ਤਰਨ ਤਾਰਨ, 4 ਨਵੰਬਰ (ਇਕਬਾਲ ਸਿੰਘ ਸੋਢੀ)-ਸ਼ਹਿਰ ਦੇ ਵੱਖੋ ਵੱਖ ਸਕੂਲਾਂ ਦੇ ਸੀਨੀਅਰ ਅਤੇ ਜੂਨੀਅਰ ਵਿਦਿਆਰਥੀਆਂ ਨੇ ਦੇਸ਼ ਪਿਆਰ ਦੇ ਗੀਤ ਪੇਸ਼ ਕੀਤੇ | ਇਨ੍ਹਾਂ ਗੀਤਾਂ 'ਚ ਕਸ਼ਮੀਰ ਦਾ ਜ਼ਿਕਰ ਜਿਆਦਾ ਆਇਆ | ਤਰਨ ਤਾਰਨ ਦੀ ਵਿਦਿਅਕ, ਸੰਸਕਿ੍ਤਿਕ ਅਤੇ ਰਾਸ਼ਟ੍ਰੀਯ ਐੱਨ.ਜੀ.ਓ. 'ਕਲਾ ਸੁਮਨ' ਵਲੋਂ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ/ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ 150 ਵੀਂ ਵਰ੍ਹੇਗੰਢ 'ਤੇ ਪ੍ਰੋਗਰਾਮ ਕਰਵਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਕੈਲ-ਸੀ ਕੰਪਿਊਟਰ ਐਜੂਕੇਸ਼ਨ ਸੈਂਟਰ ਦੇ ਐੱਮ.ਡੀ ਮਨਦੀਪ ਸਿੰਘ ਪੰਨੂ ਨੇ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟਸ ਪ੍ਰਦਾਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਭਾਰਤ ਦੀ ਸਾਰੀਆਂ ਖਿਲਰੀਆਂ ਰਿਆਸਤਾਂ ਨੂੰ ਰਲਾ ਕੇ ਅਖੰਡ ਭਾਰਤ ਦਾ ਨਿਰਮਾਣ ਕਰਨ ਦਾ ਸਿਹਰਾ ਦੇਸ਼ ਦੇ ਪਹਿਲੇ ਉਪ ਪ੍ਰਧਾਨ ਮੰਤਰੀ/ ਗ੍ਰਹਿ ਮੰਤਰੀ ਸਰਦਾਰ ਵੱੱਲਭ ਭਾਈ ਪਟੇਲ ਨੂੰ ਜਾਂਦਾ ਹੈ | ਪ੍ਰੋਗਰਾਮ ਸੰਚਾਲਕ ਅਤੇ ਕਲਾ ਸੁਮਨ ਦੇ ਡਾਇਰੈਕਟਰ ਰਮੇਸ਼ ਸਿੰਘ ਚੰਦੇਲ ਨੇ ਕਿਹਾ ਕਿ ਪਟੇਲ ਦੀ ਉੱਚੀ ਸੂਝਬੂਝ ਦੇ ਕਰਕੇ ਹੀ ਅੱਜ ਜੰਮੂ-ਕਸ਼ਮੀਰ ਭਾਰਤ ਦਾ ਅਭਿੰਨ ਅੰਗ ਹੈ |