20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਤਰਨ ਤਾਰਨ ਦੇ ਲੋਕ ਭਾਈ ਮਨਦੀਪ ਸਿੰਘ ਦੀ ਇਕਪਾਸੜ ਜਿੱਤ ਦਾ ਮਨ ਬਣਾ ਚੁੱਕੀ ਹੈ-ਗਿਆਨੀ ਹਰਪ੍ਰੀਤ ਸਿੰਘ <br/>

ਅਜੀਤ ਡੈਸਕ 07-11-2025
ਤਰਨ ਤਾਰਨ, 6 ਨਵੰਬਰ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਮਨਦੀਪ ਸਿੰਘ ਦੇ ਹੱਕ ਵਿਚ ਵੱਖ-ਵੱਖ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਗਿਆ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਤਰਨ ਤਾਰਨ ਸਾਹਿਬ ਦੀ ਪੰਥਕ ਧਰਤੀ ਦੀ ਸੰਗਤ ਭਾਈ ਮਨਦੀਪ ਸਿੰਘ ਦੀ ਜਿੱਤ ਨੂੰ ਯਕੀਨੀ ਬਣਾ ਚੁੱਕੀ ਹੈ | ਸੰਗਤ ਦੇ ਪਿਆਰ, ਸਤਿਕਾਰ ਅਤੇ ਸਮਰਥਨ ਨੇ ਸਾਬਿਤ ਕਰ ਦਿੱਤਾ ਹੈ ਕਿ ਇਹ ਇਕਪਾਸੜ ਜਿੱਤ ਹੋਵੇਗੀ | ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਸੱਤਾ ਧਿਰ ਆਮ ਆਦਮੀ ਪਾਰਟੀ ਪੰਥਕ ਏਕਤਾ ਨੂੰ ਬੁਖਲਾਅ ਚੁੱਕੀ ਹੈ | ਸਰਕਾਰ ਵਲੋਂ ਸਰਕਾਰੀ ਮਸ਼ੀਨਰੀ ਨੂੰ ਆਪਣੇ ਹਿੱਤ ਲਈ ਵਰਤਿਆ ਜਾ ਰਿਹਾ ਹੈ | ਨਸ਼ੇ ਦੇ ਮੁੱਦੇ ਅਤੇ ਗੈਂਗਸਟਰ ਦੇ ਮੁੱਦਿਆਂ 'ਤੇ ਸਰਕਾਰ ਨੂੰ ਘੇਰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਲੋਕਾਂ ਨੂੰ ਡਰਾਇਆ ਜਾ ਰਿਹਾ ਹੈ, ਫਿਰੌਤੀਆਂ ਦੀ ਮੰਗ ਨਾਲ ਵਪਾਰੀ ਵਰਗ ਪ੍ਰੇਸ਼ਾਨ ਹੈ, ਨਸ਼ੇ ਦੀ ਦਲਦਲ ਡੂੰਘੀ ਹੋ ਚੁੱਕੀ ਹੈ, ਪਰ ਸਰਕਾਰ ਕੋਲ ਸਿਰਫ ਤੇ ਸਿਰਫ ਹਾਸੋਹੀਣੇ ਬਿਆਨ ਅਤੇ ਦਾਅਵੇ ਹਨ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਵਿਚ ਜਮਾਨਤ ਜ਼ਬਤ ਹੋਣ ਤੋਂ ਬਚਣ ਲਈ ਹੁਣ ਐਸ.ਜੀ.ਪੀ.ਸੀ. ਨੂੰ ਵਰਤਣਾ ਸ਼ੁਰੂ ਕਰ ਦਿੱਤਾ ਗਿਆ ਹੈ | ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅੱਜ ਪੰਜਾਬ ਦੇ ਮੀਡੀਆ ਵਿਚ ਇਸ ਗੱਲ ਨੂੰ ਲੈ ਕੇ ਚਰਚਾ ਕਰ ਰਿਹਾ ਹੈ ਕਿ ਕਿਵੇਂ ਸੁਖਬੀਰ ਐਸ.ਜੀ.ਪੀ.