ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)- ਜ਼ਿਮਨੀ ਚੋਣ ਦੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਵਾਰਡ ਨੰਬਰ 23 ਕਾਜੀਕੋਟ ਰੋਡ ਦੇ ਲੋਕ ਖੁੱਲ੍ਹ ਕੇ ਨਿੱਤਰ ਆਏ ਹਨ | ਭਾਜਪਾ ਦੇ ਸਬ ਸਰਕਲ ਇੰਚਾਰਜ ਅਰਵਿੰਦ ਮਰਵਾਹਾ ਅਤੇ ਉਨ੍ਹਾਂ ਦੀ ਟੀਮ ਦੇ ਯਤਨਾਂ ਸਦਕਾ ਇਲਾਕੇ ਦੇ ਮੁਹਤਬਰ ਲੋਕਾਂ ਜਿਨ੍ਹਾਂ ਵਿਚ ਪਰਦੀਪ ਸੂਦ, ਕਿ੍ਸ਼ਨਾ ਸੂਦ, ਸੁਖਦੇਵ ਸਿੰਘ, ਸੁਖਵਿੰਦਰ ਸਿੰਘ, ਬੂਟਾ ਸਿੰਘ, ਐਡਵੋਕੇਟ ਅਜੇਪਾਲ, ਤਾਨੀਆ ਸੂਦ, ਤਿ੍ਪਤਾ ਸੂਦ, ਕਰਨਜੀਤ ਆਦਿ ਵੱਡੀ ਗਿਣਤੀ ਵਿਚ ਲੋਕਾਂ ਨੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੂੰ ਵਿਸ਼ਵਾਸ਼ ਦੁਆਇਆ ਕਿ ਉਹ ਹੁਣ ਕਿਸੇ ਹੋਰ ਪਾਰਟੀ ਦੇ ਝਾਂਸੇ ਵਿਚ ਨਹੀਂ ਆਉਣਗੇ ਬੱਸ ਭਾਜਪਾ ਨੂੰ ਹੀ ਆਪਣਾ ਬਹੁਮਤ ਦੇਣਗੇ, ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਕਾਜੀਕੋਟ ਰੋਡ ਇਲਾਕੇ ਦੇ ਵਿਕਾਸ ਅਤੇ ਇੱਥੇ ਰਹਿਣ ਵਾਲੇ ਲੋਕਾਂ ਦੀ ਕਿਸੇ ਵੀ ਸਰਕਾਰ ਅਤੇ ਨੇਤਾ ਨੇ ਸਾਰ ਨਹੀਂ ਲਈ, ਜਿੱਤ ਕੇ ਸਾਰੇ ਲੀਡਰ ਬਾਅਦ ਵਿੱਚ ਦਿਖਾਈ ਨਹੀਂ ਦਿੰਦੇ ਅਤੇ ਨਾ ਹੀ ਆਪਣੇ ਕੀਤੇ ਕਿਸੇ ਵਾਅਦੇ ਨੂੰ ਪੂਰਾ ਕਰਦੇ ਹਨ | ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਾਜੀਕੋਟ ਰੋਡ ਦੇ ਲੋਕਾਂ ਦਾ ਪਿਆਰ ਅਤੇ ਸਤਿਕਾਰ ਦੇਖ ਕੇ ਕਿਹਾ ਕਿ ਤੁਸੀਂ ਇਵੇਂ ਹੀ ਆਸ਼ੀਰਵਾਦ ਰੱਖਿਓ ਅਤੇ ਵੋਟਾਂ ਵਾਲੇ ਦਿਨ ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫੁੱਲ ਤੇ ਵੋਟਾਂ ਪਾਇਓ ਬਾਕੀ ਕੰਮ ਭਾਜਪਾ ਦਾ ਹੈ, ਕਿਉਂਕਿ ਮੈਂ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੀ ਕੇਂਦਰ ਸਰਕਾਰ 'ਤੇ ਪੂਰਾ ਮਾਣ ਹੈ ਕਿ ਗੁਰੂ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਦੇ ਵਿਕਾਸ ਲਈ ਜੋ ਪ੍ਰੋਪੋਜਲ ਲੈ ਕੇ ਜਾਣਗੇ ਕੇਂਦਰ ਵਲੋਂ ਕੋਈ ਨਾਂਹ ਨਹੀਂ ਹੈ | ਇਸ ਮੌਕੇ ਹਰਪ੍ਰੀਤ ਸਿੰਘ ਸਿੰਦਬਾਦ, ਰੋਹਿਤ ਸ਼ਰਮਾ, ਦਿਨੇਸ਼ ਜੋਸ਼ੀ, ਨਿਸ਼ਾਨ ਸਿੰਘ, ਅਮਨ ਅਰੋੜਾ, ਮਾਸਟਰ ਬਲਦੇਵ ਸਿੰਘ ਮੰਡ, ਲੱਕੀ ਜੋਸ਼ੀ, ਬਿਕਰਮ ਅਰੋੜਾ, ਪਰਮਜੀਤ ਸਿੰਘ, ਵਿਕਮਰ ਵਿੱਕੀ, ਮਨਦੀਪ ਮਨੀ ਤੋਂ ਇਲਾਵਾ ਹੋਰ ਵੀ ਪਾਰਟੀ ਆਗੂ ਮੌਜੂਦ ਸਨ |