17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅਲਾਦੀਨਪੁਰ ਸਕੂਲ ਵਿਖੇ ਉਲਾਸ ਪ੍ਰੋਗਰਾਮ ਤਹਿਤ ਮਨਦੀਪ ਕੌਰ ਦੀ ਅਗਵਾਈ ਹੇਠ ਪ੍ਰੀਖਿਆ ਕਰਵਾਈ <br/>

ਪਿੰਡ ਅਲਾਦੀਨਪੁਰ ਸਕੂਲ ਵਿਖੇ ਉਲਾਸ ਪ੍ਰੀਖਿਆ ਸੰਬੰਧੀ ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਮਨਦੀਪ ਕੌਰ ਤੇ ਹੋਰ | ਤਸਵੀਰ: ਮਨਜੀਤ ਸਿੰਘ <br/> 23-09-2025
ਤਰਨ ਤਾਰਨ, 22 ਸਤੰਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਵਲੋਂ ਜੀਵਨ ਭਰ ਸਿੱਖਣ ਲਈ ਇਕ ਮਹੱਤਵਪੂਰਨ ਕਦਮ ਚੁੱਕਦਿਆਂ ਪਿੰਡ ਅਲਾਦੀਨਪੁਰ ਦੇ ਸਰਕਾਰੀ ਸਕੂਲ ਵਿਖੇ ਉਲਾਸ ਪ੍ਰੋਗਰਾਮ ਅਧੀਨ ਪ੍ਰੀਖਿਆ ਕਾਰਵਾਈ ਗਈ | ਉਲਾਸ ਪੋ੍ਰਗਰਾਮ ਦੀ ਨੋਡਲ ਅਫ਼ਸਰ ਮਨਦੀਪ ਕੌਰ ਗਣਿਤ ਅਧਿਆਪਕ ਨੇ ਦੱਸਿਆ ਕਿ ਸਰਕਾਰ ਦੁਆਰਾ ਮਿਥੇ ਗਏ ਉਦੇਸ਼ ਕਿ ਸਿੱਖਿਆ ਨੂੰ ਸਾਰੀ ਉਮਰ ਜਾਰੀ ਰੱਖਣਾ, ਬੇਸਿਕ ਸਿੱਖਿਆ ਲੈਣ ਵਿਚ ਆਏ ਅੰਤਰ ਨੂੰ ਪੂਰਾ ਕਰਨਾ ਅਤੇ ਜਿੰਦਗੀ ਦੀਆਂ ਕੁਸ਼ਲਤਾਵਾਂ ਨੂੰ ਸਿੱਖਣ ਲਈ 15 ਸਾਲ ਅਤੇ ਇਸ ਤੋਂ ਉਪਰ ਦੇ ਨਾਗਰਿਕਾਂ ਦੀ ਭਾਗੀਦਾਰੀ ਕਾਰਵਾਈ ਗਈ | ਡਾਇਰੈਕਟਰ ਕਿਰਨ ਸ਼ਰਮਾ ਅਤੇ ਸਹਾਇਕ ਡਾਇਰੈਕਟਰ ਸੁਰਿੰਦਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਭਰ ਵਿਚ ਉਲਾਸ ਪ੍ਰੀਖਿਆ ਕਰਵਾਈ ਗਈ | ਜ਼ਿਲ੍ਹਾ ਡਾਈਟ ਦੇ ਪਿ੍ੰਸੀਪਲ ਮੰਗਤ ਸਿੰਘ ਰੰਧਾਵਾ ਦੇ ਯਤਨਾਂ ਨਾਲ ਲਈ ਗਈ ਲਗਪਗ 5000 ਦੇ ਕਰੀਬ ਸਿੱਖਿਅਕਾਂ ਨੇ ਭਾਗ ਲਿਆ | ਇਹ ਸਾਖ਼ਰਤਾ ਵੱਲ ਇਕ ਮਹੱਤਵਪੂਰਨ ਕਦਮ ਹੈ | ਇਸ ਤੋਂ ਇਲਾਵਾ ਇਸ ਵਿਚ ਡਾਈਟ ਦੇ ਸਿਖਲਾਈ ਕਰਤਾ, ਵੱਖ-ਵੱਖ ਸਕੂਲਾਂ ਦੇ ਪਿ੍ੰਸੀਪਲਾਂ, ਨੋਡਲ ਅਫਸਰਾਂ ਅਤੇ ਵਲੰਟੀਅਰਜ਼ ਨੇ ਆਪਣਾ ਯੋਗਦਾਨ ਦੇ ਕੇ ਇਸ ਨੂੰ ਮੁਕੰਮਲ ਕੀਤਾ ਗਿਆ | ਖਾਸ ਤੌਰ 'ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਦੀਨਪੁਰ, ਜੋ ਕਿ ਕੇਂਦਰ ਨਿਯੁਕਤ ਕੀਤਾ ਗਿਆ ਸੀ, ਦੀ ਪਿ੍ੰਸਪਲ ਸ੍ਰੀਮਤੀ ਅਰਵਿੰਦਰ ਕੌਰ, ਉਲਾਸ ਪ੍ਰੋਗਰਾਮ ਦੀ ਸਕੂਲ ਨੋਡਲ ਅਫ਼ਸਰ ਮਿਸ ਮਨਦੀਪ ਕੌਰ, ਮੈਥ ਮਿਸਟੈਸ ਨੇ ਆਪਣੇ ਸਟਾਫ਼ ਦੇ ਨਾਲ ਉਲਾਸ ਪ੍ਰੀਖਿਆ ਨੂੰ ਆਪਣੇ ਸਕੂਲ ਪਿੰਡ ਅਤੇ ਕੇਂਦਰ ਅਧੀਨ ਆਉਂਦੇ ਸਕੂਲ ਤੇ ਪਿੰਡਾਂ ਦੇ ਸਿੱਖਿਅਕਾਂ ਦੀ ਪ੍ਰੀਖਿਆ ਸਫਲਤਾਪੂਰਵਕ ਕਾਰਵਾਈ ਗਈ | ਉਨਾਂ ਨੇ ਆਏ ਹੋਏ ਸਿੱਖਿਅਕਾਂ ਅਤੇ ਸਰਪ੍ਰਸਤਾਂ ਨੂੰ ਉਲਾਸ ਪ੍ਰੋਗਰਾਮ ਦੇ ਉਦੇਸ਼ ਅਤੇ ਲਾਭ ਬਾਰੇ ਵੀ ਦੱਸਿਆ ਅਤੇ ਹੋਰਨਾਂ ਨੂੰ ਵੀ ਅਗਲੀ ਪ੍ਰੀਖਿਆ ਲਈ ਉਤਸ਼ਾਹਿਤ ਕਰਨ ਲਈ ਕਿਹਾ |

ਪਿਛਲੀ ਖ਼ਬਰ ਹਥਿਆਰਾਂ ਸਮੇਤ ਫੋਟੋ ਵਾਈਰਲ ਕਰਨ 'ਤੇ ਮਾਮਲਾ ਦਰਜ ਅਗਲੀ ਖ਼ਬਰ ਸਤਲੁਜ ਦੇ ਬੰਨ੍ਹ ਨੂੰ ਲੱਗ ਰਹੀ ਢਾਹ, ਸੰਤ ਬਾਬਾ ਸੁੱਖਾ ਸਿੰਘ ਨੇ ਸੰਗਤਾਂ ਨਾਲ ਪਹੁੰਚ ਕੇ ਬੰਨ੍ਹ ਬੰਨ੍ਹਣ ਲਈ ਜਾਇਜ਼ਾ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।