12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਕਰੀਬ ਦੋ ਹਫ਼ਤਿਆਂ ਬਾਅਦ ਮਨਪਸੰਦ ਮਿੱਸੀ ਰੋਟੀ ਦਹੀਂ ਤੇ ਮੱਖਣ ਨਾਲ ਖਾ ਕੇ ਮਨ ਨੰੂ ਤਸੱਲੀ ਮਿਲੀ-ਜੀਵਨ ਗੁਪਤਾ <br/>

ਅਜੀਤ ਡੈਸਕ 21-06-2025
ਲੁਧਿਆਣਾ, 20 ਜੂਨ (ਭੁਪਿੰਦਰ ਸਿੰਘ ਬੈਂਸ)-ਅੱਜ ਮੈਂ ਕਰੀਬ ਦੋ ਹਫ਼ਤਿਆਂ ਬਾਅਦ ਆਪਣੀ ਮਨਪਸੰਦ ਮਿੱਸੀ ਰੋਟੀ ਦਹੀਂ ਤੇ ਮੱਖਣ ਨਾਲ ਖਾਧੀ, ਜਿਸ ਨਾਲ ਮਨ ਨੰੂ ਤਸੱਲੀ ਮਿਲੀ | ਇਸ ਤੋਂ ਪਹਿਲਾਂ ਵਿਧਾਨਸਭਾ ਚੋਣ ਦੀ ਭੱਜ ਦੌੜ ਵਿਚ ਕਰੀਬ ਦੋ ਹਫ਼ਤੇ ਸਵੇਰ ਨਾਸ਼ਤੇ ਵਿਚ ਕੇਵਲ ਆਟੇ ਵਾਲੀ ਬਰੈੱਡ ਹੀ ਖਾਣੀ ਪਈ | ਸ਼ਹਿਰ ਦੇ ਹਲਕਾ ਵਿਧਾਨਸਭਾ ਪੱਛਮੀ ਦੀ 19 ਜੂਨ ਨੰੂ ਹੋਈ ਜ਼ਿਮਨੀ ਚੋਣ ਤੋਂ ਬਾਅਦ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਆਪਣੇ ਘਰ ਵਿਚ ਗੱਲਬਾਤ ਕਰਦੇ ਹੋਏ ਕਿਹਾ ਕਿ ਚੋਣਾਂ ਕਾਰਨ ਉਨ੍ਹਾਂ ਨੰੂ ਤੜਕੇ ਜਲਦੀ ਉਠਣਾ ਪੈਂਦਾ ਸੀ, ਜਿਸ ਕਾਰਨ ਜਲਦੀ ਹੋਣ ਕਾਰਨ ਤੇ ਸਿਹਤ ਪੱਖੋਂ ਉਨ੍ਹਾਂ ਨੂੰ ਦੋ ਹਫ਼ਤੇ ਆਟੇ ਵਾਲੀ ਬਰੈੱਡ ਹੀ ਨਾਸ਼ਤੇ ਵਿਚ ਖਾਣੀ ਪਈ | ਉਨ੍ਹਾਂ ਦੱਸਿਆ ਕਿ ਚੋਣਾਂ ਕਾਰਨ ਪਿਛਲੇ ਦੋ ਹਫ਼ਤੇ ਲਗਾਤਾਰ ਭੱਜ ਦੌੜ ਕਰਨ ਤੋਂ ਬਾਅਦ ਅੱਜ ਸਵੇਰੇ 8 ਵਜੇ ਉਠਣ 'ਤੇ ਆਪਣੇ ਆਪ ਨੰੂ ਸ਼ਾਂਤ ਮਹਿਸੂਸ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਸਵੇਰੇ ਤੋਂ ਲੈ ਕੇ ਦੁਪਹਿਰ ਤੱਕ ਉਨ੍ਹਾਂ ਨੰੂ ਘਰ ਵਿਚ ਮਿਲਣ ਵਾਲਿਆਂ ਦਾ ਸਿਲਸਿਲਾ ਜਾਰੀ ਰਿਹਾ, ਜਿਸ ਕਾਰਨ ਉਨ੍ਹਾਂ ਅੱਜ ਆਪਣਾ ਮਨਪਸੰਦ ਭੋਜਨ ਮਿੱਸੀ ਰੋਟੀ ਦਹੀਂ ਤੇ ਮੱਖਣ ਨਾਲ ਦੁਪਹਿਰ ਨੰੂ ਖਾਧੀ | ਉਨ੍ਹਾਂ ਦੱਸਿਆ ਕਿ ਦੁਪਹਿਰ ਤੋਂ ਬਾਅਦ ਉਨ੍ਹਾਂ ਵਲੋਂ ਆਪਣੀ ਮਨਪਸੰਦ ਮਲਾਈ ਵਾਲੀ ਚਾਹ ਖੁਦ ਬਣਾ ਕੇ ਉਨ੍ਹਾਂ ਨਾਲ ਰੂਬਰੂ ਹੋਣ ਆਏ ਪੱਤਰਕਾਰਾਂ ਨੰੂ ਪਿਲਾਈ ਗਈ | ਇਸ ਤੋਂ ਬਾਅਦ ਉਨ੍ਹਾਂ ਵਲੋਂ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਆਪਣੇ ਚੋਣ ਪ੍ਰਚਾਰ ਦੇ ਅਨੁਭਵ ਸਾਂਝੇ ਕੀਤੇ ਗਏ | ਉਨ੍ਹਾਂ ਅੱਗੇ ਦੱਸਿਆ ਕਿ ਸ਼ਾਮ ਦਾ ਸਮਾਂ ਉਨ੍ਹਾਂ ਵਲੋਂ ਆਪਣੇ ਕਰੀਬੀ ਦੋਸਤਾਂ ਨਾਲ ਬਿਤਾਇਆ ਗਿਆ ਤੇ ਉਨ੍ਹਾਂ ਨਾਲ ਗੱਪਾਂ ਸ਼ੱਪਾਂ ਮਾਰੀਆਂ ਗਈਆਂ | ਉਨ੍ਹਾਂ ਕਿਹਾ ਕਿ ਉਕਤ ਚੋਣ ਵਿਚ ਹਲਕੇ ਦੇ ਵੋਟਰਾਂ ਵਲੋਂ

ਪਿਛਲੀ ਖ਼ਬਰ ਵਿਊਮ ਸ਼ਰਮਾ ਫੁੱਟਵੀਅਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਅਰੋੜਾ ਮਹਾਂਸਭਾ ਵਲੋਂ 37ਵਾਂ ਰਾਸ਼ਨ ਵੰਡ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।