07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਬਸਪਾ ਅੰਬੇਡਕਰ ਵਲੋਂ ਅਕਾਲੀ ਦਲ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਹਮਾਇਤ ਦਾ ਐਲਾਨ ਡਾ. ਦਲਜੀਤ ਸੰਘ ਚੀਮਾ ਨੇ ਕੀਤਾ ਧੰਨਵਾਦ

ਬਸਪਾ ਅੰਬੇਡਕਰ ਵਲੋਂ ਅਕਾਲੀ ਦਲ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਨੂੰ ਹਮਾਇਤ ਦੇਣ ਦੇ ਐਲਾਨ ਮੌਕੇ ਜਾਣਕਾਰੀ ਦਿੰਦੇ ਹੋਏ ਡਾ. ਦਲਜੀਤ ਸਿੰਘ ਚੀਮਾ ਅਤੇ ਉਨ੍ਹਾਂ ਨਾਲ ਹੋਰ ਲੀਡਰਸ਼ਿਪ | ਅਜੀਤ ਤਸਵੀਰ <br/> 05-11-2025
ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਉਮੀਦਵਾਰ ਪਿ੍ੰਸੀਪਲ ਸੁਖਵਿੰਦਰ ਕੌਰ ਰੰਧਾਵਾ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲਿਆ ਜਦੋਂ ਬਸਪਾ ਅੰਬੇਡਕਰ ਨੇ ਉਨ੍ਹਾਂ ਦੀ ਬਿਨਾਂ ਸ਼ਰਤ ਹਮਾਇਤ ਦਾ ਐਲਾਨ ਕਰ ਦਿੱਤਾ | ਇਹ ਐਲਾਨ ਪਾਰਟੀ ਪ੍ਰਧਾਨ ਮਨੋਜ ਨਾਹਰ ਨੇ ਪਾਰਟੀ ਦੇ ਸਾਰੇ ਸੀਨੀਅਰ ਅਹੁਦੇਦਾਰਾਂ ਅਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਡਾ. ਦਲਜੀਤ ਸਿੰਘ ਚੀਮਾ ਤੇ ਹੋਰ ਅਕਾਲੀ ਲੀਡਰਸ਼ਿਪ ਦੀ ਹਾਜ਼ਰੀ ਵਿਚ ਕਪੂਰਥਲਾ ਵਿਚ ਮਰਹੂਮ ਸ੍ਰੀ ਦੇਵੀ ਦਾਸ ਨਾਹਰ ਦੀ ਰਿਹਾਇਸ਼ 'ਤੇ ਇਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ | ਡਾ. ਦਲਜੀਤ ਸਿੰਘ ਚੀਮਾ, ਸੀਨੀਅਰ ਆਗੂ ਐੈੱਚ.ਐੱਸ. ਵਾਲੀਆ ਤੇ ਹੋਰ ਲੀਡਰਪਿ ਅੱਜ ਕਪੂਰਥਲਾ ਵਿਚ ਸ੍ਰੀ ਮਨੋਜ ਨਾਹਰ ਦੀ ਰਿਹਾਇਸ਼ ਵਿਖੇ ਪਹੁੰਚੀ ਸੀ | ਬਿਨਾਂ ਸ਼ਰਤ ਹਮਾਇਤ ਦੇਣ 'ਤੇ ਸ੍ਰੀ ਮਨੋਜ ਨਾਹਰ ਦਾ ਧੰਨਵਾਦ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਸ ਐਲਾਨ ਨਾਲ ਅਕਾਲੀ ਦਲ ਦੇ ਉਮੀਦਵਾਰ ਦੀ ਸਥਿਤੀ ਹੋਰ ਮਜ਼ਬੂਤ ਹੋਵੇਗੀ, ਜਿਸ ਨੂੰ ਕਿ ਪਹਿਲਾਂ ਹੀ ਸਮਾਜ ਦੇ ਸਾਰੇ ਵਰਗਾਂ ਤੋਂ ਹਮਾਇਤ ਮਿਲ ਰਹੀ ਹੈ |
ਪਿਛਲੀ ਖ਼ਬਰ 'ਆਪ' ਦਾ ਬਿਸਤਰਾ ਗੋਲ ਕਰਨ ਲਈ ਲੋਕ ਤਿਆਰ ਬਰ ਤਿਆਰ- ਰਾਣਾ ਸੋਢੀ ਅਗਲੀ ਖ਼ਬਰ 'ਆਪ' ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਮੁਹਿੰਮ ਨੂੰ ਵੱਡਾ ਬਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।