ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)- ਪਿਛਲੇ ਦਿਨੀਂ ਨਵੀਂ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਵਿਚ ਤਰਨ ਤਾਰਨ ਜ਼ਿਲ੍ਹੇ ਨੂੰ ਨੁਮਾਇੰਦਗੀ ਦਿੰਦਿਆਂ ਪਿਛਲੇ ਲੰਮੇ ਸਮੇਂ ਤੋਂ ਖੇਡਾਂ ਨਾਲ ਜੁੜੀ ਸਖਸ਼ੀਅਤ ਕੋਚ ਸਰੂਪ ਸਿੰਘ ਢੋਟੀਆਂ ਨੂੰ ਪੰਜਾਬ ਐਥਲੈਟਿਕਸ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਬਣਾਇਆ ਗਿਆ ਹੈ | ਇਹ ਜਾਣਕਾਰੀ ਸਾਂਝੀ ਕਰਦਿਆਂ ਤਰਨ ਤਾਰਨ ਐਥਲੈਟਿਕਸ ਐਸੋਸੀਏਸ਼ਨ ਦੇ ਸੈਕਟਰੀ ਹਰਜੀਤ ਸਿੰਘ ਨੇ ਦੱਸਿਆ ਕਿ ਕੋਚ ਸਰੂਪ ਸਿੰਘ ਜੋ ਜ਼ਿਲ੍ਹਾ ਸਪੋਰਟਸ ਕਮੇਟੀ ਦੇ ਲੰਮੇ ਸਮੇਂ ਤੋਂ ਪ੍ਰਧਾਨ ਵਜੋਂ ਵਧੀਆ ਕੰਮ ਕਰ ਰਹੇ ਹਨ, ਉਥੇ ਹੀ ਉਹ ਲਗਪਗ ਤਿੰਨ ਸਾਲਾਂ ਤੋਂ ਐਥਲੈਟਿਕਸ ਐਸੋਸੀਏਸ਼ਨ ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਵੀ ਹਨ | ਉਨ੍ਹਾਂ ਦੱਸਿਆ ਕਿ ਜਦੋਂ ਤੋਂ ਤਰਨ ਤਾਰਨ ਜ਼ਿਲ੍ਹਾ ਹੋਂਦ ਵਿਚ ਆਇਆ ਹੈ, ਇਹ ਪਹਿਲੀ ਵਾਰ ਹੋਇਆ ਹੈ ਕਿ ਐਥਲੈਟਿਕਸ ਵਿਚ ਕਿਸੇ ਪੁਰਾਣੇ ਖਿਡਾਰੀ ਨੂੰ ਪੰਜਾਬ ਪੱਧਰ 'ਤੇ ਕੋਈ ਅਹੁਦਾ ਮਿਲਿਆ ਹੋਵੇ | ਕੋਚ ਸਰੂਪ ਸਿੰਘ ਢੋਟੀਆਂ ਪਿਛਲੇ ਲੰਮੇ ਸਮੇਂ ਤੋਂ ਨਹਿਰੂ ਯੁਵਾ ਕੇਂਦਰ ਤਰਨ ਤਾਰਨ ਮਿਲ ਕੇ ਜ਼ਿਲ੍ਹੇ ਦੀਆਂ ਸਾਰੀਆਂ ਸਪੋਰਟਸ ਕਲੱਬਾਂ ਨਾਲ ਹਰ ਸਮੇਂ ਰਾਬਤਾ ਬਣਾਈ ਰੱਖਦੇ ਹਨ ਅਤੇ ਸਮੇਂ ਸਮੇਂ ਕੱਲਬਾਂ ਦੀ ਆਰਥਿਕ ਮਦਦ ਵੀ ਕਰਦੇ ਹਨ | ਇਸ ਮੌਕੇ ਕੋਚ ਬਲਜਿੰਦਰ ਸਿੰਘ ਮੰਡ, ਪ੍ਰਮਜੀਤ ਸਿੰਘ ਰੇਲਵੇ, ਐਥਲੈਟਿਕਸ ਕੋਚ ਕੁਲਵਿੰਦਰ ਸਿੰਘ, ਐਜੂਕੇਸ਼ਨ ਕੁਆਰਡੀਨੇਟਰ ਜੁਗਰਾਜ ਸਿੰਘ, ਕੋਚ ਕੁਲਵਿੰਦਰ ਕੌਰ, ਕਬੱਡੀ ਕੋਚ ਗੁਰਜੀਤ ਸਿੰਘ, ਫੁੱਟਬਾਲ ਕੋਚ ਜਰਮਨਜੀਤ ਸਿੰਘ, ਅੰਗਰੇਜ ਸਿੰਘ, ਜ਼ਿਲ੍ਹਾ ਯੁਥ ਕੋਆਰਡੀਨੇਟਰ ਜਸਲੀਨ ਕੌਰ, ਫੈਨਸਿੰਗ ਕੋਚ ਅਮਨਦੀਪ ਕੌਰ, ਬਾਕਸਿੰਗ ਕੋਚ ਗੁਰਵਿੰਦਰ ਸਿੰਘ, ਕ੍ਰਿਖਪਾਲ ਸਿੰਘ ਬਾਬਾ, ਰੇਸਲਿੰਗ ਕੋਚ ਰਣਜੀਤ ਸਿੰਘ ਚੀਮਾ, ਪੰਜਾਬੀ ਲੈਕਚਰਾਰ ਗੁਰਪ੍ਰਤਾਪ ਸਿੰਘ, ਨੈਟਬਾਲ ਕੋਚ ਪ੍ਰੇਮ ਸਿੰਘ, ਮਨਿੰਦਰ ਸਿੰਘ ਲੈਕਚਰਾਰ, ਹਾਕੀ ਕੋਚ ਸੁਰਜੀਤ ਸਿੰਘ ਆਦਿ ਨੇ ਕੋਚ ਸਰੂਪ ਸਿੰਘ ਢੋਟੀਆਂ ਨੂੰ ਵਧਾਈ ਦਿੱਤੀ |