ਪੱਟੀ, 17 ਅਕਤੂਬਰ (ਖਹਿਰਾ, ਕਾਲੇਕੇ)ਜੱਟ ਭਾਈਚਾਰੇ ਨੂੰ ਅਜੋਕੇ ਸਮੇਂ ਵਿਚ ਆ ਰਹੀਆਂ ਮੁਸ਼ਕਿਲਾਂ ਤੇ ਜਾਇਜ਼ ਮੰਗਾਂ ਮਨਾਉਣ ਲਈ 19 ਅਕਤੂਬਰ ਨੂੰ ਅੰਤਰਾਸਟਰੀ ਜੱਟ ਸਿੱਖ ਭਾਈਚਾਰਾ ਜਥੇਬੰਦੀ ਵਲੋਂ ਗੁਰਦੁਆਰਾ ਪ੍ਰਗਟ ਸਾਹਿਬ ਪਿੰਡ ਗੁੱਦੜ ਢੰਡੀ ਜਲਾਲਾਬਾਦ ਰੋਡ ਫਿਰੋਜ਼ਪੁਰ ਵਿਖੇ ਸੂਬਾ ਪੱਧਰੀ ਮਹਾਂਸੰਮੇਲਨ ਕਰਵਾਇਆ ਜਾ ਰਿਹਾ ਹੈ | ਜਿਸ ਵਿੱਚ ਪੰਜਾਬ ਭਰ ਤੋਂ ਵੱਡੀ ਤਾਦਾਦ ਵਿਚ ਜੱਟ ਸਮਾਜ ਦੇ ਲੋਕ ਸ਼ਾਮਿਲ ਹੋਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਉਬੋਕੇ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦਸਿਆ ਕਿ ਤਰਨ ਤਾਰਨ ਜ਼ਿਲ੍ਹੇ ਵਿਚੋੋਂ ਵੀ ਭਾਰੀ ਗਿਣਤੀ ਵਿੱਚ ਜੱਟ ਭਾਈਚਾਰੇ ਦੇ ਲੋਕ ਇਸ ਸਮੇਲਨ ਵਿੱਚ ਹਿੱਸਾ ਲੈਣਗੇ |