18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

2012-14 ਬੈਚ ਵਾਲੇ ਕੱਚੇ ਅਧਿਆਪਕਾਂ ਵਲੋਂ ਰੋਸ ਰੈਲੀ 26 ਨੂੰ ਤਰਨ ਤਾਰਨ ਵਿਖੇ

ਅਜੀਤ ਡੈਸਕ 17-10-2025
ਨੌਸ਼ਹਿਰਾ ਪਨੂੰਆਂ, 16 ਅਕਤੂਬਰ (ਦੀਪਕ ਮੈਣੀ)- ਪੰਜਾਬ ਦੀ ਮੌਜੂਦਾ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਾਉਣ ਲਈ ਕੱਚੇ ਅਧਿਆਪਕ ਯੂਨੀਅਨ ਵਲੋਂ ਰੋਸ ਰੈਲੀ 26 ਅਕਤੂਬਰ ਨੂੰ ਤਰਨ ਤਾਰਨ ਵਿਖੇ ਕੀਤੀ ਜਾ ਰਹੀ ਹੈ | ਪੰਜਾਬ ਸਰਕਾਰ ਵਲੋਂ ਸਾਲ 2012-14 ਵਿਚ ਰੱਖੇ ਗਏ ਅਧਿਆਪਕ ਜੋ ਕਈ ਸਾਲ ਬੀਤ ਜਾਣ ਦੇ ਹਾਲੀ ਵੀ ਕੱਚੇ ਹੀ ਹਨ 'ਤੇ ਨਿਯੁਕਤੀ ਸਮੇਂ ਤੋਂ ਅੱਜ ਤੱਕ 6000 ਰੁਪਏ ਮਹੀਨਾ ਤਨਖ਼ਾਹ 'ਤੇ ਕੰਮ ਕਰਨ ਲਈ ਮਜ਼ਬੂਰ ਹਨ | ਅਧਿਆਪਕ ਆਗੂ ਤਸਵੀਰ ਸਿੰਘ ਅ੍ਰਮਿਰੰਤਸਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਆਮ ਪਾਰਟੀ ਦੀ ਸਰਕਾਰ ਪੰਜਾਬੀਆਂ ਨਾਲ ਸ਼ਹੀਦਾਂ ਦੇ ਸੁਪਨਿਆਂ ਦੀ ਗੱਲ ਕਰਕੇ ਸੱਤਾ ਵਿਚ ਆਈ ਪਰ ਸੱਤਾ ਵਿਚ ਆਉਂਦਿਆਂ ਸ਼ਹੀਦਾਂ ਦੇ ਸੁਪਨੇ ਭੁੱਲ ਚੁੱਕੀ ਹੈ | ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਯਾਦ ਕਰਵਾ ਦੇਣਾ ਚਾਹੁੰਦੇ ਹਾਂ ਕਿ ਅਸੀਂ ਅੱਜ ਵੀ 6000 ਰੁਪਏ ਮਹੀਨੇ ਤਨਖਾਹ 'ਤੇ ਕੰਮ ਕਰ ਰਹੇ ਹਾਂ | ਲੁਧਿਆਣਾ ਜ਼ਿਮਨੀ ਚੋਣ ਸਮੇਂ ਫਿਲੌਰ ਵਿਖੇ ਕੱਚੇ ਅਧਿਆਪਕ ਯੂਨੀਅਨ ਆਗੂਆਂ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਨੇ ਆਨਲਾਈਨ ਮੀਟਿੰਗ ਕਰਕੇ ਤਨਖ਼ਾਹਾਂ ਵਧਾਉਣ ਦਾ ਭਰੋਸਾ ਦਿੱਤਾ ਸੀ | ਲੇਕਿਨ ਤੁਸੀਂ ਅਪਣਾ ਵਾਅਦਾ ਭੁੱਲ ਗਏ, ਮੁੱਖ ਮੰਤਰੀ ਵਲੋਂ ਦਿੱਤੇ ਭਰੋਸੇ ਅੁਨਸਾਰ ਤਨਖ਼ਾਹ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ | ਯੂਨੀਅਨ ਆਗੂਆਂ ਨੇ ਕਿਹਾ ਪੰਜਾਬ ਸਰਕਾਰ ਨੂੰ ਕੀਤੇ ਵਾਅਦੇ ਯਾਦ ਕਰਾਉਣ ਲਈ 26 ਅਕਤੂਬਰ ਨੂੰ ਤਰਨ ਤਾਰਨ ਵਿਖੇ ਰੋਸ ਰੈਲੀ ਕੀਤੀ ਜਾ ਰਹੀ ਹੈ, ਜਿਸ ਵਿਚ ਪੰਜਾਬ ਭਰ ਤੋਂ ਕੱਚੇ ਅਧਿਆਪਕ ਪਹੁੰਚਣਗੇ |
ਪਿਛਲੀ ਖ਼ਬਰ ਦਾਣਾ ਮੰਡੀ ਤਰਨ ਤਾਰਨ 21 ਅਤੇ 22 ਅਕਤੂਬਰ ਨੂੰ ਰਹੇਗੀ ਬੰਦ-ਪ੍ਰਧਾਨ ਬਾਠ ਅਗਲੀ ਖ਼ਬਰ ਮਾਝਾ ਪਬਲਿਕ ਸਕੂਲ ਪਰਿਵਾਰ ਵਲੋਂ ਦੀਵਾਲੀ ਤਿਉਹਾਰ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।