11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ 6 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਯੋਜਨਾ ਦਾ ਐਲਾਨ <br/>

ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਮੈਨੇਜਮੈਂਟ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ 6 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਯੋਜਨਾ ਦਾ ਐਲਾਨ ਕਰਦੇ ਹੋਏ, ਉਨ੍ਹਾਂ ਨਾਲ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਵਾਂਡਰ ਅਤੇ ਹੋਰ | ਅਜੀਤ ਤਸਵੀਰ <br/> 21-06-2025
ਲੁਧਿਆਣਾ, 20 ਜੂਨ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਲੋਂ ਅਕੈਡਮਿਕ ਸਾਲ 2025-26 ਲਈ 6 ਕਰੋੜ ਰੁਪਏ ਤੋਂ ਵੱਧ ਦੀ ਸਕਾਲਰਸ਼ਿਪ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਮਕਸਦ ਸੂਬੇ ਵਿਚ ਸਮਾਵੇਸੀ ਅਤੇ ਮੈਰਿਟ ਆਧਾਰਿਤ ਮੈਡੀਕਲ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਉਸ ਦਾ ਵਿਕਾਸ ਕਰਨਾ ਹੈ | ਪੰਜਾਬ ਵਿਚ ਕਿਸੇ ਨਿੱਜੀ ਮੈਡੀਕਲ ਸੰਸਥਾ ਵਲੋਂ ਇਹ ਆਪਣੀ ਤਰ੍ਹਾਂ ਦੀ ਪਹਿਲੀ ਪਹਿਲ ਹੈ, ਜਿਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜੋ ਵਿਦਿਆਰਥੀ ਯੋਗ ਹਨ, ਪਰ ਸਾਧਨਾਂ ਦੀ ਘਾਟ ਕਰਕੇ ਮੈਡੀਕਲ ਸਿੱਖਿਆ ਨਹੀਂ ਲੈ ਸਕਦੇ, ਉਨ੍ਹਾਂ ਲਈ ਇਹ ਸਿੱਖਿਆ ਪਹੁੰਚਯੋਗ ਬਣਾਈ ਜਾਵੇ | ਇਹ ਸਕਾਲਰਸ਼ਿਪਾਂ ਹਸਪਤਾਲ ਦੇ ਕਮਿਊਨਿਟੀ ਹੈਲਥ ਕੇਅਰ ਨੂੰ ਸਮਰਪਿਤ ਮਿਸ਼ਨ ਨੂੰ ਮਜ਼ਬੂਤ ਕਰਦੀਆਂ ਹਨ ਅਤੇ ਤੰਦਰੁਸਤ ਭਵਿੱਖ ਲਈ ਹੈਲਥਕੇਅਰ ਪ੍ਰੋਫੈਸਨਲਜ ਦੀ ਮਜ਼ਬੂਤ ਲਾਈਨ ਤਿਆਰ ਕਰਦੀਆਂ ਹਨ | ਹਸਪਤਾਲ ਦੀ ਪ੍ਰਬੰਧਕੀ ਕਮੇਟੀ ਵੱਖ-ਵੱਖ ਸ਼ੇ੍ਰਣੀਆਂ ਵਿਚ ਪੰਜ ਦਰਜਨ ਤੋਂ ਵੱਧ ਸਕਾਲਰਸ਼ਿਪਾਂ ਦੇਵੇਗੀ | ਇਹ ਸਕਾਲਰਸ਼ਿਪਾਂ ਉਨ੍ਹਾਂ ਮੈਰਿਟਧਾਰੀ, ਆਰਥਿਕ ਤੌਰ 'ਤੇ ਪਿਛੜੇ ਅਤੇ ਹੱਕਦਾਰ ਵਿਦਿਆਰਥੀਆਂ ਲਈ ਹਨ, ਜੋ ਐਮ.ਬੀ.ਬੀ.ਐਸ, ਬੀ.ਐਸ.