18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਮਾਈ ਭਾਗੋ ਕਾਲਜ ਆਫ਼ ਫਾਰਮੇਸੀ ਦੀਆਂ ਵਿਦਿਆਰਥਣਾਂ ਨੇ ਮਨਾਈ ਦੀਵਾਲੀ <br/>

ਮਾਈ ਭਾਗੋ ਕਾਲਜ ਆਫ ਫਾਰਮੇਸੀ ਦੀਆ ਬੀ. ਫਾਰਮੇਸੀ ਅਤੇ ਡੀ. ਫਾਰਮੇਸੀ ਦੀਆਂ ਵਿਦਿਆਰਥਣਾਂ ਦੀਵਾਲੀ ਤਿਉਹਾਰ ਮਨਾਉਂਦੀਆਂ ਹੋਈਆਂ ਅਤੇ ਨਾਲ ਐੱਮ.ਡੀ. ਇੰਦਰਪਾਲ ਸਿੰਘ ਵਾਲੀਆ, ਜਸਮੀਤ ਸਿੰਘ ਵਾਲੀਆ | ਤਸਵੀਰਾਂ:ਮਨਜੀਤ ਸਿੰਘ <br/> 17-10-2025
ਤਰਨ ਤਾਰਨ, 16 ਅਕਤੂਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਅਰਜਨ ਦੇਵ ਜੀ ਦੀ ਵਸਾਈ ਨਗਰੀ ਤਰਨ ਤਾਰਨ ਵਿਖੇ ਮਾਈ ਭਾਗੋ ਕਾਲਜ ਆਫ ਫਾਰਮੇਸੀ ਦੀਆ ਬੀ. ਫਾਰਮੇਸੀ ਅਤੇ ਡੀ. ਫਾਰਮੇਸੀ ਦੀਆ ਵਿਦਿਆਰਥਣਾਂ ਨੇ ਮਿਲਕੇ ਦੀਵਾਲੀ ਮਨਾਈ ਅਤੇ ਇਕ ਦੂਸਰੇ ਨੂੰ ਦੀਵਾਲੀ ਦੇ ਇਤਿਹਾਸ ਬਾਰੇ ਦੱਸਿਆ ਅਤੇ ਸਾਰੇ ਸਟਾਫ ਅਤੇ ਮੈਨੇਜਮੈਂਟ ਵਲੋਂ ਵਿਦਿਆਰਥਣਾਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆ | ਕਾਲਜ ਦੀ ਮੈਨੇਜਮੈਂਟ ਦੇ ਐੱਮ.ਡੀ.ਇੰਦਰਪਾਲ ਸਿੰਘ ਵਾਲੀਆ ਅਤੇ ਜਸਜੀਤ ਸਿੰਘ ਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਾਲ ਮਾਈ ਭਾਗੋ ਕਾਲਜ ਆਫ ਨਰਸਿੰਗ ਦੀ ਮੈਂਨੇਜਮੈਂਟ ਦੁਆਰਾ ਸਿਰਫ ਲੜਕੀਆਂ ਲਈ ਤਰਨ ਤਾਰਨ ਸਾਹਿਬ ਵਿੱਚ ਫਾਰਮੇਸੀ ਕਾਲਜ ਦੀ ਸ਼ੁਰੂਆਤ ਕੀਤੀ ਹੈ | ਇਸ ਵਿਚ ਬਾਰ੍ਹਵੀਂ ਮੈਡੀਕਲ ਅਤੇ ਨਾਨ ਮੈਡੀਕਲ ਦੀਆਂ ਵਿਦਿਆਰਥਣਾਂ ਬੀ.ਫਾਰਮੇਸੀ 4 ਸਾਲ ਦਾ ਡਿਗਰੀ ਕੋਰਸ ਅਤੇ ਡੀ. ਫਾਰਮੇਸੀ 2 ਸਾਲ ਦਾ ਕੋਰਸ ਕਰ ਸਕਦੀਆਂ ਹਨ | ਪੰਜਾਬ ਸਰਕਾਰ ਦੁਆਰਾ ਪੰਜਾਬ ਵਿਚ ਆਏ ਹੜ੍ਹਾਂ ਨੂੰ ਮੁੱਖ ਰੱਖ ਕੇ ਇਸ ਵਿਚ ਦਾਖਲਾ ਲੈਣ ਦੀ ਮਿਤੀ 30 ਅਕਤੂਬਰ ਕਰ ਦਿੱਤੀ ਗਈ ਹੈ | ਕਾਲਜ ਵਿਚ ਐਸ.ਸੀ ਵਿਦਿਆਰਥਣਾਂ ਲਈ ਸਕਾਲਰਸ਼ਿਪ ਦਾ ਫਾਰਮ ਸਰਕਾਰ ਦੀਆ ਹਦਾਇਤਾਂ ਮੁਤਾਬਿਕ ਭਰਿਆ ਜਾਂਦਾ ਹੈ |

ਪਿਛਲੀ ਖ਼ਬਰ ਉਧਾਰ ਦਿੱਤੇ ਪੈਸੇ ਵਾਪਸ ਮੰਗਣ ਗਏ ਵਿਅਕਤੀ ਦੀ ਲਾਹੀ ਪੱਗ ਅਤੇ ਕੀਤੀ ਕੁੱਟਮਾਰ ਅਗਲੀ ਖ਼ਬਰ ਖ਼ੁਰਾਕ ਸੁਰੱਖਿਆ ਵਿੰਗ ਵਲੋਂ ਖੇਮਕਰਨ ਅਤੇ ਪੱਟੀ 'ਚ ਮਿਠਾਈਆਂ ਦੇ ਭਰੇ ਸੈਂਪਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।