07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਗੁਰਰਾਜ ਸਿੰਘ ਢਿੱਲੋਂ ਦੇ ਉੱਦਮ ਸਦਕਾ ਅਕਾਲੀ ਦਲ 'ਚ ਆਉਣ ਵਾਲੇ ਵਰਕਰਾਂ ਦਾ ਸੁਖਬੀਰ ਵਲੋਂ ਸਨਮਾਨ <br/>

ਅਜੀਤ ਡੈਸਕ 05-11-2025
ਝਬਾਲ, 4 ਨਵੰਬਰ (ਸਰਬਜੀਤ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਝਬਾਲ ਖਾਮ ਵਿਖੇ ਪਹੁੰਚੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ ਦੇ ਬੇਟੇ ਨੌਜਵਾਨ ਆਗੂ ਗੁਰਰਾਜ ਸਿੰਘ ਢਿੱਲੋਂ ਅਤੇ ਚੇਅਰਮੈਨ ਹਰਵੰਤ ਸਿੰਘ ਝਬਾਲ ਦੇ ਉੱਦਮ ਸਦਕਾ ਨੌਜਵਾਨ ਆਗੂ ਹਰਮਿੰਦਰ ਸਿੰਘ ਸੋਨੂੰ ਮੰਨਣ ਅਲਗੋਂ ਵਾਲੇ ਅਤੇ ਜਤਿੰਦਰ ਸਿੰਘ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਚ ਸ਼ਾਮਿਲ ਹੋਏ, ਜਿੰਨਾਂ ਨੂੰ ਸੁਖਬੀਰ ਸਿੰਘ ਬਾਦਲ ਨੇ ਸਨਮਾਨਿਤ ਕੀਤਾ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਪਾਰਟੀ ਨੇ ਹਮੇਸ਼ਾਂ ਹੀ ਮਿਹਨਤੀ ਵਰਕਰਾਂ ਨੂੰ ਮਾਣ ਦਿੱਤਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਪਾਰਟੀ ਹਰ ਮੁਸ਼ਕਿਲ ਵਿਚ ਵਰਕਰਾਂ ਨਾਲ ਚੱਟਾਨ ਵਾਂਗ ਖੜੀ ਰਹੇਗੀ | ਉਨ੍ਹਾਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਹਲਕੇ ਤੋਂ ਅਕਾਲੀ ਦਲ ਦੀ ਜਿੱਤ ਲਈ 11 ਨਵੰਬਰ ਤੱਕ ਹੋਰ ਜੋਰ-ਸ਼ੋਰ ਨਾਲ ਯਤਨ ਕਰਕੇ ਘਰ ਘਰ 'ਚੋਂ ਪ੍ਰਚਾਰ ਕੀਤਾ ਜਾਵੇ | ਇਸ ਸਮੇਂ ਗੁਰਰਾਜ ਸਿੰਘ ਢਿੱਲੋਂ ਨੇ ਭਾਰਤੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਵਾਇਆ ਕਿ ਸਮੂੰਹ ਪਾਰਟੀ ਵਰਕਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿੱਤ ਲਈ ਪਿੰਡ-ਪਿੰਡ ਚੋਣ ਮਹਿਮ ਚੇਂਜ ਕਰਕੇ ਪਾਰਟੀ ਦੀ ਜਿੱਤ ਯਕੀਨੀ ਬਣਾਉਣਗੇ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਸਾਬਕਾ ਮੰਤਰੀ ਗੁਲਜਾਰ ਸਿੰਘ ਰਣੀਕੇ, ਗੌਰਵਦੀਪ ਸਿੰਘ ਵਲਟੋਹਾ, ਸਾਬਕਾ ਚੇਅਰਮੈਨ ਤੇਗਾ ਸਿੰਘ ਸੋਹਲ, ਸਾਬਕਾ ਚੇਅਰਮੈਨ ਗੁਰਬੀਰ ਸਿੰਘ ਝਬਾਲ, ਗੁਰਰਾਜ ਸਿੰਘ ਢਿੱਲੋਂ, ਹਰਜੀਤ ਸਿੰਘ ਝਬਾਲ, ਸੋਨੂੰ ਅਲਗੋਂ, ਚੇਅਰਮੈਨ ਹਰਵੰਤ ਸਿੰਘ ਝਬਾਲ, ਪੂਰਨ ਸਿੰਘ ਅੱਡਾ ਝਬਾਲ ,ਅਮਰਿੰਦਰ ਸਿੰਘ ਮਾਣਕ ਅਤੇ ਹੋਰ ਵੀ ਪਾਰਟੀ ਵਰਕਰ ਅਤੇ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਵੱਡਾ ਬਲ <br/> ਅਗਲੀ ਖ਼ਬਰ 'ਆਪ' ਯੂਥ ਵਿੰਗ ਨੇ ਹਰਮੀਤ ਸਿੰਘ ਸੰਧੂ ਲਈ ਮੁਹਿੰਮ ਤੇਜ਼ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।