ਸੀ. ਨਰਸਿੰਗ ਅਤੇ ਪੈਰਾਮੈਡੀਕਲ ਕੋਰਸ ਕਰ ਰਹੇ ਹਨ | ਇਹ ਸਕਾਲਰਸ਼ਿਪਾਂ ਰੱਖਿਆ ਬਲਾਂ ਦੇ ਕਰਮਚਾਰੀਆਂ ਦੇ ਪਰਿਵਾਰਾਂ ਲਈ ਵੀ ਉਪਲਬਧ ਹਨ | ਇਨ੍ਹਾਂ ਦਾ ਉਦੇਸ਼ ਗੁਣਵੱਤਾ ਵਾਲੀ ਮੈਡੀਕਲ ਸਿੱਖਿਆ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨਾ ਅਤੇ ਅਕੈਡਮਿਕ ਸੇ੍ਰਸ਼ਠਤਾ ਲਈ ਪ੍ਰੇਰਿਤ ਕਰਨਾ ਹੈ | ਇਨ੍ਹਾਂ ਸਕਾਲਰਸ਼ਿਪਾਂ ਸਬੰਧੀ ਜਾਣਕਾਰੀ ਦਿੰਦਿਆਂ ਹਸਪਤਾਲ ਦੀ ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਅਤੇ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਵਾਂਡਰ ਨੇ ਕਿਹਾ ਕਿ ਸਿੱਖਿਆ ਇਕ ਸ਼ਕਤੀਸ਼ਾਲੀ ਬਰਾਬਰੀ ਵਾਲਾ ਹਥਿਆਰ ਹੈ ਅਤੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਅਸੀਂ ਮੰਨਦੇ ਹਾਂ ਕਿ ਆਰਥਿਕ ਰੁਕਾਵਟਾਂ ਕਿਸੇ ਵੀ ਹੱਕਦਾਰ ਵਿਦਿਆਰਥੀ ਨੂੰ ਆਪਣੇ ਸੁਪਨੇ ਪੂਰੇ ਕਰਨ ਵਿਚ ਰੁਕਾਵਟ ਨਾ ਬਣਨ | ਉਨ੍ਹਾਂ ਕਿਹਾ ਕਿ ਕਾਲਜ ਦੇ ਮੌਜੂਦਾ ਵਿਦਿਆਰਥੀਆਂ ਲਈ ਵੀ ਅਕਾਦਮਿਕ, ਖੇਡਾਂ ਆਦਿ ਆਧਾਰ 'ਤੇ ਕਈ ਇਨਾਮ ਅਤੇ ਮਾਨਤਾਵਾਂ ਦਿੱਤੀਆਂ ਜਾਣਗੀਆਂ | ਐਮ.ਬੀ.ਬੀ.ਐਸ ਦੇ ਇੱਛੂਕਾਂ ਲਈ ਮੈਰਿਟ ਆਧਾਰਤ ਸ਼ੇ੍ਰਣੀ ਅੰਦਰ ਪੰਜਾਬ ਐਨ.ਈ.ਈ.ਟੀ ਦੇ ਟੋਪ 10 ਰੈਂਕ ਹੋਲਡਰਾਂ ਵਿਚੋਂ 3 ਵਿਦਿਆਰਥੀਆਂ ਨੂੰ ਹੋਸਟਲ ਫ਼ੀਸ ਸਮੇਤ ਪੂਰੀ ਕੋਰਸ ਦੀ ਸਕਾਲਰਸ਼ਿਪ ਮਿਲੇਗੀ ਅਤੇ ਰੈਂਕ 25 ਤੱਕ ਦੇ ਵਿਦਿਆਰਥੀਆਂ ਲਈ 5 ਹਿੱਸੇਦਾਰ ਸਕਾਲਰਸ਼ਿਪਾਂ ਮਿਲਣਗੀਆਂ | ਆਮਦਨ ਆਧਾਰਤ ਸ਼ੇ੍ਰਣੀ (12 ਸਕਾਲਰਸ਼ਿਪਾਂ) ਉਨ੍ਹਾਂ ਵਿਦਿਆਰਥੀਆਂ ਨੂੰ ਸਮਰਥਨ ਦੇਵੇਗੀ, ਜਿਨ੍ਹਾਂ ਦੇ ਮਾਪਿਆਂ ਦੀ ਆਮਦਨ ਨਿਯਤ ਹੱਦ ਤੋਂ ਘੱਟ ਹੋਵੇਗੀ | ਇਹ ਸਕਾਲਰਸ਼ਿਪਾਂ ਪੂਰੀ ਜਾਂ ਹਿੱਸੇਦਾਰ ਟਿਊਸ਼ਨ ਫ਼ੀਸ ਦੇ ਰੂਪ ਵਿਚ ਹੋਣਗੀਆਂ, ਜਿਸ ਵਿਚ ਹੋਸਟਲ ਫ਼ੀਸ ਵੀ ਸ਼ਾਮਿਲ ਹੋ ਸਕਦੀ ਹੈ | ਉਨ੍ਹਾਂ ਦੱਸਿਆ ਕਿ ਭਾਰਤੀ ਸੈਨਾ, ਏਅਰ ਫੋਰਸ ਅਤੇ ਨੇਵੀ ਵਿਚ ਸੇਵਾ ਕਰ ਰਹੇ ਲੋਕਾਂ ਦੇ ਬੱਚਿਆਂ ਲਈ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ |

ਪਿਛਲੀ ਖ਼ਬਰ ਬਾਇਓਐਨਜ਼ਾਈਮ ਦੀ ਵਰਤੋਂ ਕਰ ਸਫ਼ਾਈ ਪਦਾਰਥ ਤਿਆਰ ਕਰਨ ਸੰਬੰਧੀ ਕੈਂਪ <br/> ਅਗਲੀ ਖ਼ਬਰ ਲੋਕਾਂ ਦਾ 'ਆਪ' ਤੋਂ ਮੋਹ ਭੰਗ ਹੋ ਚੁੱਕਾ ਹੈ-ਚੀਮਾ ਜੱਸੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।