21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਵਿਖੇ ਬੱਚਿਆਂ ਲਈ ਲਗਾਇਆ ਕਾਰਨੀਵਲ ਮੇਲਾ <br/>

ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਵਿਖੇ ਲਗਾਏ ਗਏ ਮੇਲੇ ਦਾ ਦਿ੍ਸ਼ | <br/> 04-12-2025
ਗੋਇੰਦਵਾਲ ਸਾਹਿਬ, 3 ਦਸੰਬਰ (ਸਕੱਤਰ ਸਿੰਘ ਅਟਵਾਲ)- ਗੁਰੂ ਅਮਰਦਾਸ ਆਦਰਸ਼ ਇੰਸਟੀਚਿਊਟ ਗੋਇੰਦਵਾਲ ਸਾਹਿਬ ਵਿਖੇ ਇਕ ਕਾਰਨੀਵਲ ਮੇਲਾ ਆਯੋਜਿਤ ਕੀਤਾ ਗਿਆ | ਜਿਸ ਦਾ ਮਕਸਦ ਵਿਦਿਆਰਥੀਆਂ ਦੇ ਮਨੋਰੰਜਨ ਦੇ ਨਾਲ-ਨਾਲ ਉਨ੍ਹਾਂ ਵਿਚ ਇਕਜੁਟਤਾ ਦੀ ਭਾਵਨਾ ਪੈਦਾ ਕਰਨਾ ਸੀ | ਇਹ ਕਾਰਨੀਵਲ ਮੇਲਾ ਸਕੂਲ ਦੇ ਛੋਟੇ ਬੱਚੇ ਜਿਵੇਂ ਕਿ ਜਮਾਤ ਨਰਸਰੀ, ਐੱਲ.ਕੇ.ਜੀ., ਯੂ.ਕੇ.ਜੀ ਅਤੇ ਜਮਾਤ ਪਹਿਲੀ ਤੋਂ ਤੀਸਰੀ ਤੱਕ ਦੇ ਲਈ ਆਯੋਜਿਤ ਕੀਤਾ ਗਿਆ | ਇਸ ਕਾਰਨੀਵਲ ਦੀ ਸ਼ੁਰੂਆਤ ਸੰਸਥਾ ਦੇ ਡਾਇਰੈਕਟਰ ਡਾ. ਜਤਿੰਦਰਪਾਲ ਸਿੰਘ ਰੰਧਾਵਾ, ਪ੍ਰਾਇਮਰੀ ਵਿੰਗ ਦੇ ਕੋਆਰਡੀਨੇਟਰ ਸੋਨੀਆ ਸੈਨੀ ਅਤੇ ਕਿਡਸ ਪੈਰਾਡਾਇਜ਼ ਦੇ ਕੋਆਰਡੀਨੇਟਰ, ਕਿਰਨ ਮੰਨਨ ਦੁਆਰਾ ਬੱਚਿਆਂ ਦੇ ਨਾਲ ਰਲ ਕੇ ਕੀਤੀ ਗਈ | ਇਸ ਮੌਕੇ ਸਕੂਲ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਗਿਆ | ਸਾਰੇ ਬੱਚਿਆਂ ਨੇ ਆਪਣੀ-ਆਪਣੀ ਜਮਾਤ ਦੇ ਇੰਚਾਰਜ ਨਾਲ ਮਿਲ ਕੇ ਇਸ ਕਾਰਨੀਵਲ ਮੇਲੇ ਦਾ ਆਨੰਦ ਲਿਆ | ਸਕੂਲ ਵਿੱਚ ਕਈ ਤਰ੍ਹਾਂ ਦੇ ਭੰਗੂੜੇ ਅਤੇ ਝੂਲੇ ਲਗਾਏ ਗਏ, ਨਿਸ਼ਾਨੇਬਾਜੀ ਦੇ ਜੌਹਰ ਦਿਖਾਉਣ ਵਾਸਤੇ ਖ਼ਾਸ ਪ੍ਰਬੰਧ ਕੀਤਾ ਗਿਆ ਅਤੇ ਜਾਦੂਗਰ ਵਲੋਂ ਬਹੁਤ ਸਾਰੇ ਜਾਦੂ ਦੇ ਸ਼ੋਅ ਕੀਤੇ ਗਏ |

ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਜਾਰੀ <br/> ਅਗਲੀ ਖ਼ਬਰ ਦਦੇਹਰ ਸਾਹਿਬ ਵਿਖੇ ਗਦਰੀ ਯੋਧਿਆਂ ਦੀ ਯਾਦ 'ਚ ਕਾਨਫਰੰਸ 6 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।