16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਵਾਲਮੀਕਿ ਸਮਾਜ ਦੇ ਧਰਮ ਗੁਰੂਆਂ ਨੇ 'ਆਪ' ਉਮੀਦਵਾਰ ਅਰੋੜਾ ਨੂੰ ਦਿੱਤਾ ਸਮਰਥਨ <br/>

ਵਾਲਮੀਕਿ ਆਗੂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਹਮਾਇਤ ਦੇਣ ਸਮੇਂ ਉਨ੍ਹਾਂ ਨਾਲ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ | ਅਜੀਤ ਤਸਵੀਰ <br/> 17-06-2025
ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਜ਼ਿਮਨੀ ਚੋਣ ਤੋਂ ਪਹਿਲਾਂ ਵਾਲਮੀਕਿ ਸਮਾਜ ਦੇ ਧਰਮ ਗੁਰੂਆਂ ਨੇ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ | ਵਾਲਮੀਕਿ ਤੀਰਥ ਮੰਦਰ ਦੇ ਬਾਬਾ ਜਸਪਾਲ ਨਾਥ ਨੇ ਲੁਧਿਆਣਾ ਵਿਚ 'ਆਪ' ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਇਕ ਪੱਤਰਕਾਰ ਸੰਮੇਲਨ ਵਿਚ ਇਹ ਐਲਾਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸੁਰਿੰਦਰ ਕਲਿਆਣ, ਜਸਵੀਰ, ਰਵੀ ਬਾਲੀ, ਦਾਰਾ ਟਾਂਕ, ਅਜੈ ਚੌਹਾਨ, ਕੁਸ਼ਰਾਜ, ਬਲਵਿੰਦਰ ਕਾਲਾ, ਸੇਵਕ ਵਿਜੇ ਸ਼ਰੀ, ਮਾਤਾ ਰਾਣੀ ਜੀ, ਬਾਬਾ ਰਾਮਦਾਸ ਆਦਿ ਹਾਜ਼ਰ ਸਨ | ਗਿਆਸਪੁਰਾ ਨੇ ਬਾਬਾ ਜਸਪਾਲ ਨਾਥ ਦਾ ਉਨ੍ਹਾਂ ਦੇ ਸਮਰਥਨ ਲਈ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਦਲਿਤ ਭਾਈਚਾਰੇ ਨੂੰ ਨਜ਼ਰਅੰਦਾਜ਼ ਕੀਤਾ, ਜਦੋਂ ਕਿ 'ਆਪ' ਸਰਕਾਰ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਅਤੇ ਉਨ੍ਹਾਂ ਨੂੰ ਸਸ਼ਕਤ ਬਣਾਇਆ | ਗਿਆਸਪੁਰਾ ਨੇ ਕਿਹਾ ਕਿ ਮਾਨ ਸਰਕਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਾਂਗ ਸ੍ਰੀ ਵਾਲਮੀਕਿ ਤੀਰਥ ਮੰਦਿਰ ਦੇ ਵਿਕਾਸ ਲਈ ਕਰੋੜਾਂ ਰੁਪਏ ਦੇ ਫੰਡ ਜਾਰੀ ਕੀਤੇ ਹਨ, ਜਿਸ ਕਾਰਨ ਵਾਲਮੀਕਿ ਸਮਾਜ ਦੇ ਧਰਮ ਗੁਰੂ ਸਰਕਾਰ ਦੀ ਪ੍ਰਸ਼ੰਸਾ ਕਰ ਰਹੇ ਹਨ | ਅੱਜ ਵੀ ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿਚ 'ਆਪ' ਉਮੀਦਵਾਰ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ | ਬਾਬਾ ਜਸਪਾਲ ਨਾਥ ਨੇ ਲੁਧਿਆਣਾ ਦੇ ਸਾਰੇ ਦਲਿਤ ਭਰਾਵਾਂ ਨੂੰ 'ਆਪ' ਉਮੀਦਵਾਰ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਸਿਰਫ਼ ਆਮ ਆਦਮੀ ਪਾਰਟੀ ਹੀ ਦਲਿਤ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਨ੍ਹਾਂ ਦਾ ਭਲਾ ਕਰ ਸਕਦੀ ਹੈ |

ਪਿਛਲੀ ਖ਼ਬਰ ਹਲਕਾ ਪੱਛਮੀ 'ਚ ਢਹਿ ਜਾਵੇਗਾ ਝੂਠ 'ਤੇ ਆਧਾਰਿਤ ਕੋਝੀ ਸਿਆਸਤ ਦਾ ਕਿਲ੍ਹਾ-ਪੱਪੂ ਯਾਦਵ ਹਲਕੇ ਦੇ ਲੋਕ ਸਰਕਾਰ ਦੇ ਜਬਰ-ਜ... ਅਗਲੀ ਖ਼ਬਰ ਅਵਿਨਾਸ਼ ਰਾਏ ਖੰਨਾ ਨੇ ਜੀਵਨ ਗੁਪਤਾ ਦੇ ਚੋਣ ਪ੍ਰਚਾਰ ਨੰੂ ਲੈ ਕੇ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।