18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਦਾਣਾ ਮੰਡੀ ਤਰਨ ਤਾਰਨ 21 ਅਤੇ 22 ਅਕਤੂਬਰ ਨੂੰ ਰਹੇਗੀ ਬੰਦ-ਪ੍ਰਧਾਨ ਬਾਠ

ਅਜੀਤ ਡੈਸਕ 17-10-2025
ਤਰਨ ਤਾਰਨ, 16 ਅਕਤੂਬਰ (ਪਰਮਜੀਤ ਜੋਸ਼ੀ)-ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਤਰਨ ਤਾਰਨ ਦੀ ਮੀਟਿੰਗ ਹੋਈ | ਜਿਸ ਵਿਚ ਕੱਚਾ ਆੜ੍ਹਤੀ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਬਾਠ, ਪੱਕਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਵਿਜੇਪਾਲ ਚੌਧਰੀ, ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਵਤਾਰ ਸਿੰਘ ਤਨੇਜਾ, ਕਸ਼ਤੂਰੀ ਲਾਲ, ਸ਼ਾਮ ਸਿੰਘ ਅਤੇ ਸਿਕੰਦਰ ਸਿੰਘ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸਾਰਿਆਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ ਦੀਵਾਲੀ, ਬੰਦੀਛੋੜ ਦਿਵਸ ਅਤੇ ਵਿਸ਼ਕਰਮਾ ਦਿਵਸ ਨੂੰ ਸਮਰਪਿਤ 21 ਅਤੇ 22 ਅਕਤੂਬਰ 2 ਦਿਨ ਦਾਣਾ ਮੰਡੀ ਤਰਨ ਤਾਰਨ ਬੰਦ ਰਹੇਗੀ | ਇਸ ਮੌਕੇ ਪ੍ਰਧਾਨ ਦਿਲਬਾਗ ਸਿੰਘ ਬਾਠ ਨੇ ਦੱਸਿਆ ਕਿ ਮੰਡੀ ਬੰਦ ਦੌਰਾਨ ਕੋਈ ਖ੍ਰੀਦ ਨਹੀਂ ਕੀਤੀ ਜਾਵੇਗੀ ਅਤੇ ਸਾਰਾ ਕੰਮਕਾਜ ਬੰਦ ਰੱਖਿਆ ਜਾਵੇਗਾ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਉਕਤ ਦਿਨ ਦਿਨ ਮੰਡੀ ਵਿਚ ਆਪਣੀ ਫਸਲ ਨਾ ਲੈ ਕੇ ਆਉਣ ਅਤੇ 23 ਅਕਤੂਬਰ ਤੋਂ ਮੰਡੀ ਰੋਜਾਨਾਂ ਵਾਂਗ ਖੁੱਲੀ ਰਹੇਗੀ |

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਜਿਤਾਉਣ ਲਈ ਜਨਤਾ ਉਤਾਵਲੀ -ਜਥੇ ਨੌਰੰਗ ਸਿੰਘ ਨਾਗੋਕੇ... ਅਗਲੀ ਖ਼ਬਰ 2012-14 ਬੈਚ ਵਾਲੇ ਕੱਚੇ ਅਧਿਆਪਕਾਂ ਵਲੋਂ ਰੋਸ ਰੈਲੀ 26 ਨੂੰ ਤਰਨ ਤਾਰਨ ਵਿਖੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।