ਗੋਇੰਦਵਾਲ ਸਾਹਿਬ, 21 ਸਤੰਬਰ (ਸਕੱਤਰ ਸਿੰਘ ਅਟਵਾਲ)-ਭਾਰਤੀ ਕਮਿਊਨਿਸਟ ਪਾਰਟੀ ਵਲੋਂ 25ਵਾਂ ਮਹਾਂ ਸੰਮੇਲਨ ਮੋਹਾਲੀ ਸਬਜ਼ੀ ਮੰਡੀ ਦੀ ਗਰਾਊਾਡ ਚੰਡੀਗੜ੍ਹ ਵਿਚ ਹੋ ਰਿਹਾ ਹੈ | ਸਬਜੀ ਮੰਡੀ ਗਰਾਊਾਡ ਮੋਹਾਲੀ ਵਿਚ ਹੋ ਰਹੀ ਇਕ ਵਿਸ਼ਾਲ ਰੈਲੀ ਵਿਚ ਬਲਾਕ ਖਡੂਰ ਸਾਹਿਬ ਤੋਂ ਬਲਾਕ ਸਕੱਤਰ ਕਾ. ਗੁਰਦਿਆਲ ਸਿੰਘ ਖਡੂਰ ਸਾਹਿਬ, ਬਲਦੇਵ ਸਿੰਘ ਧੂੰਦਾ, ਗੁਰਚਰਨ ਸਿੰਘ ਕੰਡਾ ਦੀ ਅਗਵਾਈ ਹੇਠ ਜਥਾ ਮੋਹਾਲੀ ਰੈਲੀ ਲਈ ਰਵਾਨਾ ਹੋਇਆ | ਇਸ ਮੌਕੇ ਕਾ. ਗੁਰਦਿਆਲ ਸਿੰਘ ਖਡੂਰ ਸਾਹਿਬ ਨੇ ਕਿਹਾ ਚੰਡੀਗੜ੍ਹ ਵਿਚ ਹੋ ਰਹੀ ਕਾਨਫਰੰਸ ਸਭ ਲਈ ਵਿੱਦਿਆ ਤੇ ਰੁਜ਼ਗਾਰ ਪ੍ਰਾਪਤ ਕਰਨ ਲਈ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰਕੇ ਭਗਤ ਸਿੰਘ ਕੌਮੀ ਰੁਜ਼ਗਾਰ ਗੁਰੰਟੀ ਕਨੂੰਨ ਪਾਸ ਕਰਵਾਉਣ ਲਈ ਸੰਘਰਸ਼ ਤੇਜ ਕੀਤਾ ਜਾਵੇਗਾ | ਇਸ ਮੌਕੇ ਬਲਜੀਤ ਸਿੰਘ ਫਤਿਆਬਾਦ, ਜਸਵੰਤ ਸਿੰਘ ਖਡੂਰ ਸਾਹਿਬ, ਜਗਤਾਰ ਸਿੰਘ ਖਡੂਰ ਸਾਹਿਬ, ਦਰਸਨ ਸਿੰਘ ਬਿਹਾਰੀਪੁਰ, ਬੂਟਾ ਸਿੰਘ ਦਾਰਾਪੁਰ, ਸੁਖਵਿੰਦਰ ਸਿੰਘ ਦਾਰਾਪੁਰ, ਸਲਵਿੰਦਰ ਸਿੰਘ ਗਗੜੇਵਾਲ, ਕਸ਼ਮੀਰ ਸਿੰਘ ਖਵਾਸਪੁਰ, ਭਗਵੰਤ ਸਿੰਘ ਵੇਈਪੂੰਈ, ਘੁੱਕ ਸਿੰਘ ਵੇਈਪੂਈਾ, ਸੁਖਵਿੰਦਰ ਸਿੰਘ ਮਗਲਾਣੀ, ਚਰਨ ਸਿੰਘ ਮੁਗਲਾਣੀ, ਕਰਨੈਲ ਸਿੰਘ ਖੈਲਾ, ਸੁੱਖਾ ਸਿੰਘ ਭਰੋਵਾਲ ਆਦਿ ਹਾਜ਼ਰ ਸਨ |