ਲੁਧਿਆਣਾ, 15 ਜੂਨ (ਜਤਿੰਦਰ ਭੰਬੀ)-ਪੰਜਾਬ ਕਾਂਗਰਸ ਪਾਰਟੀ ਦੇ ਵਰਕਿੰਗ ਪ੍ਰਧਾਨ ਤੇ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਐਤਵਾਰ ਨੂੰ ਚੋਣ ਪ੍ਰਚਾਰ ਵਿਚੋਂ ਕੁੱਝ ਫੁਰਸਤ ਦੇ ਪੱਲ ਕੱਢ ਕੇ ਪੁਰਾਣੇ ਦੋਸਤਾਂ ਮਿੱਤਰਾਂ ਨਾਲ ਮੁਲਾਕਾਤ ਕੀਤੀ ਤੇ ਕੁੱਝ ਹਸੀਨ ਪਲਾਂ ਨੂੰ ਮਾਣਿਆ | ਇਸ ਦੌਰਾਨ ਆਸ਼ੂ ਨੇ ਕਿੱਤੇ ਚਾਹ ਦੀ ਚੁਸਕੀਆਂ ਲਈਆਂ, ਕਿਸੇ ਦੋਸਤ ਦੇ ਘਰ ਨਿੰਬੂ ਪਾਣੀ ਪੀ ਕੇ ਸਿਆਸਤ ਦੇ ਗਰਮਾਏ ਮਾਹੌਲ ਵਿਚ ਸ਼ਾਂਤੀ ਨਾਲ ਸਮਾਂ ਬਿਤਾਇਆ | ਐਤਵਾਰ ਨੂੰ ਕਾਂਗਰਸੀ ਉਮੀਦਵਾਰ ਆਸ਼ੂ ਪੁਰਾਣੇ ਅੰਦਾਜ਼ ਵਿਚ ਬੁਲੇਟ ਮੋਟਰਸਾਈਕਲ 'ਤੇ ਸਵਾਰ ਹੋ ਕੇ ਸ਼ਹਿਰ ਦੀਆਂ ਸੜਕਾਂ 'ਤੇ ਨਿਕਲੇ ਅਤੇ ਰਸਤੇ ਵਿਚ ਜਾਣ-ਪਛਾਣ ਵਾਲਿਆਂ ਲੋਕਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ | ਚੋਣ ਪ੍ਰਚਾਰ ਦੇ ਵੱਡੇ ਰੁਝੇਵੇਂ ਦੇ ਚੱਲਦੇ ਆਸ਼ੂ ਨੇ ਕਈ ਦਿਨਾਂ ਬਾਅਦ ਦੋਸਤਾਂ ਨਾਲ ਮਿਲ ਕੇ ਗੱਲਾਂ ਕਰਕੇ ਖੁਦ ਨੂੰ ਹਲਕਾ-ਫੁਲਕਾ ਮਹਿਸੂਸ ਕੀਤਾ | ਦੋਸਤਾਂ ਨੇ ਵੀ ਰਾਜਨੀਤੀ ਨੂੰ ਇਕ ਪਾਸੇ ਰੱਖ ਕੇ ਪਰਿਵਾਰਕ ਗੱਲਬਾਤ ਕੀਤੀਆਂ, ਹਾਸਾ ਠੱਠਾ ਕੀਤਾ ਅਤੇ ਆਸ਼ੂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਸਾਬਕਾ ਕੌਂਸਲਰ ਹਰੀ ਸਿੰਘ ਬਰਾੜ ਵੀ ਆਸ਼ੂ ਦੇ ਨਾਲ ਮੋਟਰਸਾਈਕਲ 'ਤੇ ਝੂਟੇ ਲੈਂਦੇ ਨਜ਼ਰ ਆਏ |