15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਸਤਲੁਜ ਦੇ ਬੰਨ੍ਹ ਨੂੰ ਲੱਗ ਰਹੀ ਢਾਹ, ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨਾਲ ਪਹੁੰਚ ਕੇ ਬੰਨ੍ਹ ਬੰਨ੍ਹਣ ਲਈ ਜਾਇਜ਼ਾ ਲਿਆ <br/>

ਸਤਲੁਜ ਬੰਨ੍ਹ ਨੂੰ ਲੱਗੀ ਢਾਹ ਦਾ ਜਾਇਜਾ ਲੈਣ ਪਹੁੰਚੇ ਸੰਤ ਬਾਬਾ ਸੁੱਖਾ ਸਿੰਘ ਨਾਲ ਪਿੰਡ ਵਾਸੀ | ਤਸਵੀਰ: ਕੁੰਦਰਾ <br/> 23-09-2025
ਹਰੀਕੇ ਪੱਤਣ, 22 ਸਤੰਬਰ (ਸੰਜੀਵ ਕੁੰਦਰਾ)-11 ਅਗਸਤ ਤੋਂ ਸ਼ੁਰੂ ਹੋਇਆ ਦਰਿਆਵਾਂ ਦੇ ਪਾਣੀ ਦਾ ਕਹਿਰ ਅਜੇ ਤੱਕ ਜਾਰੀ ਹੈ | ਅਜੇ ਵੀ ਕਈ ਇਲਾਕਿਆਂ ਵਿਚ ਲੋਕ ਆਪਣੇ-ਆਪਣੇ ਇਲਾਕੇ ਵਿਚ ਦਰਿਆਵਾਂ ਦੇ ਬੰਨ੍ਹਾਂ ਨੂੰ ਬਚਾਉਣ ਵਿਚ ਜੁੱਟੇ ਹੋਏ ਹਨ | ਸੰਤ ਬਾਬਾ ਸੁੱਖਾ ਸਿੰਘ ਪਿੰਡ ਕਾਲੇ ਕੇ ਹਥਾੜ ਵਿਖੇ ਪਹੁੰਚੇ, ਜਿੱਥੇ ਸਤਲੁਜ ਦੇ ਬੰਨ੍ਹ ਨੂੰ ਭਾਰੀ ਢਾਹ ਲੱਗੀ ਹੋਈ ਹੈ | ਪਾਣੀ ਦੀ ਮਾਰ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਤੋਂ ਇਲਾਵਾ ਗੁਰਦੁਆਰਾ ਢਾਬਸਰ ਸਾਹਿਬ ਦੀ ਕੰਧ ਅਤੇ ਗੁਸਲਖਾਨੇ ਢਹਿ ਚੁੱਕੇ ਹਨ ਅਤੇ ਹੋਰ ਇਮਾਰਤ ਨੂੰ ਵੀ ਨੁਕਸਾਨ ਪਹੁੰਚਿਆ ਹੈ | ਇਲਾਕਾ ਨਿਵਾਸੀ ਕਾਫੀ ਦਿਨਾਂ ਤੋਂ ਇਸ ਬੰਨ੍ਹ ਦੇ ਬਚਾਓ ਕਾਰਜਾਂ ਵਿਚ ਜੁੱਟੇ ਹੋਏ ਹਨ | ਪਿੰਡ ਕਾਲੇਕੇ, ਗੱਗੜ ਕੇ, ਭਾਊਵਾਲ, ਜੱਲੋਕੇ ਅਤੇ ਹੋਰ ਕਈ ਪਿੰਡਾਂ ਦੇ ਮੁਹਤਬਰ ਵਿਅਕਤੀਆਂ ਵਲੋਂ ਬੇਨਤੀ ਕਰਨ ਤੇ ਸੰਤ ਬਾਬਾ ਸੁੱਖਾ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਇਲਾਕਾ ਨਿਵਾਸੀਆਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ | ਨਗਰ ਨਿਵਾਸੀਆਂ ਵਲੋਂ ਬਾਬਾ ਸੁੱਖਾ ਸਿੰਘ ਨੂੰ ਬੇਨਤੀ ਕੀਤੀ ਕਿ ਸਾਨੂੰ ਲੋਹੇ ਦੀਆਂ ਤਾਰਾਂ ਦੇ ਕਰੇਟ ਦਿੱਤੇ ਜਾਣ | ਸੰਤ ਬਾਬਾ ਸੁੱਖਾ ਸਿੰਘ ਨੇ ਆਖਿਆ ਕਿ ਸੰਪਰਦਾਇ ਦੇ ਹੈ?