ਸੀ. ਵਰਗੀ ਵੱਡੀ ਸੰਸਥਾ ਨੂੰ ਨਿੱਜੀ ਕੰਪਨੀ ਬਣਾ ਚੁੱਕਾ ਹੈ | ਸਰਕਾਰ ਲੋਕ ਲੁਭਾਊ ਵਾਅਦੇ ਅਤੇ ਦਾਅਵੇ ਕਰ ਰਹੀ ਹੈ ਤਾਂ ਸੁਖਬੀਰ ਸਿੰਘ ਬਾਦਲ ਐਸ.ਜੀ.ਪੀ.ਸੀ. 'ਤੇ ਦਬਾਅ ਬਣਾ ਕੇ ਐਸ.ਜੀ.ਪੀ.ਸੀ. ਵਿਚ 60 ਤੋਂ ਵੱਧ ਨੌਕਰੀਆਂ ਸਿਰਫ ਤਰਨ ਤਾਰਨ ਦੇ ਵਿਚ ਆਪਣੇ ਸਮਰਥਕਾਂ ਨੂੰ ਦਿਵਾ ਚੁੱਕਾ ਹੈ | ਗਿਆਨੀ ਹਰਪ੍ਰੀਤ ਸਿੰਘ ਵਲੋਂ ਭਾਈ ਮਨਦੀਪ ਸਿੰਘ ਹੱਕ ਵਿਚ ਪਿੰਡ ਰਟੌਲ, ਦੋਭਲੀਆ, ਮਾਲੂਵਾਲ, ਠਰੂ ਆਦਿ ਦਰਜਨ ਤੋਂ ਵੱਧ ਪਿੰਡਾਂ ਵਿਚ ਪ੍ਰਚਾਰ ਸਮਾਗਮਾਂ ਵਿਚ ਹਿੱਸਾ ਲਿਆ ਗਿਆ | ਇਸ ਵਕਤ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪ੍ਰੇਮ ਸਿੰਘ ਚੰਦੂਮਾਜਰਾ, ਜਥੇਦਾਰ ਸੁੱਚਾ ਸਿੰਘ ਛੋਟੇਪੁਰ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਜਥੇਦਾਰ ਭਾਈ ਮਨਜੀਤ ਸਿੰਘ, ਜਸਬੀਰ ਸਿੰਘ ਘੁੰਮਣ, ਜਥੇਦਾਰ ਭੁਪਿੰਦਰ ਸਿੰਘ ਸ਼ੇਖੂਪੁਰ, ਅਜੇਪਾਲ ਸਿੰਘ ਮੀਰਾਂਕੋਟ, ਮਨਿੰਦਰ ਸਿੰਘ ਧੁੰਨਾ, ਜਗਜੀਤ ਸਿੰਘ ਕੋਹਲੀ, ਦਵਿੰਦਰ ਸਿੰਘ ਸੇਖੋਂ, ਗੁਰਲਾਲ ਸਿੰਘ ਸੰਧੂ, ਸਵਿੰਦਰ ਸਿੰਘ ਦੋਬਲੀਆ ਮੈਂਬਰ ਐੱਸ.ਜੀ.ਪੀ.ਸੀ., ਅੰਗਰੇਜ਼ ਸਿੰਘ, ਪਰਮਜੀਤ ਸਿੰਘ, ਸਾਹਿਬ ਸਿੰਘ, ਦਲਜੀਤ ਸਿੰਘ ਗਿੱਲ ਅਮਰਕੋਟ, ਗੁਰਵਿੰਦਰ ਸਿੰਘ ਝਬਾਲ, ਜਸਜੀਤ ਸਿੰਘ ਸਾਂਘਣਾ, ਪਿ੍ਤਪਾਲ ਸਿੰਘ ਕੋਹਲੀ, ਕੁੰਵਰ ਚੜ੍ਹਤ ਸਿੰਘ, ਅਮਰਿੰਦਰ ਸਿੰਘ ਬਨੀ ਬਰਾੜ, ਰਣਜੀਤ ਸਿੰਘ ਔਲਖ, ਰਣਪਿੰਦਰ ਸਿੰਘ ਗੋਲਡੀ, ਸੁਖਵਿੰਦਰ ਸਿੰਘ ਗਗਨਾ ਭਗਤਾ, ਰਣਜੀਤ ਸਿੰਘ ਔਲਖ ਅਤੇ ਮਨਪ੍ਰੀਤ ਸਿੰਘ ਭੋਲੂਵਾਲਾ ਹਾਜ਼ਰ ਰਹੇ |

ਪਿਛਲੀ ਖ਼ਬਰ ਵਾਰਡ ਨੰਬਰ 21 ਦੇ ਲੋਕ ਭਾਜਪਾ ਉਮੀਦਵਾਰ ਸੰਧੂ ਦੇ ਹੱਕ 'ਚ ਨਿੱਤਰੇ <br/> ਅਗਲੀ ਖ਼ਬਰ ਲੋਕਾਂ ਨੇ ਪੰਥਕ ਏਕਤਾ ਅਤੇ ਕੌਮੀ ਹਿੱਤਾਂ ਦੇ ਹੱਕ 'ਚ ਦਿੱਤਾ ਸਮਰਥਨ- ਭਾਈ ਮਨਦੀਪ ਸਿੰਘ ਖ਼ਾਲਸਾ ਰੋਡ ਸ਼ੋਅ ਦੌਰਾਨ ਵੱਡ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।