੇ ਸਹਿਯੋਗ ਕੀਤਾ | ਇਸ ਮੌਕੇ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਹਰਮਨ ਸੇਖੋਂ ਨੇ ਦੱਸਿਆ ਕਿ ਮੇਰੇ ਤਾਇਆ ਜਗਦੀਸ਼ ਸਿੰਘ ਸੇਖੋਂ, ਜੋ ਕਿ 35 ਸਾਲ ਪਹਿਲਾਂ ਅਕਾਲ ਚਲਾਣਾ ਕਰ ਗਏ ਸਨ, ਜਿਨ੍ਹਾਂ ਦੀ ਯਾਦ ਵਿਚ ਚੌਂਕਾ ਬੀਬੀ ਰਜਨੀ ਪੱਟੀ ਵਿਖੇ 10 ਰੁਪਏ ਵਿਚ ਹਰੇਕ ਦਾ ਭੇਂਟ ਭਰਨ ਲਈ ਕਾਂਗਰਸ ਸਰਕਾਰ ਵੇਲੇ ਸਹੂਲਤ ਚੱਲਦੀ ਆ ਰਹੀ ਹੈ | ਸਮੂਹ ਪਰਿਵਾਰ ਵਲੋਂ ਲੋੜਵੰਦ ਲੋਕਾਂ ਲਈ ਮੁਫਤ ਵਿਚ ਲੰਗਰ ਲਗਾ ਕੇ ਸਹਿਯੋਗ ਕੀਤਾ ਗਿਆ ਹੈ | ਇਸ ਮੌਕੇ ਸਰਪ੍ਰੀਤ ਸਿੰਘ ਜੋਤੀ ਸੇਖੋਂ ਨੇ ਦੱਸਿਆ ਕਿ ਮੇਰੇ ਪਿਤਾ ਜਗਦੀਸ਼ ਸਿੰਘ ਸੇਖੋਂ, ਨੌਜਵਾਨਾਂ ਦੀ ਭਲਾਈ ਲਈ ਕੰਮ ਕਰਦੇ ਰਹੇ ਹਨ ਅਤੇ ਨਹਿਰੂ ਯੁਵਾ ਕੇਂਦਰ ਦੇ ਤਹਿਤ ਪਿੰਡਾਂ ਵਿਚ ਬਹੁਤ ਵਿਕਾਸ ਕਰਵਾਇਆ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ | ਇਸ ਮੌਕੇ ਰਣਜੀਤ ਸਿੰਘ ਉੱਪਲ, ਕਰਨ ਧਾਰੀਵਾਲ, ਕੁਲਰਾਜਬੀਰ ਸਿੰਘ ਕੰਗ ਮੌਜੂਦ ਸਨ | ਇਸ ਸਮੇਂ ਜਤਿਨ ਸ਼ਰਮਾ ਪਟਵਾਰੀ ਅਤੇ ਭਵਨ ਕੁਮਾਰ ਟਾਹ ਵਲੋਂ ਸੇਖੋਂ ਪਰਿਵਾਰ ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਸ਼ਹੀਦ ਹਰਜਿੰਦਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੋਹਲ ਦੇ ਵਿਦਿਆਰਥੀਆਂ ਨੇ ਖੇਡਾਂ ਵਿਚ ਮਾਰੀਆਂ ਮੱਲਾਂ <br/> ਅਗਲੀ ਖ਼ਬਰ ਐਸ.ਸੀ.ਬੀ.ਸੀ. ਤੇ ਬੂਥ ਪੱਧਰੀ ਕਮੇਟੀਆਂ ਨੂੰ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਵਲੋਂ ਨਿਯੁਕਤੀ ਪੱਤਰ ਸੌਂਪੇ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।