25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਗੁਰੂ ਅਰਜਨ ਦੇਵ ਖ਼ਾਲਸਾ ਕਾਲਜ ਦੇ ਸਹਾਇਕ ਪ੍ਰੋਫ਼ੈਸਰ ਬਲਜਿੰਦਰ ਸਿੰਘ ਨੇ ਰਾਸ਼ਟਰੀ ਐਡਵੈਂਚਰ ਕੈਂਪ ਵਿਚ ਕੀਤੀ ਪੰਜਾਬ ਦੀ ਪ੍ਰਤੀਨਿਧਤਾ <br/>

ਅਜੀਤ ਡੈਸਕ 22-11-2025
ਚੋਹਲਾ ਸਾਹਿਬ, 21 ਨਵੰਬਰ (ਬਲਵਿੰਦਰ ਸਿੰਘ)- ਗੁਰੂ ਅਰਜਨ ਦੇਵ ਖਾਲਸਾ ਕਾਲਜ ਚੋਹਲਾ ਸਾਹਿਬ ਦੇ ਸਹਾਇਕ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਹਾਲ ਹੀ ਵਿਚ ਮਨਾਲੀ (ਹਿਮਾਚਲ ਪ੍ਰਦੇਸ਼) ਵਿਚ ਆਯੋਜਿਤ ਰਾਸ਼ਟਰੀ ਐਡਵੈਂਚਰ ਕੈਂਪ 2025 ਵਿਚ ਪੰਜਾਬ ਦੀ ਪ੍ਰਤੀਨਿਧਤਾ ਕਰਦੇ ਹੋਏ ਸ਼ਾਨਦਾਰ ਹੁਨਰ ਅਤੇ ਨੇਤਿ੍ਤਵ ਦਾ ਪ੍ਰਦਰਸ਼ਨ ਕੀਤਾ | ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਐੱਨ.ਐੱਸ.ਐੱਸ. ਵਲੰਟੀਅਰਜ ਅਤੇ ਪ੍ਰੋਗ੍ਰਾਮ ਅਧਿਕਾਰੀਆਂ ਵਿੱਚ ਬਲਜਿੰਦਰ ਸਿੰਘ ਦੀ ਹਾਜ਼ਰੀ ਕਾਲਜ ਲਈ ਗੌਰਵ ਦਾ ਮੌਕਾ ਸੀ | ਐਡਵੈਂਚਰ ਕੈਂਪ ਦਾ ਆਯੋਜਨ ਅਟਲ ਬਿਹਾਰੀ ਵਾਜਪਾਈ ਇੰਸਟੀਚਿਊਟ ਆਫ ਮਾਊਾਟੇਨੀਅਰਿੰਗ ਐਂਡ ਐਲਾਇਡ ਸਪੋਰਟਸ (ਏ.ਬੀ.ਵੀ.ਆਈ. ਐੱਮ.ਏ.ਐੱਸ.) ਵਲੋਂ ਕੀਤਾ ਗਿਆ ਸੀ, ਜਿਸ ਵਿਚ ਰੌਕ ਕਲਾਈਮਬਿੰਗ, ਰੀਵਰ ਕਰਾਸਿੰਗ, ਮਾਊਾਟੇਨ ਟ੍ਰੈਕਿੰਗ, ਹਾਈਓਐਲਟੀਟਿਊਡ ਟ੍ਰੇਨਿੰਗ ਸਮੇਤ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ | ਪ੍ਰੋਫੈਸਰ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਪੀਰ ਪੰਜਾਲ ਪਹਾੜੀ ਲੜੀ ਵਿਚ 10600 ਫੁੱਟ ਦੀ ਉੱਚਾਈ ਤੱਕ ਟ੍ਰੈਕਿੰਗ, ਲਗਪਗ 75 ਕਿਲੋਮੀਟਰ ਦੇ ਚੁਣੌਤੀਪੂਰਨ ਰਸਤੇ ਦੀ ਯਾਤਰਾ, ਬਿਆਸ ਨਦੀ ਦੇ ਕਿਨਾਰੇ ਰਿਵਰ ਕਰਾਸਿੰਗ ਅਭਿਆਸ, ਟੀਮ ਬਿਲਡਿੰਗ ਅਤੇ ਸਰਵਾਈਵਲ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕੀਤੀ | ਪ੍ਰੋ.ਬਲਜਿੰਦਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਨਾ ਸਿਰਫ਼ ਯੁਵਾ ਪੀੜੀ ਨੂੰ ਹਿੰਮਤ, ਅਨੁਸ਼ਾਸਨ ਅਤੇ ਟੀਮ ਭਾਵਨਾ ਸਿਖਾਉਂਦੇ ਹਨ, ਸਗੋਂ ਵੱਖ-ਵੱਖ ਰਾਜਾਂ ਦੇ ਵਿਦਿਆਰਥੀਆਂ ਨੂੰ ਇਕੱਠੇ ਲਿਆ ਕੇ ਰਾਸ਼ਟਰੀ ਏਕਤਾ ਨੂੰ ਵੀ ਮਜ਼ਬੂਤ ਕਰਦੇ ਹਨ | ਕਾਲਜ ਪਿ੍ੰਸੀਪਲ ਡਾ. ਹਰਮਨਦੀਪ ਸਿੰਘ ਨੇ ਪ੍ਰੋ.ਬਲਜਿੰਦਰ ਸਿੰਘ ਨੂੰ ਉਨ੍ਹਾਂ ਦੀ ਇਸ ਉਪਲੱਬਧੀ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਸਨਮਾਨ ਸਾਰੇ ਕਾਲਜ ਅਤੇ ਤਾਰਨ ਤਾਰਨ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ |

ਪਿਛਲੀ ਖ਼ਬਰ ਗੋਇੰਦਵਾਲ ਜੇਲ੍ਹ ਵਿਚੋਂ 12 ਮੋਬਾਈਲ ਫੋਨ ਅਤੇ ਹੋਰ ਸਾਮਾਨ ਬਰਾਮਦ ਅਗਲੀ ਖ਼ਬਰ ਪੰਜਾਬ ਸਰਕਾਰ ਤਰਨ ਤਾਰਨ ਜ਼ਿਲ੍ਹੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਰਕਾਰੀ ਮੈਡੀਕਲ ਕਾਲਜ ਖੋਲੇ੍ਹ-ਦਿਉਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।