12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਦੁੱਧ ਦੀ ਗੁਣਵੱਤਤਾ ਵਧਾਉਣ ਅਤੇ ਪੈਕਿੰਗ ਮਸ਼ੀਨਰੀ ਬਾਰੇ ਕੈਂਪ

ਅਜੀਤ ਡੈਸਕ 21-06-2025
ਲੁਧਿਆਣਾ, 20 ਜੂਨ (ਜਗਮੀਤ ਸਿੰਘ)-ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੇ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਕਰਵਾਏ ਫਾਰਮਰ ਫਸਟ ਪ੍ਰਾਜੈਕਟ ਅਧੀਨ ਕਿਸਾਨਾਂ ਲਈ 'ਦੁੱਧ ਦੀ ਗੁਣਵੱਤਾ ਵਧਾਉਣ ਦੀ ਵਿਧੀ ਸੰਬੰਧੀ ਪ੍ਰਦਰਸ਼ਨੀ ਅਤੇ ਸਿਖਲਾਈ' ਕੈਂਪ ਲਗਾਇਆ ਗਿਆ | ਇਸ ਪ੍ਰਾਜੈਕਟ ਅਧੀਨ ਨਵੇਂ ਅਪਣਾਏ ਗਏ ਪਿੰਡ ਕਿਲਾ ਰਾਏਪੁਰ ਵਿਖੇ ਇਹ ਕੈਂਪ ਲਗਾਇਆ ਗਿਆ, ਜਿੱਥੇ ਲਾਭਪਾਤਰੀ ਕਿਸਾਨਾਂ ਨੂੰ ਦੁੱਧ ਦੀ ਗੁਣਵੱਤਾ ਵਧਾਉਣ ਦੇ ਸੰਕਲਪ ਨਾਲ ਜਾਣੂ ਕਰਵਾਉਂਦੇ ਹੋਏ ਕਿਸਾਨਾਂ ਨੂੰ ਵੱਖ-ਵੱਖ ਦੁੱਧ ਉਤਪਾਦਾਂ ਅਤੇ ਪੈਕਿੰਗ ਮਸ਼ੀਨਰੀ 'ਤੇ ਪ੍ਰਦਰਸ਼ਨ ਲਈ ਸਿਖਲਾਈ ਦਿੱਤੀ ਗਈ | ਇਸ ਦਾ ਪ੍ਰਬੰਧ ਡਾ. ਗੋਪਿਕਾ ਤਲਵਾੜ ਪ੍ਰਾਜੈਕਟ ਦੇ ਸਹਿ-ਪਿ੍ੰਸੀਪਲ ਨਿਰੀਖਕ, ਡਾ. ਰੇਖਾ ਚਾਵਲਾ ਅਤੇ ਡਾ. ਗੁਰਪ੍ਰੀਤ ਕੌਰ ਤੁੱਲਾ ਵਲੋਂ ਕੀਤਾ ਗਿਆ | ਡਾ. ਰੇਖਾ ਚਾਵਲਾ ਨੇ ਲਾਭਪਾਤਰੀਆਂ ਨੂੰ ਪਨੀਰ ਬਣਾਉਣ ਦੀ ਵਿਗਿਆਨਕ ਵਿਧੀ ਦੀ ਸਿਖਲਾਈ ਦਿੱਤੀ ਅਤੇ ਪ੍ਰਕਿਰਿਆ ਬਾਰੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਉਨ੍ਹਾਂ ਨੇ ਕਿਸਾਨਾਂ ਨੂੰ ਸੁਗੰਧਿਤ ਦੁੱਧ, ਖੋਆ, ਮੌਜ਼ੇਰੇਲਾ ਪਨੀਰ, ਘਿਓ ਆਦਿ ਵਰਗੇ ਵੱਖ-ਵੱਖ ਦੁੱਧ ਉਤਪਾਦਾਂ ਬਾਰੇ ਜਾਣੂ ਕਰਵਾਇਆ | ਡਾ. ਗੋਪਿਕਾ ਤਲਵਾੜ ਨੇ ਉਤਪਾਦਾਂ ਦੀ ਪੈਕਿੰਗ ਰਾਹੀਂ ਉਤਪਾਦਾਂ ਦੀ ਮੰਡੀਕਾਰੀ 'ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਸਿੱਖਿਆਰਥੀਆਂ ਨੂੰ ਕੱਪ-ਸੀਲਰ ਮਸ਼ੀਨ, ਹੈਂਡ-ਸੀਲਰ ਮਸ਼ੀਨ ਅਤੇ ਪੈਡਲ ਸੀਲਰ ਮਸ਼ੀਨ ਲਈ ਹੱਥੀਂ ਸਿਖਲਾਈ ਦਿੱਤੀ | ਉਨ੍ਹਾਂ ਨੂੰ ਖੀਰ, ਲੱਸੀ, ਵੇਅ ਡਰਿੰਕਸ ਜਾਂ ਸੁਗੰਧਿਤ ਦੁੱਧ ਆਦਿ ਵਰਗੇ ਉਤਪਾਦਾਂ ਨੂੰ ਪੈਕ ਕਰਨ ਲਈ ਇਨ੍ਹਾਂ ਮਸ਼ੀਨਾਂ ਦੀ ਪ੍ਰਕਿਰਿਆ ਬਾਰੇ ਦੱਸਿਆ | ਉਨ੍ਹਾਂ ਨੇ ਕਿਹਾ ਕਿ ਪੈਕਿੰਗ ਨਾ ਸਿਰਫ਼ ਉਤਪਾਦ ਨੂੰ ਆਕਰਸ਼ਕ ਬਣਾਏਗੀ, ਬਲਕਿ ਉਤਪਾਦ ਦੇ ਸੁਹਜ ਨੂੰ ਵਧਾਏਗੀ ਅਤੇ ਬਾਜ਼ਾਰ ਵਿਚ ਉਤਪਾਦਾਂ ਦੀ ਵਿੱਕਰੀ ਨੂੰ ਆਸਾਨ ਬਣਾਏਗੀ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ 'ਚ ਦਾਖ਼ਲੇ ਸਮੇਂ ਹਲਫ਼ਨਾਮਾ ਵਿਦਿਆਰਥੀਆਂ ਦੇ ਮੌਲਿਕ ਅਧਿਕਾਰਾਂ 'ਤੇ ਹਮਲਾ-ਐੱਮ. ਐੱਲ. ਏ. ਇਯਾਲੀ ਅਗਲੀ ਖ਼ਬਰ ਆਸ਼ਿਹਾਰਾ ਕਰਾਟੇ ਫੈਡਰੇਸ਼ਨ ਵਲੋਂ ਸਨਅਤਕਾਰ ਰਮੇਸ਼ ਕੱਕੜ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।