ਪੱਟੀ, 17 ਅਕਤੂਬਰ (ਖਹਿਰਾ, ਕਾਲੇਕੇ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ ਵਲੋਂ ਬੱਸ ਅੱਡਾ ਮਾੜੀ ਖਾਨਾ ਪਿੰਡ ਕੈਰੋਂ ਦੀ ਲੰਗਰ ਕਮੇਟੀ ਨੂੰ ਬਰਤਨ ਭੇਂਟ ਕੀਤੇ ਗਏ | ਇਸ ਮੌਕੇ ਜਥੇਦਾਰ ਭਾਟੀਆ ਨੇ ਦੱਸਿਆ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 100 ਥਾਲ, 100 ਗਲਾਸ, 100 ਚਮਚੇ ਦਿੱਤੇ ਗਏ ਸਨ, ਜੋ ਕਿ ਅੱਜ ਲੰਗਰ ਕਮੇਟੀ ਨੂੰ ਸੌਂਪ ਦਿੱਤੇ ਹਨ | ਇਸ ਮੌਕੇ ਬਾਬਾ ਸੁਰਜੀਤ ਸਿੰਘ ਕੈਰੋਂ ਝਾੜ ਸਾਹਿਬ ਵਾਲੇ, ਜੋਗਿੰਦਰ ਸਿੰਘ, ਸੁਖਦੇਵ ਸਿੰਘ, ਗੁਰਿੰਦਰ ਸਿੰਘ ਭੱਲੂ, ਪਰਗਟ ਸਿੰਘ ਫੌਜੀ, ਤਰਸੇਮ ਸਿੰਘ, ਸ਼ਿੰਦਰ ਸਿੰਘ ਆਦਿ ਹਾਜ਼ਰ ਸਨ |