ਲੁਧਿਆਣਾ, 16 ਜੂਨ (ਭੁਪਿੰਦਰ ਸਿੰਘ ਬੈਂਸ)-ਦੇਸ਼ ਵਿਚ ਵਿਕਾਸ ਦਾ ਜੋ ਦੌਰ ਚੱਲ ਰਿਹਾ ਹੈ, ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਅਤੇ ਯਤਨਾਂ ਸਦਕਾ ਹੀ ਸੰਭਵ ਹੋਇਆ ਹੈ | ਪੰਜਾਬ ਦੇ ਸਾਬਕਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਵਾਰਡ ਨੰਬਰ-59 ਸਥਿਤ ਸੁਖਮਨੀ ਐਨਕਲੇਵ 'ਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਅੱਗੇ ਕਿਹਾ ਕਿ ਦੇਸ਼ ਦਾ ਅੰਮਿ੍ਤ ਕਾਲ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਤਾ ਵਿਚ ਆਉਣ ਨਾਲ ਸ਼ੁਰੂ ਹੋਇਆ ਸੀ | ਉਨ੍ਹਾਂ ਕਿਹਾ ਕਿ ਪਿਛਲੇ 11 ਸਾਲਾਂ ਵਿਚ ਦੇਸ਼ ਦੇ ਸਭ ਤੋਂ ਗੁੰਝਲਦਾਰ ਮੁੱਦਿਆਂ ਨੂੰ ਹੱਲ ਕੀਤਾ ਗਿਆ ਅਤੇ ਮੋਦੀ ਸਰਕਾਰ 2014 ਤੋਂ ਸਬਕਾ ਸਾਥ, ਸਬਕਾ ਵਿਕਾਸ ਦੇ ਨਾਅਰੇ ਨਾਲ ਕੰਮ ਕਰ ਰਹੀ ਹੈ | ਉਨ੍ਹਾਂ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਲਗਾਉਂਦੇ ਹੋਏ ਕਿਹਾ ਕਿ ਅੱਜ ਪੰਜਾਬ ਵਿਚ ਇਸ ਦੇ ਰਾਜ ਵਿਚ ਭਿ੍ਸ਼ਟਾਚਾਰ ਆਪਣੇ ਸਿਖਰ 'ਤੇ ਹੈ | ਸੂਬੇ ਦੀ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ, ਪਰ ਅੱਜ 'ਆਪ' ਸਰਕਾਰ ਦੇ ਨੁਮਾਇੰਦੇ ਸੂਬੇ ਨਾਲੋਂ ਕੇਜਰੀਵਾਲ ਦੀ ਜ਼ਿਆਦਾ ਚਿੰਤਾ ਕਰ ਰਹੇ ਹਨ | 'ਆਪ' ਸਰਕਾਰ ਦੇ ਛੋਟੇ ਤੋਂ ਲੈ ਕੇ ਵੱਡੇ ਅਧਿਕਾਰੀ ਸੂਬੇ ਦੇ ਕੰਮਾਂ ਨੂੰ ਨਜ਼ਰਅੰਦਾਜ਼ ਕਰਕੇ 'ਆਪ' ਉਮੀਦਵਾਰ ਸੰਜੀਵ ਅਰੋੜਾ ਦੇ ਪ੍ਰਚਾਰ ਵਿਚ ਰੁੱਝੇ ਹੋਏ ਹਨ ਤਾਂ ਜੋ ਅਰੋੜਾ ਨੂੰ ਜੇਤੂ ਬਣਾਇਆ ਜਾ ਸਕੇ ਅਤੇ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਿਆ ਜਾ ਸਕੇ | ਉਨ੍ਹਾਂ ਵਲੋਂ ਹਲਕਾ ਪੱਛਮੀ ਦੇ ਵੋਟਰਾਂ ਨੂੰ 19 ਜੂਨ ਨੂੰ ਭਾਜਪਾ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਭਾਜਪਾ ਉਮੀਦਵਾਰ ਜੀਵਨ ਗੁਪਤਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ, ਸੁਭਾਸ਼ ਵਰਮਾ, ਚਰਨਜੀਤ ਸਿੰਘ, ਐਮ.ਪੀ. ਜੋਸ਼ੀ, ਰਾਜੇਸ਼ ਗੋਇਲ, ਵਿਕਾਸ ਜੋਸ਼ੀ, ਸੁਮਿਤ ਨਈਅਰ, ਅਰੁਣ ਦੂਆ, ਰਾਜੀਵ ਵੋਹਰਾ, ਰਮੇਸ਼ ਬਾਂਗਲਾ, ਵਿਸੇਸ਼ ਗਰਗ, ਨਵੀਸ ਗਰਗ, ਰਾਜੇਸ਼ ਗੁਪਤਾ, ਨੀਤੂ ਲਾਰਕ, ਰਾਕੇਸ਼ ਸਿੰਗਲਾ, ਸੌਰਭ ਅਗਰਵਾਲ, ਅਨਿਲ ਖੰਨਾ, ਆਨੰਦ ਮੋਂਗਾ, ਮਹੇਸ਼ ਲਾਲ, ਰਮੇਸ਼ ਅਗਰਵਾਲ, ਬਿ੍ਜ ਭੂਸ਼ਣ, ਰਜਨੀਸ਼ ਗੋਇਲ, ਅਜੈ ਗੁਪਤਾ, ਰੁਪੇਸ਼ ਕੁਮਾਰ, ਰਾਕੇਸ਼ ਕੁਮਾਰ, ਸੰਜੇ ਸਿੰਗਲਾ, ਇੰਦਰ ਤੁਲੀ, ਅਨਿਲ ਜੈਨ ਕੁਮਾਰ, ਅਸ਼ਵਨ ਕੁਮਾਰ, ਕਿਰਨ ਜੈਨ ਤੇ ਸੰਜੀਵ ਕੌਸ਼ਲ ਆਦਿ ਮੌਜੂਦ ਸਨ |