ਤਰਨ ਤਾਰਨ, 17 ਅਕਤੂਬਰ (ਹਰਿੰਦਰ ਸਿੰਘ)-ਪੰਜਾਬ ਦੀਆਂ ਹੋਣ ਵਾਲੀਆਂ ਪਹਿਲੀਆਂ ਜ਼ਿਮਨੀ ਚੋਣਾਂ ਦੀ ਤਰ੍ਹਾਂ 11 ਨਵੰਬਰ ਨੂੰ ਹੋਣ ਵਾਲੀ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਚੋਣ ਵੀ ਆਮ ਆਦਮੀ ਪਾਰਟੀ ਸ਼ਾਨਦਾਰ ਢੰਗ ਨਾਲ ਜਿੱਤੇਗੀ | ਇਹ ਗੱਲ ਅੱਜ ਪੱਥਰ 'ਤੇ ਲਕੀਰ ਵਾਂਗ ਉਸ ਸਮੇਂ ਸਾਬਿਤ ਹੋ ਗਈ ਜਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤਰਨ ਤਾਰਨ ਤੋਂ 'ਆਪ' ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਉਣ ਮੌਕੇ ਪੁੱਜੇ | ਉਨ੍ਹਾਂ ਦੀ ਆਮਦ ਵਿਚ ਤਰਨ ਤਾਰਨ ਹਲਕੇ ਦੇ 'ਆਪ' ਆਗੂ 'ਤੇ ਵਰਕਰਾਂ ਦਾ ਜਿਵੇਂ ਹੜ੍ਹ ਹੀ ਆ ਗਿਆ | ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਸੇਵਕ ਸਿੰਘ ਔਲਖ ਜਿਹੜੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਵੀ ਹਨ, ਉਨ੍ਹਾਂ ਵਲੋਂ ਆਪਣੇ ਸਮਰਥਕਾਂ ਸਮੇਤ ਇਸ ਮੌਕੇ ਮੁੱਖ ਮੰਤਰੀ ਦੇ ਕਾਫਲੇ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਸਰਪੰਚ ਸਾਹਿਬ ਸਿੰਘ ਔਲਖ ਸ਼ਾਹਬਾਜਪੁਰ, ਦਿਲਬਾਗ ਸਿੰਘ ਲਾਲੀ ਬੁੱਗਾ, ਹਰਜਿੰਦਰ ਸਿੰਘ ਸਰਾਂ, ਦਲਬੀਰ ਸਿੰਘ ਕੋਟ ਮੁਰੰਮਕ, ਦੀਵਾਨ ਸਿੰਘ ਖੇਲਾ ਕਲਸੀ, ਸੁਰਿੰਦਰ ਸਿੰਘ ਸ਼ਾਹਬਾਜਪੁਰ, ਮਨਜਿੰਦਰ ਸਿੰਘ ਫਤਿਹਾਬਾਦ, ਸੁਭਾਸ਼ ਸਿੰਘ ਜੋਧਪੁਰ, ਗੁਰਸਾਹਿਬ ਸਿੰਘ ਗਿੱਲ ਮੱਥਰੀਵਾਲੀਆ, ਮਨਜਿੰਦਰ ਸਿੰਘ ਫਤਿਹਾਬਾਦ,ਲ ਵਦੀਪ ਸਿੰਘ ਕਾਲੀ ਫਤਿਹਾਬਾਦ, ਸੁਖਵਿੰਦਰ ਸਿੰਘ ਫਤਿਆਬਾਦ, ਹਰੀ ਸਿੰਘ ਤੇਜਾ ਸਿੰਘ ਵਾਲਾ, ਅਮਨਦੀਪ ਸਿੰਘ ਬਾਕੀਪੁਰ, ਅਵਤਾਰ ਸਿੰਘ ਬਾਕੀਪੁਰ, ਗੁਰਸੇਵਕ ਸਿੰਘ ਤੇਜਾ ਸਿੰਘ ਵਾਲਾ, ਸੁਖਦੇਵ ਸਿੰਘ ਤੇਜਾ ਸਿੰਘ ਵਾਲਾ, ਸਾਹਿਬ ਸਿੰਘ ਗਲਾਲੀਪੁਰ ਆਦਿ ਹਾਜ਼ਰ ਸਨ |
ਮੁੱਖ ਮੰਤਰੀ ਦੀ ਤਰਨ ਤਾਰਨ ਫੇਰੀ ਜ਼ਿਮਨੀ ਚੋਣ ਵਿਚ 'ਆਪ' ਦੀ ਜਿੱਤ ਦਰਜ ਕਰਵਾਏਗੀ- ਔਲਖ
ਅਜੀਤ ਡੈਸਕ
18-10-2025