23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਡੀ.ਸੀ. ਲੁਧਿਆਣਾ ਵਲੋਂ ਰੰਗਾਈ ਇਕਾਈਆਂ ਅਗਲੇ ਹੁਕਮਾਂ ਤੱਕ ਬੰਦ <br/>

ਅਜੀਤ ਡੈਸਕ 02-09-2025
ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਵਲੋਂ ਇਕ ਪੱਤਰ ਜਾਰੀ ਕਰਦੇ ਹੋਏ ਲੁਧਿਆਣਾ ਦੀਆਂ ਸਾਰੀਆਂ ਰੰਗਾਈ ਇਕਾਈਆਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ | ਡਿਪਟੀ ਕਮਿਸ਼ਨਰ ਵਲੋਂ ਜਾਰੀ ਕਿਹਾ ਗਿਆ ਹੈ ਕਿ ਪਿੰਡ ਭੱਟੀਆਂ ਵਿਖੇ ਸਥਿਤ ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਵਾਪਸ ਆਉਣ ਅਤੇ ਐਸ.ਟੀ.ਪੀ ਠੀਕ ਢੰਗ ਨਾਲ ਕੰਮ ਨਾ ਕਰਨ ਦੇ ਚੱਲਦੇ ਇਹ ਨਿਰਦੇਸ਼ ਤੁਰੰਤ ਪ੍ਰਭਾਵ ਨਾਲ ਜਾਰੀ ਕੀਤੇ ਗਏ ਹਨ, ਜਿਸ ਦੇ ਤਹਿਤ ਬਹਾਦਰ ਕੇ ਰੋਡ, ਤਾਜਪੁਰ ਰੋਡ, ਇੰਡਸਟਰੀ ਏਰੀਆ-ਏ, ਮੋਤੀ ਨਗਰ, ਸਮਰਾਲਾ ਚੌਂਕ ਤੋਂ ਲੈ ਕੇ ਜਲੰਧਰ ਬਾਈਪਾਸ ਤੱਕ, ਫੋਕਲ ਪੁਆਇੰਟ ਦੇ ਏਰੀਆ ਵਿਚ ਸਥਿਤ ਅਤੇ ਹੋਰ ਰੰਗਾਈ ਅਤੇ ਪਿ੍ੰਟਿੰਗ ਇਕਾਈਆਂ ਨੂੰ ਬੰਦ ਰੱਖਣ ਲਈ ਕਿਹਾ ਗਿਆ ਹੈ |

ਪਿਛਲੀ ਖ਼ਬਰ ਭਾਰੀ ਮੀਂਹ ਨੇ ਪੈਦਾ ਕੀਤੇ ਹੜ੍ਹ ਵਰਗੇ ਹਾਲਾਤ, ਸੜਕਾਂ ਬਣੀਆਂ ਨਦੀਆਂ-ਨਾਲੇ <br/> ਅਗਲੀ ਖ਼ਬਰ ਪਤੀ ਅਤੇ ਸਹੁਰੇ ਪਰਿਵਾਰ ਤੋਂ ਤੰਗ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।