ਪੱਟੀ, 17 ਅਕਤੂਬਰ (ਕੁਲਵਿੰਦਰਪਾਲ ਕਾਲੇਕੇ, ਅਵਤਾਰ ਸਿੰਘ ਖਹਿਰਾ)- ਕਮਿਸ਼ਨਰ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ ਅਤੇ ਮੁੱਖ ਖੇਤੀਬਾੜੀ ਅਫਸਰ ਤਰਨ ਤਰਨ ਡਾ. ਤੇਜਬੀਰ ਸਿੰਘ ਦੀ ਦੇਖ-ਰੇਖ ਤਹਿਤ ਸੂਚਨਾ, ਸਿੱਖਿਆ ਤੇ ਪ੍ਰਸਾਰ ਗਤੀਵਿਧੀਆਂ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪੱਟੀ ਨੇ ਸ਼ਹੀਦ ਚੈਂਚਲ ਸਿੰਘ ਸਰਕਾਰੀ ਸੈਕੰਡਰੀ ਸਕੂਲ ਲੌਹੁਕਾ ਵਿਖੇ ਵਾਤਾਵਰਨ ਅਤੇ ਪਰਾਲੀ ਪ੍ਰਬੰਧਨ ਵਿਸ਼ੇ 'ਤੇ ਪ੍ਰਤੀਯੋਗਤਾ ਕਰਵਾਈ | ਇਸ ਮੌਕੇ ਸਕੂਲੀ ਵਿਦਿਆਰਥੀਆਂ ਦੁਆਰਾ ਭਾਸ਼ਣ, ਕਵਿਤਾ ਅਤੇ ਪੇਂਟਿੰਗ ਆਦਿ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਡਾ. ਭੁਪਿੰਦਰ ਸਿੰਘ ਬਲਾਕ ਖੇਤੀਬਾੜੀ ਅਫਸਰ ਪੱਟੀ ਨੇ ਕਿਹਾ ਕਿ ਵਿਦਿਆਰਥੀ ਆਪਣੀ ਸਕੂਲੀ ਪੜ੍ਹਾਈ ਦੇ ਨਾਲ ਨਾਲ ਚੌਗਿਰਦੇ ਦੀਆਂ ਮੁਸ਼ਕਿਲਾਂ ਖਾਸ ਤੌਰ 'ਤੇ ਵਾਤਾਵਰਨ ਪ੍ਰਤੀ ਸੁਚੇਤ ਹੋ ਕੇ ਆਉਣ ਵਾਲੇ ਧਾਰਮਿਕ ਅਤੇ ਪਵਿੱਤਰ ਤਿਉਹਾਰਾਂ ਨੂੰ ਵੀ ਪ੍ਰਦੂਸ਼ਣ ਰਹਿਤ ਮਨਾਉਣਾ ਚਾਹੀਦਾ ਹੈ | ਪਰਾਲੀ ਪ੍ਰਬੰਧਨ 'ਤੇ ਵਿਚਾਰ ਸਾਂਝੇ ਕਰਦਿਆਂ ਡਾ. ਭੁਪਿੰਦਰ ਸਿੰਘ ਨੇ ਕਿਹਾ ਕਿ ਖੇਤੀ ਕੁਦਰਤ 'ਤੇ ਨਿਰਭਰ ਹੈ ਅਤੇ ਮਿੱਟੀ, ਪਾਣੀ, ਹਵਾ ਅਤੇ ਜੈਵਿਕ ਵੰਨ ਸੁਵੰਨਤਾ ਇਸ ਦੇ ਅਹਿਮ ਅੰਗ ਹਨ | ਇਸ ਮੌਕੇ ਡਾ. ਗੁਰਬਿੰਦਰ ਸਿੰਘ ਏ.ਡੀ.ਓ, ਪਿ੍ੰਸੀਪਲ ਸ੍ਰੀਮਤੀ ਡਿੰਪਲ ਅਗਰਵਾਲ, ਅਧਿਆਪਕ ਹਰਪ੍ਰੀਤ ਸਿੰਘ, ਖੇਤੀਬਾੜੀ ਵਿਸਥਾਰ ਅਫ਼ਸਰ ਦਇਆਪ੍ਰੀਤ ਸਿੰਘ, ਨਿਸ਼ਾਨ ਸਿੰਘ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ, ਪੂਜਾਪ੍ਰੀਤ ਕੌਰ, ਰਵਿੰਦਰਪਾਲ ਕੌਰ, ਸੁਖਦੀਪ ਕੌਰ, ਹਰਪ੍ਰੀਤ ਕੌਰ, ਰਾਜਵੀਰ ਕੌਰ, ਨੇਹਾ, ਸਵੇਤਾ, ਰਣਜੀਤ ਸਿੰਘ, ਪ੍ਰਦੀਪ ਸਿੰਘ, ਮੰਗਤ ਕੁਮਾਰ, ਜਸਕਰਨ ਸਿੰਘ ਅਧਿਆਪਕ, ਗੁਰਲਾਲ ਸਿੰਘ, ਫਤਿਹ ਸਿੰਘ ਫੀਲਡ ਵਰਕਰ ਵੀ ਹਾਜ਼ਰ ਸਨ |