ਡ ਕੁਆਟਰ ਡੇਰਾ ਤਪੋਬਨ ਸਾਹਿਬ (ਨਵਾਂ ਪੜਾਅ) ਵਿਖੇ ਕਈ ਦਿਨਾਂ ਤੋਂ ਅਸੀਂ ਕਾਰੀਗਰ ਲਗਾਏ ਹੋਏ ਹਨ, ਜੋ ਕਰੇਟ ਬਣਾ ਰਹੇ ਹਨ | ਤੁਸੀਂ ਜਾ ਕੇ ਆਪਣੀ ਲੋੜ ਅਨੁਸਾਰ ਕਰੇਟ ਲਿਆ ਸਕਦੇ ਹੋ | ਇਸ ਲਈ ਬਾਬਾ ਸੁੱਖਾ ਸਿੰਘ ਵਲੋਂ ਜਥੇਦਾਰ ਮਿਲਖਾ ਸਿੰਘ ਦੀ ਡਿਊਟੀ ਲਗਾਈ ਗਈ ਕਿ ਹਾਲਾਤਾਂ ਨੂੰ ਦੇਖਦੇ ਹੋਏ ਲੋੜ ਅਨੁਸਾਰ ਕਰੇਟ ਭੇਜ ਦਿੱਤੇ ਜਾਣ | ਨਗਰ ਨਿਵਾਸੀਆਂ ਵਲੋਂ ਸੰਤ ਬਾਬਾ ਸੁੱਖਾ ਸਿੰਘ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸੰਗਤ ਵਿਚ ਸੰਤ ਬਾਬਾ ਦਰਸ਼ਨ ਸਿੰਘ ਬੋਰੀ ਵਾਲੇ, ਬਾਬਾ ਨਿਰਮਲ ਸਿੰਘ ਯੂ.ਪੀ. ਵਾਲੇ ਮੁੱਖ ਸੇਵਾਦਾਰ ਗੁਰਦੁਆਰਾ ਢਾਬਸਰ ਸਾਹਿਬ, ਬਾਬਾ ਗੋਰਾ ਸਿੰਘ ਢਾਬਸਰ, ਸਰਪੰਚ ਲਖਵਿੰਦਰ ਸਿੰਘ ਸਧਾਰਾ, ਭੁਪਿੰਦਰ ਸਿੰਘ, ਜਗਦੀਪ ਸਿੰਘ, ਜਗਰੂਪ ਸਿੰਘ, ਲਖਵਿੰਦਰ ਸਿੰਘ, ਬਾਬਾ ਭੋਲਾ ਸਿੰਘ ਕਾਲੇ ਕੇ, ਗੁਰਸ਼ਾਨ ਸਿੰਘ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਅਲਾਦੀਨਪੁਰ ਸਕੂਲ ਵਿਖੇ ਉਲਾਸ ਪ੍ਰੋਗਰਾਮ ਤਹਿਤ ਮਨਦੀਪ ਕੌਰ ਦੀ ਅਗਵਾਈ ਹੇਠ ਪ੍ਰੀਖਿਆ ਕਰਵਾਈ <br/> ਅਗਲੀ ਖ਼ਬਰ ਕੰਡਿਆਲੀ ਤਾਰ ਤੋਂ ਅੱਗੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੰਬੰਧੀ ਬੀ.ਐੱਸ.ਐੱਫ. ਦੇ ਡੀ.ਜੀ.ਪੀ. ਨੂੰ ਦਿੱਤਾ ਮੰਗ ਪੱਤਰ-ਡਾਇਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।