ਲੁਧਿਆਣਾ, 20 ਜੂਨ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਮਹਾਂਸਭਾ ਲੁਧਿਆਣਾ ਵਲੋਂ ਦੁਰਗਾ ਮਾਤਾ ਮੰਦਰ ਈ-ਬਲਾਕ, ਭਾਈ ਰਣਧੀਰ ਸਿੰਘ ਨਗਰ ਵਿਖੇ ਅਪਾਹਜ ਵਿਅਕਤੀਆਂ ਅਤੇ ਜ਼ਰੂਰਤਮੰਦ ਪਰਿਵਾਰਾਂ ਲਈ 37ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਅਸ਼ੋਕ ਮਦਾਨ ਵਲੋਂ ਧਾਰਮਿਕ ਗੀਤ ਦੇ ਨਾਲ ਕੀਤੀ ਗਈ | ਇਸ ਪ੍ਰੋਗਰਾਮ 'ਚ ਬਾਜਵਾ ਨਗਰ ਅਰੋੜਾ ਵੰਸ਼ ਪਰਿਵਾਰ ਦੇ ਪ੍ਰਧਾਨ ਰਾਮ ਨਰਾਇਣ ਰਾਮਾ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ | ਸੰਸਥਾ ਦੇ ਉਪ ਪ੍ਰਧਾਨ ਗੁਰਚਰਨ ਸਿੰਘ ਚੰਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੁੱਖੇ ਨੂੰ ਭੋਜਨ ਅਤੇ ਪਿਆਸੇ ਨੂੰ ਪਾਣੀ ਪਿਲਾਉਣਾ ਸਮਾਜ 'ਚ ਪੁੰਨ ਦਾ ਕੰਮ ਹੈ | ਅਰੋੜਾ ਮਹਾਂਸਭਾ ਲੁਧਿਆਣਾ ਨੇ ਇਸ ਲਗਾਤਾਰ ਤਿੰਨ ਸਾਲਾਂ ਤੋਂ ਜਾਰੀ ਰੱਖਿਆ ਹੋਇਆ ਹੈ | ਇਹ ਇਕ ਸ਼ਲਾਘਾਯੋਗ ਕੰਮ ਹੈ | ਸੰਸਥਾ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਰੂਰਤਮੰਦ ਪਰਿਵਾਰਾਂ 'ਚ ਕੁਝ ਹੋਰ ਪਰਿਵਾਰਾਂ ਨੂੰ ਵੀ ਜੋੜਿਆ ਗਿਆ ਹੈ | ਇਸ ਮੌਕੇ ਅਰੋੜਾ ਮਹਾਂਸਭਾ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਨੇ ਵੀ ਸੰਬੋਧਨ ਕੀਤਾ | ਗੋਬਿੰਦ ਗਊ ਧਾਮ ਦੇ ਮੁਖੀ ਸੁੰਦਰ ਦਾਸ ਧਮੀਜਾ ਚੇਅਰਮੈਨ ਲੁਧਿਆਣਾ ਅਰੋੜਾ ਮਹਾਂਸਭਾ ਨੇ ਕਿਹਾ ਕਿ ਸਮਾਜ 'ਚ ਅਜਿਹੇ ਕੰਮਾਂ ਨੂੰ ਹੋਰ ਉਤਸ਼ਾਹਿਤ ਕੀਤਾ ਜਾਣਾ ਜ਼ਰੂਰੀ ਹੈ | ਇਸ ਮੌਕੇ ਅਰੋੜਾ ਮਹਾਂਸਭਾ ਲੁਧਿਆਣਾ ਦੇ ਪ੍ਰਧਾਨ ਗਗਨਦੀਪ ਸਿੰਘ ਖੁਰਾਣਾ, ਡਾਕਟਰ ਨਰਿੰਦਰ ਸਿੰਘ ਉਪ ਪ੍ਰਧਾਨ, ਦਵਿੰਦਰ ਅਰੋੜਾ ਉਪ ਪ੍ਰਧਾਨ, ਵਿਜੈਜੀਤ ਉਪ ਪ੍ਰਧਾਨ, ਗੁਰਮਿੰਦਰ ਸਿੰਘ ਬੱਤਰਾ ਉਪ ਪ੍ਰਧਾਨ, ਕਿ੍ਪਾਲ ਸਿੰਘ ਬਜ਼ਾਜ਼, ਚਰਨਜੀਤ ਸਿੰਘ ਬਸੰਤ ਆਈਸਕ੍ਰੀਮ ਵਾਲੇ, ਰਾਬੀ ਬੱਤਰਾ, ਕੈਸ਼ੀਅਰ ਐਮ.ਐਸ. ਗੁਲਾਟੀ, ਮਹਿਲਾ ਵਿੰਗ ਪ੍ਰਧਾਨ ਸਤਵੰਤ ਕੌਰ, ਸਬੀਨਾ ਗੁਲਾਟੀ, ਪਰਮਜੀਤ ਕੌਰ, ਨਿਸ਼ਠਾ ਵੀ ਮੌਜੂਦ ਸਨ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਹਰਮਿੰਦਰ ਸਿੰਘ ਮਲਿਕ ਅਤੇ ਅਸ਼ੋਕ ਮਦਾਨ ਨੇ ਨਿਭਾਈ |