ਸਰਹਾਲੀ ਕਲਾਂ, 3 ਦਸੰਬਰ (ਅਜੇ ਸਿੰਘ ਹੁੰਦਲ)- ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਅਤੇ ਹੋਰ ਗਦਰੀ ਬਾਬਿਆਂ ਦੀ ਯਾਦ ਵਿਚ ਭਾਰਤੀ ਕਮਿਊਨਸਟ ਪਾਰਟੀ ਵਲੋਂ 6 ਦਸੰਬਰ ਨੂੰ ਬਾਬਾ ਜੀ ਦੇ ਜੱਦੀ ਪਿੰਡ ਦਦੇਹਰ ਸਾਹਿਬ ਵਿਖੇ ਕਾਨਫਰੰਸ ਕੀਤੀ ਜਾ ਰਹੀ ਹੈ | ਜਾਣਕਾਰੀ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਦੇ ਬਲਾਕ ਨੌਸ਼ਹਿਰਾ ਅਤੇ ਚੋੋਹਲਾ ਸਾਹਿਬ ਦੇ ਸਾਂਝੇ ਸਕੱਤਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਦੱਸਿਆ ਕਿ ਨਗਰ ਅਤੇ ਇਲਾਕੇ ਦੇ ਸਹਿਯੋਗ ਨਾਲ ਭਾਰਤੀ ਪਾਰਟੀ ਵਲੋਂ ਦਦੇਹਰ ਸਾਹਿਬ ਵਿਖੇ ਗਦਰੀ ਬਾਬਿਆਂ ਦੀ ਯਾਦ ਵਿਚ ਕਾਨਫਰੰਸ ਕੀਤੀ ਜਾ ਰਹੀ ਹੈ | ਗਦਰੀ ਬਾਬਿਆਂ ਨੂੰ ਸ਼ਰਧਾਂਜਲੀਆਂ ਦੇਣ ਵਾਸਤੇ ਪਾਰਟੀ ਦੇ ਕੇਂਦਰੀ ਆਗੂ ਅਤੇ ਸੂਬਾਈ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ | ਇਸ ਮੌਕੇ ਗਦਰੀ ਡਰਾਮੇ ਵੀ ਪੇਸ਼ ਕੀਤੇ ਜਾਣਗੇ, ਗਦਰੀਆਂ ਦੇ ਯੋਗਦਾਨ ਅਤੇ ਦੇਸ਼ ਪ੍ਰਤੀ ਸੋਚ ਨੂੰ ਭਾਸ਼ਣਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਇਆ ਜਾਵੇਗਾ | ਇਸਦੇ ਨਾਲ ਹੀ ਦੇਸ਼ ਦੇ ਮੌਜੂਦਾ ਰਾਜਨੀਤਿਕ, ਆਰਥਿਕ ਹਾਲਾਤਾਂ ਤੇ ਵੀ ਚਰਚਾ ਕੀਤੀ ਜਾਵੇਗੀ | ਇਸ ਮੌਕੇ ਬਲਾਕ ਦੇ ਮੀਤ ਸਕੱਤਰ ਪਰਮਜੀਤ ਚੋਹਲਾ ਸਾਹਿਬ, ਸੇਵਾ ਸਿੰਘ ਦਦੇਹਰ ਸਾਹਿਬ ਅਤੇ ਜਸਬੀਰ ਸਿੰਘ ਜੋਣੇਕੇ ਵੀ ਹਾਜ਼ਰ ਸਨ |