23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਭਾਰੀ ਮੀਂਹ ਨੇ ਪੈਦਾ ਕੀਤੇ ਹੜ੍ਹ ਵਰਗੇ ਹਾਲਾਤ, ਸੜਕਾਂ ਬਣੀਆਂ ਨਦੀਆਂ-ਨਾਲੇ <br/>

ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਜਗਮੀਤ ਸਿੰਘ)-ਲਗਾਤਾਰ ਮੀਂਹ ਕਾਰਨ ਸਨਅਤੀ ਸ਼ਹਿਰ ਲੁਧਿਆਣਾ ਬੁਰੀ ਤਰ੍ਹਾਂ ਜਲ-ਥਲ ਹੋ ਗਿਆ ਅਤੇ ਸ਼ਹਿਰ ਦੀਆਂ ਸੜਕਾਂ ਉਪਰ ਹਰ ਪਾਸੇ ਕਈ-ਕਈ ਫੁੱਟ ਪਾਣੀ ਭਰ ਗਿਆ | ਲਗਾਤਾਰ ਪੈ ਰਹੇ ਮੀਂਹ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਖੋਖਲੇ ਪ੍ਰਬੰਧਾਂ ਦੀ ਪੋਲ ਵੀ ਪੂਰੀ ਤਰ੍ਹਾਂ ਖੋਲ੍ਹ ਕੇ ਰੱਖ ਦਿੱਤੀ | ਉਥੇ ਹੀ ਇਕ ਕੰਧ ਡਿੱਗਣ ਨਾਲ ਕਈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ | ਇਸ ਭਾਰੀ ਮੀਂਹ ਨੂੰ ਦੇਖਦੇ ਹੋਏ ਸਵੇਰ ਤੋਂ ਹੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ, ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਸਣੇ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਵਿਧਾਇਕ ਵੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਫ਼ੀਲਡ 'ਚ ਉਤਰੇ ਵਿਖਾਈ ਦਿੱਤੇ | ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਅਤੇ ਭਾਰੀ ਮੀਂਹ ਅਤੇ ਬੁੱਢੇ ਦਰਿਆ ਦੇ ਓਵਰਫ਼ਲੋ ਹੋਏ ਪਾਣੀ ਨੇ ਨਗਰ ਨਿਗਮ ਸੀਵਰੇਜ ਦੇ ਅਖੌਤੀ ਪੁਖ਼ਤਾ ਪ੍ਰਬੰਧਾਂ ਸਣੇ ਹੋਰ ਪ੍ਰਬੰਧਾਂ ਦੀ ਅਸਲੀਅਤ ਸ਼ਹਿਰ ਵਾਸੀਆਂ ਸਾਹਮਣੇ ਲਿਆ ਦਿੱਤੀ ਸੀ | ਸੋਮਵਾਰ ਦੀ ਸਵੇਰੇ ਬੁੱਢਾ ਦਰਿਆ ਵੀ ਆਪਣੇ ਕਿਨਾਰੇ ਤੋੜਦਾ ਹੋਇਆ ਓਵਰਫ਼ਲੋ ਹੋ ਗਿਆ ਅਤੇ ਸ਼ਹਿਰ ਦੇ ਅੰਦਰੂਨੀ ਇਲਾਕਿਆਂ 'ਚ ਬੁੱਢੇ ਦਰਿਆ ਦੇ ਨੇੜਲੇ ਇਲਾਕਿਆਂ ਦੀਆਂ ਗਲੀਆਂ ਅਤੇ ਲੋਕਾਂ ਦੇ ਘਰਾਂ 'ਚ ਗੰਦਾ ਪਾਣੀ ਭਰ ਗਿਆ, ਜਿਸ ਕਾਰਨ ਬੁੱਢੇ ਦਰਿਆ ਦੇ ਨੇੜੇ ਦੇ ਇਲਾਕਿਆਂ ਸ਼ਿਵਪੁਰੀ, ਚੰਦਰ ਨਗਰ, ਚੌੜਾ ਬਾਜ਼ਾਰ, ਸਲੇਮਟਾਬਰੀ, ਤਾਜਪੁਰ ਰੋਡ, ਟਿੱਬਾ ਰੋਡ, ਜਨਕਪੁਰੀ, ਗਣੇਸ਼ ਨਗਰ, ਸੈਕਟਰ-32, ਸੈਕਟਰ-39, ਸਮਰਾਲਾ ਚੌਕ, ਉਪਕਾਰ ਨਗਰ, ਬਾਜਵਾ ਨਗਰ, ਪੁਨੀਤ ਨਗਰ, ਜਮਾਲਪੁਰ, ਮੋਤੀ ਨਗਰ, ਤਿੰਨ ਨੰਬਰ ਡਿਵੀਜ਼ਨ ਆਦਿ ਇਲਾਕਿਆਂ 'ਚ ਹੜ੍ਹ ਵਰਗੇ ਹਾਲਾਤ ਨਜ਼ਰ ਆਉਣ ਲੱਗੇ | ਭਾਰੀ ਮੀਂਹ ਦੇ ਕਾਰਨ ਸੜਕਾਂ ਉਪਰ ਹਰ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਸੀ | ਇਸ ਪਾਣੀ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਚੱਲਣ 'ਚ ਤਾਂ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਹੀ ਪਿਆ, ਕੁੱਝ ਕਾਰਾਂ, ਈ-ਰਿਕਸ਼ੇ ਅਤੇ ਆਟੋ ਰਿਕਸ਼ੇ ਵੀ ਪਾਣੀ ਦੀ ਲਪੇਟ 'ਚ ਆਏ ਨਜ਼ਰ ਆਏ |

ਪਿਛਲੀ ਖ਼ਬਰ ਗਣਪਤੀ ਮਹਾਂਉਤਸਵ ਮੌਕੇ ਕਰਵਾਇਆ ਅਧਿਆਤਮਿਕ ਸਤਿਸੰਗ <br/> ਅਗਲੀ ਖ਼ਬਰ ਡੀ.ਸੀ. ਲੁਧਿਆਣਾ ਵਲੋਂ ਰੰਗਾਈ ਇਕਾਈਆਂ ਅਗਲੇ ਹੁਕਮਾਂ ਤੱਕ ਬੰਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।