20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਵਾਰਡ ਨੰਬਰ 21 ਦੇ ਲੋਕ ਭਾਜਪਾ ਉਮੀਦਵਾਰ ਸੰਧੂ ਦੇ ਹੱਕ 'ਚ ਨਿੱਤਰੇ <br/>

ਅਜੀਤ ਡੈਸਕ 07-11-2025
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)-ਵਿਧਾਨ ਸਭਾ ਹਲਕਾ ਤਰਨ ਤਾਰਨ ਅਧੀਨ ਆਉਂਦੇ ਗੁਰੂ ਨਗਰੀ ਸ੍ਰੀ ਤਰਨ ਤਾਰਨ ਸਾਹਿਬ ਦੀ ਵਾਰਡ ਨੰਬਰ 21 ਦੇ ਲੋਕ ਜ਼ਿਮਨੀ ਚੋਣ ਦੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਦੇ ਹੱਕ ਵਿਚ ਖੁੱਲ ਕੇ ਨਿੱਤਰ ਆਏ ਹਨ | ਵਾਰਡ ਨਿਵਾਸੀ ਅਤੇ ਸਬ ਸਰਕਲ ਇੰਚਾਰਜ ਕਾਰਤਿਕ ਚੋਪੜਾ ਦੇ ਯਤਨਾਂ ਨਾਲ ਮੋਹਤਬਰ ਲੋਕਾਂ ਸੁਖਵਿੰਦਰ ਸਿੰਘ ਸ਼ਟਰਾਂ ਵਾਲੇ, ਬਿ੍ਜ ਮੋਹਨ ਅਰੋੜਾ, ਦੀਪਕ ਚੋਪੜਾ, ਮੁਕੇਸ਼ ਚੋਪੜਾ, ਈਸ਼ਵਰ ਵਿਨਾਇਕ ਆਦਿ ਲੋਕਾਂ ਨੇ ਇਕਸੁਰਤਾ ਵਿਚ ਦਾਅਵਾ ਕੀਤਾ ਕਿ ਉਹ ਤਰਨ ਤਾਰਨ ਵਿੱਚ ਅਮਨ ਸ਼ਾਂਤੀ ਚਾਹੁੰਦੇ ਹਨ, ਜੋ ਇਸ ਵੇਲੇ ਡਰ ਸਹਿਮ ਵਿਚ ਲੋਕ ਜੀਅ ਰਹੇ ਹਨ, ਉਸ ਤੋਂ ਨਿਜਾਤ ਚਾਹੁੰਦੇ ਹਨ ਅਤੇ ਇਹ ਸਭ ਸਿਰਫ ਭਾਰਤੀ ਜਨਤਾ ਪਾਰਟੀ ਹੀ ਕਰਨ ਦੇ ਸੰਭਵ ਹੈ ਬਾਕੀ ਕਿਸੇ ਹੋਰ ਨੇਤਾ ਜਾਂ ਪਾਰਟੀ ਦੇ ਵੱਸ ਦੀ ਗੱਲ ਨਹੀਂ ਹੈ | ਉਕਤ ਲੋਕਾਂ ਨੇ ਇਹ ਵੀ ਕਿਹਾ ਕਿ ਉਹ ਲਗਾਤਾਰ ਪਿਛਲੀਆਂ ਸਮੇਂ ਦੀਆਂ ਸਰਕਾਰਾਂ ਦੇ ਧੋਖਿਆਂ ਵਿਚ ਆਉਂਦੇ ਆਏ ਹਨ ਪਰੰਤੂ ਹੁਣ ਉਹ ਹਰ ਹਾਲ ਵਿਚ ਭਾਜਪਾ ਉਮੀਦਵਾਰ ਨੂੰ ਹੀ ਜਿਤਾਉਣਗੇ | ਇਸ ਮੌਕੇ ਤੇ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਸਰਹੱਦੀ ਹਲਕਾ ਤਰਨ ਤਾਰਨ ਵਿਚ ਹਲਾਤ ਇੰਨੇ ਬਦ ਤੋਂ ਬਦਤਰ ਹੋ ਗਏ ਹਨ ਕਿ ਲੋਕ ਨਿੱਤ ਦਿਹਾੜੇ ਹੁੰਦੀਆਂ ਅਪਰਾਧ ਦੀਆਂ ਘਟਨਾਵਾਂ ਤੋਂ ਅੱਕ ਕੇ ਬਾਹਰਲੇ ਸੂਬਿਆਂ ਦਾ ਰੁਖ ਕਰ ਰਹੇ ਹਨ, ਜੇਕਰ ਕੋਈ ਵਪਾਰ ਕਰਦਾ ਹੈ ਜਾਂ ਤਰੱਕੀ ਕਰਦਾ ਹੈ ਤਾਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆਉਂਦੀਆ ਹਨ, ਇਹ ਸਿਲਸਿਲਾ ਪਿਛਲੇ ਲੰਬੇ ਸਮੇਂ ਤੋਂ ਬਾਦਸਤੂਰ ਜਾਰੀ ਹੈ ਅਤੇ ਸੰਬੰਧਤ ਪ੍ਰਸਾਸ਼ਨ ਪੂਰੀ ਤਰਾਂ ਨਾਲ ਬੇਵੱਸ ਹੈ, ਜਿਸ ਦੀ ਸਿੱਧੀ ਸਿੱਧੀ ਜਿੰਮੇਵਾਰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਜੋ ਪਿਛਲੇ ਲਗਾਤਾਰ ਤਿੰਨ ਸਾਲ ਤੋਂ ਫੇਲ ਸਾਬਤ ਹੋਈ ਹੈ | ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਨੂੰ ਸਿਰਫ ਇਕ ਹੀ ਪਾਰਟੀ ਬਚਾਉਣ ਦੇ ਸਮਰੱਥ ਹੈ ਉਹ ਹੈ ਭਾਰਤੀ ਜਨਤਾ ਪਾਰਟੀ, ਕਿਉਂਕਿ ਪੰਜਾਬ ਦੇ ਗੁਆਂਢੀ ਸੂਬਿਆਂ ਵਿਚ ਜਿੱਥੇ ਵੀ ਲੋਕਾਂ ਨੇ ਭਾਜਪਾ ਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ, ਉੱਥੋਂ ਦੁਬਾਰਾ ਲੋਕਾਂ ਨੇ ਕਿਸੇ ਹੋਰ ਰਵਾਇਤੀ ਪਾਰਟੀ ਨੂੰ ਮੂੰਹ ਨਹੀਂ ਲਗਾਇਆ |

ਪਿਛਲੀ ਖ਼ਬਰ ਤਰਨ ਤਾਰਨ ਜ਼ਿਮਨੀ ਚੋਣ ਅਕਾਲੀ ਦਲ ਸ਼ਾਨ ਨਾਲ ਜਿੱਤੇਗਾ- ਬਾਦਲ ਅਗਲੀ ਖ਼ਬਰ ਤਰਨ ਤਾਰਨ ਦੇ ਲੋਕ ਭਾਈ ਮਨਦੀਪ ਸਿੰਘ ਦੀ ਇਕਪਾਸੜ ਜਿੱਤ ਦਾ ਮਨ ਬਣਾ ਚੁੱਕੀ ਹੈ-ਗਿਆਨੀ ਹਰਪ੍ਰੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।