ਤਰਨ ਤਾਰਨ, 17 ਅਕਤੂਬਰ (ਇਕਬਾਲ ਸਿੰਘ ਸੋਢੀ)ਪ.ਸ.ਸ.ਫ. ਯੂਨੀਅਨ ਜ਼ਿਲ੍ਹਾ ਤਰਨ ਤਾਰਨ ਵਲੋਂ ਪ੍ਰਧਾਨ ਬਲਜਿੰਦਰ ਸਿੰਘ ਦੋਬਲੀਆ ਦੀ ਪਰਧਾਨਗੀ ਹੇਠ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਸੂਬੇ ਦੀ ਕਾਲ 'ਤੇ ਡੀ.ਸੀ ਦੁਆਰਾ ਮੁਖ ਮੰਤਰੀ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਵਾਉਣ ਲਈ ਮੰਗ ਪੱਤਰ ਦਿੱਤਾ ਗਿਆ | ਜਿਸ ਵਿਚ ਮੁਲਾਜ਼ਮਾਂ ਦਾ ਡੀ.ਏ ਪੈਡਿਗ ਤੁਰੰਤ ਦਿਤਾ ਜਾਵੇ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪੇ ਕਮੀਸ਼ਨ ਦਾ ਬਕਾਇਆ ਤੁਰੰਤ ਦਿੱਤਾ ਜਾਵੇ, ਕੱਚੇ ਕਾਮੇ ਪੱਕੇ ਕੀਤੇ ਜਾਣ | ਯੂਨੀਅਨ ਆਗੂਆਂ ਦੱਸਿਆ ਕਿ ਜੇਕਰ ਮੁਲਾਜਮਾਂ ਦਾ ਮੰਗਾਂ ਦਾ ਹੱਲ ਨਾ ਕੀਤਾ ਤਾਂ ਮੁਲਾਜ਼ਮਾਂ ਵਲੋਂ ਮੁੱਖ ਮੰਤਰੀ ਦੇ ਹਲਕੇ ਸੰਗਰੂਰ ਵਿਖੇ 16 ਨਵੰਬਰ ਨੂੰ ਰੈਲੀ ਕੀਤੀ ਜਾਵੇਗੀ | ਇਸ ਮੌਕੇ ਦਵਿੰਦਰ ਸਿੰਘ ਕੈਸ਼ੀਅਰ, ਸਤਨਾਮ ਸਿੰਘ ਸੀਨੀਅਰ ਮੀਤ ਪਰਧਾਨ, ਸਰਬਜੀਤ ਸਿੰਘ ਸੂਬਾ ਮੈਂਬਰ, ਸੁਖਮਿੰਦਰਜੀਤ ਸਿੰਘ ਗਿੱਲ, ਬਲਦੇਵ ਸਿੰਘ, ਰਾਮ ਪ੍ਰਕਾਸ਼ ਹਾਜ਼ਰ ਸਨ |