30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਵੱਖ-ਵੱਖ ਚੀਜ਼ਾਂ ਦੇ ਸੇਵਨ ਨਾਲ ਹੋ ਸਕਦੀ ਅਲਰਜੀ— ਡਾ. ਰੰਧਾਵਾ <br/>

ਅਜੀਤ ਡੈਸਕ 06-12-2025
ਤਰਨ ਤਾਰਨ, 5 ਦਸੰਬਰ (ਪਰਮਜੀਤ ਜੋਸ਼ੀ)— ਖਾਣ-ਪੀਣ ਵਾਲੀਆ ਚੀਜਾਂ ਦਾ ਸੇਵਨ ਜਿਵੇਂ ਕਣਕ, ਅੰਡੇ, ਸਬਜ਼ੀਆਂ, ਖਸਬੂਦਾਰ ਵਸਤੂਆਂ ਦੀ ਸੁਗੰਧ, ਮੌਸਮ ਵਿਚ ਤਬਦੀਲੀ, ਮਿੱਟੀ ਤੋਂ ਇਲਾਵਾ ਅਲਰਜੀ ਦੇ ਕਈ ਕਾਰਨ ਹੋ ਸਕਦੇ ਹਨ ਅਤੇ ਅਗਰ ਮਰੀਜ ਅਲਰਜੀ ਪ੍ਰਤੀ ਲਾਪ੍ਰਵਾਹੀ ਦਿਖਾਉਂਦਾ ਹੈ ਤਾਂ ਬਿਮਾਰੀ ਗੰਭੀਰ ਬਣ ਸਕਦੀ ਹੈ | ਇਹ ਜਾਣਕਾਰੀ ਈ.ਐੱਨ.ਟੀ. ਸਰਜਨ ਡਾ.ਰਾਜਬਰਿੰਦਰ ਸਿੰਘ ਰੰਧਾਵਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਦੱਸਿਆ ਕਿ ਵਾਰ-ਵਾਰ ਛਿੱਕਾ ਆਉਣਾ, ਨੱਕ ਵਿਚ ਖਾਰਿਸ਼ ਹੋਣਾ, ਅੱਖਾਂ ਲਾਲ ਹੋਣਾ, ਗਲੇ 'ਚ ਖਾਰਿਸ਼, ਤਾਲੂ ਵਿਚ ਖਾਰਿਸ਼ ਹੋਣਾ, ਨੱਕ 'ਚੋਂ ਪਾਣੀ ਆਉਣਆ ਤੇ ਖਾਰਿਸ਼ ਹੋਣਾ ਆਦਿ ਅਲਰਜੀ ਦੇ ਕਾਰਨ ਹੋ ਸਕਦੇ ਹਨ | ਡਾ. ਰੰਧਾਵਾ ਨੇ ਦੱਸਿਆ ਕਿ ਅਲਰਜੀ ਦਾ ਪਤਾ ਲਗਾਉਣ ਲਈ ਸਭ ਤੋਂ ਪਹਿਲਾਂ ਮਰੀਜ ਦਾ ਅਲਰਜੀ ਟੈਸਟ ਕਰਵਾਇਆ ਜਾਂਦਾ ਹੈ ਅਤੇ ਅਗਰ ਮਰੀਜ ਨੂੰ ਕਿਸੀ ਚੀਜ ਤੋਂ ਅਲਰਜੀ ਪਾਈ ਜਾਂਦੀ ਹੈ ਤਾਂ ਉਸਦਾ ਇਲਾਜ ਈਮੋਮਿਊਨੋ ਥਰੈਪੀ ਨਾਲ ਮਰੀਜ ਦਾ ਇਲਾਜ ਕਰਕੇ ਉਸਨੂੰ ਪੂਰੀ ਤਰ੍ਹਾਂ ਠੀਕ ਕੀਤਾ ਜਾਂਦਾ ਹੈ |

ਪਿਛਲੀ ਖ਼ਬਰ ਬਿਜਲੀ ਦਫ਼ਤਰਾਂ ਅੱਗੇ ਬਿਜਲੀ ਸੋਧ ਬਿੱਲ ਖ਼ਿਲਾਫ਼ ਕਿਸਾਨਾਂ ਦੇ ਸਾਂਝੇ ਧਰਨੇ 8 ਨੂੰ ਅਗਲੀ ਖ਼ਬਰ ਸਕੂਲ ਵੈਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।