ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)-ਤਰਨ ਤਾਰਨ ਵਿਖੇ ਜ਼ਿਮਨੀ ਚੋਣ ਦਾ ਅਖਾੜਾ ਵੱਖ ਵੱਖ ਸਿਆਸੀ ਪਾਰਟੀਆਂ ਵਲੋਂ ਭਖ ਚੁੱਕਿਆ ਹੈ, ਜਿੱਥੇ ਹਰ ਸਿਆਸੀ ਪਾਰਟੀ ਆਪਣਾ ਪੱਬਾਂ ਭਾਰ ਜੋਰ ਲਗਾ ਰਹੀ ਹੈ, ਉਥੇ ਹੀ ਭਾਜਪਾ ਵਲੋਂ ਵੀ ਜਬਰਦਸਤ ਇਸ ਵਾਰ ਜਿੱਤ ਦਾ ਦਾਅਵਾ ਕਰਦਿਆਂ ਪੂਰੇ ਜੋਰ ਨਾਲ ਸਿਆਸੀ ਅਖਾੜਾ ਭਖਿਆ ਪਿਆ ਹੈ | ਇਸ ਮੌਕੇ ਗੱਲਬਾਤ ਕਰਦਿਆਂ ਮਹਰੂਮ ਉਪ ਰਾਸ਼ਟਰਪਤੀ ਕਿਸ਼ਨ ਕਾਂਤ ਦੇ ਪੋਤਰੇ ਵਿਰਾਟ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਲਈ ਤਰਨ ਤਾਰਨ ਪਹੁੰਚੇ ਹੋਏ ਹਨ | ਉਨ੍ਹਾਂ ਕਿਹਾ ਕਿ ਤਰਨ ਤਾਰਨ ਜ਼ਿਲ੍ਹੇ ਨਾਲ ਮੇਰੇ ਬਜ਼ੁਰਗਾਂ ਦੀਆਂ ਭਾਵਨਾਵਾਂ ਅਤੇ ਮਿੱਟੀ ਨਾਲ ਪਿਆਰ ਹੋਣ ਕਰਕੇ ਸਾਹ ਦੀਆਂ ਤੰਦਾਂ ਵੀ ਜੁੜੀਆਂ ਹਨ, ਕਿਉਂਕਿ ਤਰਨ ਤਾਰਨ ਜ਼ਿਲ੍ਹੇ ਅਧੀਨ ਹੀ ਸਾਡਾ ਜੱਦੀ ਪਿੰਡ ਕੋਟ ਮੁਹੰਮਦ ਖਾਂ ਹੈ | ਜਿੱਥੇ ਕਦੇ ਮੇਰੇ ਦਾਦਾ ਮਰਹੂਮ ਉਪ ਰਾਸ਼ਟਰਪਤੀ ਕਿ੍ਸ਼ਨ ਕਾਂਤ ਅਤੇ ਪੜਦਾਦਾ ਲਾਲਾ ਅਚਿੰਤ ਰਾਮ, ਜਿੰਨਾਂ ਦਾ ਦੇਸ਼ ਦੀ ਆਜ਼ਾਦੀ ਲਈ ਬਹੁਮੁੱਲਾ ਯੋਗਦਾਨ ਹੈ | ਇਸੇ ਕਰਕੇ ਮੈਂ ਆਪਣੇ ਪੁਰਖਿਆਂ ਦੇ ਪਾਏ ਪੂਰਨਿਆਂ 'ਤੇ ਚੱਲਦਿਆਂ ਤਰਨ ਤਾਰਨ ਦੇ ਵਿਕਾਸ ਦੀ ਬਿਹਤਰੀ ਲਈ ਸਾਡੇ ਵੱਡੇ ਵੀਰ ਭਾਜਪਾ ਵਲੋਂ ਜ਼ਿਮਨੀ ਚੋਣ ਤਰਨ ਤਾਰਨ ਲਈ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਦਿਨ-ਰਾਤ ਚੋਣ ਪ੍ਰਚਾਰ ਕਰ ਰਿਹਾ ਹਾਂ | ਦੂਜਾ ਜਦੋਂ ਤਰਨ ਤਾਰਨ ਦੇ ਪਿੰਡਾਂ ਵਿਚ ਲੋਕਾਂ ਵਿਚ ਵਿਚਰਦਾ ਹਾਂ ਤਾਂ ਆਪਣਾਪਨ ਮਹਿਸੂਸ ਹੁੰਦਾ ਕਿ ਇਨ੍ਹਾਂ ਪਿੰਡਾਂ ਵਿਚ ਕਦੇ ਮੇਰੇ ਦਾਦਾ ਜੀ ਨੇ ਪਿਆਰ ਦੀ ਕਮਾਈ ਕੀਤੀ ਸੀ | ਜੋ ਸਮੇਂ ਨੇ ਦੁਬਾਰਾ ਤਰਨ ਤਾਰਨ ਦੇ ਵਾਸੀਆਂ ਨਾਲ ਮਿਲਣ ਦਾ ਮੌਕਾ ਦਿੱਤਾ | ਇਸ ਮੌਕੇ ਮੇਰੇ ਨਾਲ ਸਾਬਕਾ ਕੇਂਦਰੀ ਮੰਤਰੀ ਤਰੁਣ ਚੁੱਘ ਤਰਨ ਤਾਰਨ ਤੋਂ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਆਦਿ ਹੋਰ ਸ਼ਹਿਰ ਅਤੇ ਪਿੰਡਾਂ ਵਿਚ ਘਰ ਘਰ ਪ੍ਰਚਾਰ ਕਰ ਰਹੇ ਹਾਂ |