ਤਰਨ ਤਾਰਨ, 16 ਅਕਤੂਬਰ (ਪਰਮਜੀਤ ਜੋਸ਼ੀ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਵਲਟੋਹਾ ਦੀ ਪੁਲਿਸ ਨੇ ਇਕ ਵਿਅਕਤੀ ਵਲੋਂ ਉਧਾਰ ਦਿੱਤੇ ਪੈਸੇ ਜਦ ਉਹ ਵਾਪਸ ਮੰਗਣ ਗਿਆ ਤਾਂ ਚਾਰ ਵਿਅਕਤੀਆਂ ਤੋਂ ਇਲਾਵਾ 2 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਜਾਮੁਨ ਦੇ ਰੁੱਖ ਨਾਲ ਬੰਨ ਕੇ ਉਸ ਨਾਲ ਕੁੱਟਮਾਰ ਕੀਤੀ, ਮੂੰਹ 'ਤੇ ਕਾਲਾ ਤੇਲ ਪਾਇਆ ਅਤੇ ਪੱਗ ਲਾਹ ਦਿੱਤੀ, ਦੇ ਦੋਸ਼ ਹੇਠ ਮੁਲਾਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਵਲਟੋਹਾ ਵਿਖੇ ਜਸਵੰਤ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਢੋਲਣ ਨੇ ਸ਼ਿਕਾਇਤ ਦਰਜ ਕਰਵਾਈ ਕਿ 10 ਅਕਤੂਬਰ ਨੂੰ ਜਦ ਉਹ ਆਪਣੇ ਉਧਾਰ ਦਿੱਤੇ ਪੈਸੇ ਰਜਿੰਦਰ ਕੌਰ ਪਤਨੀ ਜਸਵੰਤ ਸਿੰਘ ਵਾਸੀ ਢੋਲਣ ਪਾਸੋੋਂ ਲੈਣ ਗਿਆ ਤਾਂ ਬਲਕਾਰ ਸਿੰਘ ਪੁੱਤਰ ਸਿੰਗਾਰ ਸਿੰਾਘ ਅਤੇ ਪ੍ਰਵੀਨ ਕੌਰ ਪੁੱਤਰੀ ਬਲਕਾਰ ਸਿੰਘ, ਮਨਜੀਤ ਕੌਰ ਪਤਨੀ ਬਲਕਾਰ ਸਿੰਘ, ਸੁਖਰਾਜ ਸਿੰਘ ਅਤੇ 2 ਅਣਪਛਾਤੇ ਵਿਅਕਤੀਆਂ ਨੇ ਮੇਰੀ ਕੁੱਟਮਾਰ ਕੀਤੀ ਅਤੇ ਮੈਨੂੰ ਜਾਮੁਨ ਦੇ ਰੁੱਖ ਨਾਲ ਬੰਨ ਕਿ ਮਨਜੀਤ ਕੌਰ ਅਤੇ ਪ੍ਰਵੀਨ ਕੌਰ ਨੇ ਮੇਰੇ ਮੂੰਹ ਅਤੇ ਸਿਰ ਵਿਚ ਕਾਲਾ ਤੇਲ ਪਾਇਆ ਅਤੇ ਮੇਰੀ ਪੱਗ ਲਾਹ ਕਿ ਕੁੱਟਮਾਰ ਕੀਤੀ | ਜਾਂਚ ਅਧਿਕਾਰੀ ਏ.ਐੇਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਉਪਰੰਤ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |