25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵੈਟਰਨਰੀ ਯੂਨੀਵਰਸਿਟੀ ਵਲੋਂ ਵਿਚਾਰ ਗੋਸ਼ਟੀ <br/>

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਵਿਖੇ ਵਿਚਾਰ ਗੋਸ਼ਟੀ ਦੀ ਸਮਾਪਤੀ ਮੌਕੇ ਭਾਗੀਦਾਰਾਂ ਨਾਲ ਉਪ-ਕੁਲਪਤੀ ਡਾ. ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਡਾ. ਜਸਬੀਰ ਸਿੰਘ ਬੇਦੀ ਤੇ ਹੋਰ | ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਸੈਂਟਰ ਫ਼ਾਰ ਵਨ ਹੈਲਥ ਵਲੋਂ ਐਨੀਮਲ ਬਾਇਉਤਕਨਾਲੋਜੀ ਦੀ ਰਾਸ਼ਟਰੀ ਸੰਸਥਾ, ਹੈਦਰਾਬਾਦ ਦੇ ਸਹਿਯੋਗ ਨਾਲ ਇਕ ਦਿਨਾਂ ਕਾਰਜਸ਼ਾਲਾ ਕਰਵਾਈ ਗਈ | 'ਮਿਲਨ-2025' ਸਿਰਲੇਖ ਹੇਠ ਕਰਵਾਈ ਇਸ ਕਾਰਜਸ਼ਾਲਾ ਦਾ ਵਿਸ਼ਾ ਸੀ 'ਪੰਜਾਬ ਦੇ ਪਸ਼ੂ ਪਾਲਕਾਂ ਦੀਆਂ ਜ਼ਰੂਰਤਾਂ ਦੀ ਪਛਾਣ' ਕਰਨਾ ਸੀ | ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਪਸ਼ੂਧਨ ਕਿਸਾਨਾਂ ਦੀ ਵੱਧ ਰਹੀ ਭੂਮਿਕਾ ਬਾਰੇ ਕਿਹਾ ਕਿ ਸਾਨੂੰ ਕਿਸਾਨਾਂ ਦੀਆਂ ਲੋੜਾਂ ਨੂੰ ਉਨ੍ਹਾਂ ਦੇ ਨਜ਼ਰੀਏ ਤੋਂ ਪਛਾਣ ਕੇ ਵਿਗਿਆਨਕ ਗਿਆਨ ਅਤੇ ਵਿਹਾਰਕ ਹੱਲ ਦੇਣੇ ਚਾਹੀਦੇ ਹਨ | ਡਾ. ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਸੈਂਟਰ ਫ਼ਾਰ ਵਨ ਹੈਲਥ ਅਤੇ ਪ੍ਰਬੰਧਕੀ ਸਕੱਤਰ ਨੇ ਇਸ ਕੇਂਦਰ ਦੇ ਮੰਤਵ ਨੂੰ ਚਿੰਨਹਿੱਤ ਕਰਦਿਆਂ ਪਸ਼ੂ-ਮਨੁੱਖ ਅਤੇ ਵਾਤਾਵਰਣ ਦੇ ਅੰਤਰ-ਸੰਬੰਧਾਂ ਦੀ ਗੱਲ ਕੀਤੀ | ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਸਿਰਫ਼ ਪਸ਼ੂ ਉਤਪਾਦਨ ਵਿਚ ਹੀ ਯੋਗਦਾਨ ਨਹੀਂ ਪਾ ਰਿਹਾ, ਸਗੋਂ ਵਿਗਿਆਨਕ ਤਰੱਕੀ ਦਾ ਵੀ ਭਾਈਵਾਲ ਬਣ ਰਿਹਾ ਹੈ | ਡਾ. ਤਾਰੂ ਸ਼ਰਮਾ, ਨਿਰਦੇਸ਼ਕ, ਰਾਸ਼ਟਰੀ ਸੰਸਥਾ ਐਨੀਮਲ ਬਾਇਉਤਕਨਾਲੋਜੀ ਨੇ ਇਸ ਮਿਲਨ ਪ੍ਰੋਗਰਾਮ ਦੇ ਉਦੇਸ਼ ਅਤੇ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਸੰਸਥਾਵਾਂ ਦੀ ਭਾਈਵਾਲੀ ਪਸ਼ੂ ਪਾਲਕਾਂ ਦੀਆਂ ਚੁਣੌਤੀਆਂ ਦੇ ਹੱਲ ਲਈ ਬਹੁਤ ਕਾਰਗਰ ਸਾਬਤ ਹੋ ਸਕਦੀ ਹੈ | ਤਕਨੀਕੀ ਸੈਸ਼ਨਾਂ ਵਿਚ ਡਾ. ਰਵਿੰਦਰ ਸਿੰਘ ਗਰੇਵਾਲ, ਨਿਰਦੇਸ਼ਕ ਪਸਾਰ ਸਿੱਖਿਆ ਨੇ ਆਧੁਨਿਕ ਫਾਰਮ ਪ੍ਰਬੰਧਨ ਅਤੇ ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਡੇਅਰੀ ਪਸ਼ੂਆਂ ਲਈ ਦਰਪੇਸ਼ ਚੁਣੌਤੀਆਂ ਬਾਰੇ ਚਰਚਾ ਕੀਤੀ | ਇਸ ਕਾਰਜਸ਼ਾਲਾ 'ਚ 100 ਤੋਂ ਵਧੇਰੇ ਅਗਾਂਹਵਧੂ ਕਿਸਾਨਾਂ, ਵੈਟਰਨਰੀ ਅਧਿਕਾਰੀਆਂ, ਉਦਯੋਗ ਨੁਮਾਇੰਦਿਆਂ, ਵਿਗਿਆਨੀਆਂ ਅਤੇ ਯੂਨੀਵਰਸਿਟੀ ਮਾਹਿਰਾਂ ਨੇ ਭਖਵੀਂ ਵਿਚਾਰ ਚਰਚਾ ਵਿਚ ਹਿੱਸਾ ਲਿਆ ਅਤੇ ਵਰਤਮਾਨ ਦੀਆਂ ਲੋੜਾਂ-ਸਮੱਸਿਆਵਾਂ ਦੀ ਚਰਚਾ ਕੀਤੀ | ਕਿਸਾਨ ਦੀਆਂ ਬਰੂਹਾਂ 'ਤੇ ਆਉਂਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਸੰਗਠਿਤ ਢਾਂਚਾ ਵਿਕਸਿਤ ਕਰਨਾ ਚਾਹੀਦਾ ਹੈ, ਜਿਸ ਵਿਚ ਵਿਗਿਆਨ ਆਧਾਰਿਤ ਪਹੁੰਚ ਵਿਧੀਆਂ ਅਪਣਾਅ ਕੇ ਕਿਸਾਨਾਂ ਨੂੰ ਉੱਨਤ ਕਰਨ ਦੇ ਸੁਨੇਹੇ ਨਾਲ ਕਾਰਜਸ਼ਾਲਾ ਸੰਪੰਨ ਹੋਈ |

ਪਿਛਲੀ ਖ਼ਬਰ ਟਰਾਂਸਪੋਰਟ ਵਿਭਾਗ 'ਚ ਭਿ੍ਸ਼ਟਾਚਾਰ ਤਹਿਤ ਕੀਤੀ ਜਾ ਰਹੀ ਹੈ ਠੇਕੇਦਾਰੀ ਸਿਸਟਮ ਤਹਿਤ ਭਰਤੀ-ਗਿੱਲ ਪੰਜਾਬ 'ਚ 9, 10 ਤੇ... ਅਗਲੀ ਖ਼ਬਰ ਪੀ. ਏ. ਸੀ. ਮੱਤੇਵਾੜਾ, ਸਤਲੁਜ ਦਰਿਆ ਅਤੇ ਬੁੱਢਾ ਦਰਿਆ ਗੰਭੀਰ ਸੰਕਟ 'ਚ-ਬੈਨੀਪਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।