ਦਿੱਲੀ ਤੋਂ ਚੱਲਦੀਆਂ ਪਾਰਟੀਆਂ ਵਲੋਂ ਮਿਲੇ ਧੋਖਿਆਂ ਤੋਂ ਸੁਚੇਤ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਲਈ ਪੱਬਾਂ ਭਾਰ-ਸੁਖਬੀਰ
ਅਜੀਤ ਡੈਸਕ
16-06-2025
ਇਆਲੀ/ਥਰੀਕੇ, 15 ਜੂਨ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਪੱਛਮੀ ਹਲਕੇ ਦੀ 19 ਜੂਨ ਨੂੰ ਹੋ ਰਹੀ ਉਪ ਚੋਣ ਦੇ ਚੱਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿਛਲੇ ਕੁਝ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਚੋਣ ਪ੍ਰਚਾਰ ਲਈ ਆਪਣੇ ਸਾਥੀਆਂ ਸਮੇਤ ਪੂਰੀ ਤਰ੍ਹਾਂ ਸਰਗਰਮ ਹਨ | ਇਸੇ ਲੜੀ ਤਹਿਤ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਰਗਰਮ ਰਹੇ ਆਗੂ ਰਤਨ ਸਿੰਘ ਕਮਾਲਪੁਰੀ ਦੇ ਪਿੰਡ ਥਰੀਕੇ ਕੈਲਾਸ਼ ਨਗਰ ਸਥਿਤ ਗ੍ਰਹਿ ਵਿਖੇ ਦਸਤਕ ਦਿੱਤੀ ਤੇ ਉਨ੍ਹਾਂ ਨੂੰ ਪਾਰਟੀ ਉਮੀਦਵਾਰ ਦੀ ਜਿੱਤ ਲਈ ਚੋਣ ਪ੍ਰਚਾਰ ਲਈ ਤੁਰਨ ਲਈ ਰਾਜ਼ੀ ਕੀਤਾ | ਇਸ ਮੌਕੇ ਹਾਜ਼ਰੀਨਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਪਾਰਟੀ ਪ੍ਰਧਾਨ ਬਾਦਲ ਨੇ ਕਿਹਾ ਕਿ ਦਿੱਲੀ ਤੋਂ ਚੱਲਦੀਆਂ ਪਾਰਟੀਆਂ ਵਲੋਂ ਮਿਲੇ ਧੋਖਿਆਂ ਤੋਂ ਲੋਕ ਹੁਣ ਸੁਚੇਤ ਹੋ ਗਏ ਹਨ ਅਤੇ 2027 'ਚ ਸੂਬੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਰਾਹ ਪੱਧਰਾ ਕਰਨ ਲਈ ਉਹ ਪਾਰਟੀ ਉਮੀਦਵਾਰ ਐਡਵੋਕੇਟ ਘੁੰਮਣ ਦੀ ਜਿੱਤ ਲਈ ਪੱਬਾਂ ਭਾਰ ਹਨ | ਇਸ ਮੌਕੇ ਕਮਲ ਚੇਟਲੀ, ਸ਼ਰਨਜੀਤ ਸਿੰਘ ਢਿੱਲੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਭੁਪਿੰਦਰ ਸਿੰਘ ਭਿੰਦਾ, ਗੁਰਜੀਤ ਸਿੰਘ ਲਹਿਰਾ, ਹਰਦੀਪ ਸਿੰਘ ਮਨਸੂਰਾਂ, ਤਲਵਿੰਦਰ ਸਿੰਘ ਆਲਮਗੀਰ, ਰਘਬੀਰ ਸਿੰਘ ਥਰੀਕੇ, ਕਮਲਜੀਤ ਸਿੰਘ ਮਿੰਟੂ, ਗੁਰਪ੍ਰੀਤ ਸਿੰਘ ਕੋਕਰੀ, ਕੁਲਵਿੰਦਰ ਸਿੰਘ ਕਿੰਦਾ, ਤਜਿੰਦਰ ਸਿੰਘ ਢੋਡੇ, ਡ. ਗੁਰਦੀਪ ਸਿੰਘ ਧਵਨ, ਐਡਵੋਕੇਟ ਬਚਿੱਤਰ ਸਿੰਘ, ਜਸਮੀਤ ਸਿੰਘ, ਮਨਰਾਜ ਸਿੰਘ ਵਿਰਦੀ, ਰਣਜੀਤ ਸਿੰਘ ਭੁੱਲਰ, ਭੁਪਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਖੁਰਾਣਾ, ਬਖਤੌਰ ਸਿੰਘ, ਗੁਰਮੇਲ ਸਿੰਘ ਬਰਾੜ, ਜਗਜੀਤ ਸਿੰਘ ਚੀਮਾ, ਸੁਖਵਿੰਦਰ ਸਿੰਘ ਗੋਲਡੀ, ਜਸਕਰਨ ਸਿੰਘ, ਇੰਦਰਪਾਲ ਸਿੰਘ ਕਮਾਲਪੁਰੀ, ਰਣਜੀਤ ਸਿੰਘ ਦੁੱਗਰੀ, ਮਨਿੰਦਰ ਸਿੰਘ ਕਾਕਾ, ਜਰਨੈਲ ਸਿੰਘ ਤੂਰ, ਗੁਰਬਚਨ ਸਿੰਘ ਤੂਰ, ਹਰਜੀਤ ਸਿੰਘ ਬਿੱਟੂ, ਕੁਲਦੀਪ ਸਿੰਘ ਬਿੰਦਰਾ, ਦਵਿੰਦਰ ਸਿੰਘ ਖੁਰਾਣਾ ਹਾਜ਼ਰ ਆਦਿ ਸਨ |