ਪੱਟੀ, 21 ਸਤੰਬਰ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਕੀਰਤਨ ਦਰਬਾਰ ਸੁਸਾਇਟੀ ਪੱਟੀ ਵਲੋਂ ਸੰਗਤ ਦੇ ਸਹਿਯੋਗ ਨਾਲ ਮਹੀਨਾਵਾਰ ਲੋੜਵੰਦ ਪਰਿਵਾਰਾਂ ਅਤੇ ਵਿਧਵਾ ਔਰਤਾਂ ਅਤੇ ਬੇਸਹਾਰਾ ਨੂੰ ਰਾਸ਼ਨ ਦੀ ਸੇਵਾ ਗੁਰਦਆਰਾ ਬੀਬੀ ਰਜਨੀ ਜੀ ਪੱਟੀ ਵਿੱਖੇ ਕੀਤੀ ਗਈ | ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਕਿਰਪਾ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਹਰ ਮਹੀਨੇ ਸੰਗਤ ਦੇ ਉਦਮ ਨਾਲ ਇਹ ਸੇਵਾਵਾਂ ਚੱਲ ਰਹੀਆਂ ਹਨ | ਰਾਸ਼ਨ ਦੇਣ ਦੀ ਆਰੰਭਤਾ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਕੁਲਵਿੰਦਰ ਸਿੰਘ ਵਲੋਂ ਅਰਦਾਸ ਬੇਨਤੀ ਕੀਤੀ ਗਈ | ਉਸ ਤੋਂ ਬਾਅਦ ਰਾਸ਼ਨ ਦੇਣ ਦੀ ਆਰੰਭਤਾ ਕੀਤੀ ਗਈ | ਇਹ ਜਾਣਕਾਰੀ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੱਬੂ ਅਤੇ ਸਕੱਤਰ ਜੋਗਾ ਸਿੰਘ ਵਲੋਂ ਦਿੱਤੀ ਗਈ | ਇਸ ਮੌਕੇ ਪ੍ਰਧਾਨ ਗੁਰਦਵਾਰਾ ਬੀਬੀ ਰਜਨੀ ਜੀ ਬਲਬੀਰ ਸਿੰਘ ਲੁਹਾਰੀਆ, ਅਵਤਾਰ ਸਿੰਘ, ਭਾਈ ਕੰਵਲਜੀਤ ਸਿੰਘ ਰਾਗੀ, ਅਮਰੀਕ ਸਿੰਘ ਜੇ.ਈ., ਰਜਵੰਤ ਸਿੰਘ ਜੇ.ਈ., ਡੀ.ਐ?ਸ.ਪੀ. ਬਲਰਾਜ ਸਿੰਘ ਖਹਿਰਾ, ਸੁਰਜੀਤ ਸਿੰਘ ਪ੍ਰਧਾਨ, ਜਸਪਾਲ ਸਿੰਘ, ਮਨਕੀਰਤ ਸਿੰਘ ਕਨੈਡਾ, ਡਾ. ਸਰਵਪ੍ਰੀਤ ਸਿੰਘ, ਅੰਮਿ੍ਤ ਸਿੰਘ, ਸੁਖਚੈਨ ਸਿੰਘ, ਪ੍ਰਬਜੀਤ ਸਿੰਘ, ਨਰਿੰਦਰ ਸਿੰੰਘ, ਮਾ. ਸਰਬਜੀਤ ਸਿੰਘ, ਮਾ. ਗੁਰਦੇਵ ਸਿੰਘ ਲੁਹਾਰੀਆ, ਕੈਪਟਨ ਮਹਿਲ ਸਿੰਘ ਸਿੱਧੂ, ਮਾ. ਸਤਨਾਮ ਸਿੰਘ ਸਿੱਧੂ, ਮਾ. ਅਰਸਦੀਪ ਸਿੰਘ, ਮਾ. ਬਿਕਰਮਜੀਤ ਸਿੰਘ, ਮਾ. ਅਮਨਦੀਪ ਸਿੰਘ ਕਰੀਰ, ਗੁਰਸੇਵਕ ਸਿੰਘ ਪਟਵਾਰੀ, ਅਵਤਾਰ ਸਿੰਘ ਫ਼ੌਜੀ ਚੀਮਾ, ਪਰਮਜੀਤ ਸਿੰਘ ਬੈਂਕ ਵਾਲੇ, ਨਿਰਮਲ ਸਿੰਘ, ਗੁਰਦੇਵ ਸਿੰਘ ਲੁਹਾਰੀਆ, ਬਲਜਿੰਦਰ ਸਿੰਘ ਬੀ.ਟੀ., ਸੰਨਦੀਪ ਸਿੰਘ, ਜਗਦੀਪ ਸਿੰਘ ਪਿ੍ੰਸ, ਜੋਬਨਜੀਤ ਸਿੰਘ ਪਟਿਆਲਾ ਹਾਜ਼ਰ ਸਨ |