24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੈਨੇਡਾ ਦਾ ਰਿਫਿਊਜ਼ ਵੀਜ਼ਾ ਵੀ ਦੁਬਾਰਾ ਲਿਆ ਜਾ ਸਕਦਾ ਹੈ-ਮੈਕਨ ਸਰਵਿਸਿਜ਼ <br/>

ਅਜੀਤ ਡੈਸਕ 02-09-2025
ਲੁਧਿਆਣਾ, 1 ਸਤੰਬਰ (ਅਜੀਤ ਬਿਊਰੋ)-ਕਿਸੇ ਕਾਰਨਾਂ ਕਰਕੇ ਕੈਨੇਡਾ ਦਾ ਰਿਫਿਊਜ਼ ਹੋਇਆ ਵੀਜ਼ਾ ਦੁਬਾਰਾ ਲਿਆ ਜਾ ਸਕਦਾ ਹੈ | ਇਹ ਪ੍ਰਗਟਾਵਾ ਪਰਲ ਪੈਲੇਸ ਘੁਮਾਰ ਮੰਡੀ ਸਥਿਤ ਮੈਕਨ ਸਰਵਿਸਿਜ਼ ਦੇ ਪ੍ਰਮੁੱਖ ਐਚ.ਐਸ. ਸੰਧੂ ਨੇ ਕਰਦਿਆਂ ਕਿਹਾ ਕਿ ਇਮੀਗ੍ਰੇਸ਼ਨ ਦੇ 24 ਸਾਲਾਂ ਦੇ ਤਜ਼ਰਬੇਕਾਰ ਮਾਹਿਰਾਂ ਵਲੋਂ ਅਸਰਦਾਰ ਤਰੀਕੇ ਨਾਲ ਵੀਜ਼ਾ ਅਪਲਾਈ ਕਰਨ ਵਾਲੀ ਫਾਈਲ ਤਿਆਰ ਕਰਕੇ ਜਸਕਮਲ ਸਿੰਘ ਦੇ ਰਿਜੈਕਟਿਡ ਕੇਸ ਦਾ ਸਤੰਬਰ 2025 ਇਨਟੈਕ ਦਾ ਸਟੱਡੀ ਵੀਜ਼ਾ ਪ੍ਰਾਪਤ ਕੀਤਾ ਹੈ | ਐਚ.ਐਸ. ਸੰਧੂ ਨੇ ਦੱਸਿਆ ਕਿ ਪਿਛਲੇ 24 ਸਾਲਾਂ ਤੋਂ ਵਿਦਿਆਰਥੀਆਂ ਨੂੰ ਕੈਨੇਡਾ ਦੇ ਕਾਲਜਾਂ 'ਚ ਪੜ੍ਹਾਈ ਕਰਨ ਦੀ ਸੇਧ ਦਿੰਦੇ ਆ ਰਹੇ ਹਨ | ਮੈਕਨ ਸਰਵਿਸਿਜ਼ ਉਚੇਰੀ ਸਿੱਖਿਆ ਲਈ ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੂੰ ਫਾਈਲ ਤਿਆਰ ਕਰਨ ਦੀ ਮੁਢਲੀ ਪ੍ਰਕਿਰਿਆ ਤੋਂ ਵੀਜ਼ਾ ਮਿਲਣ ਅਤੇ ਬਾਅਦ ਵਿਚ ਵੀ ਵਿਦਿਆਰਥੀਆਂ ਦੇ ਸੰਪਰਕ ਵਿਚ ਰਹਿੰਦਾ ਹੈ | ਉਨ੍ਹਾਂ ਕਿਹਾ ਕਿ ਮੈਕਨ ਵਲੋਂ ਵਿਦਿਆਰਥੀਆਂ ਨੂੰ ਕਾਲਜਾਂ ਅਤੇ ਕੋਰਸਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ | ਪੜ੍ਹਾਈ ਮੁਤਾਬਿਕ ਕੋਰਸ ਅਤੇ ਕਾਲਜ ਦੀ ਚੋਣ ਕਰਨੀ ਚਾਹੀਦੀ ਹੈ, ਕਿਉਂਕਿ ਵੀਜ਼ੇ ਦੀ ਸਫਲਤਾ ਕਾਫ਼ੀ ਹੱਦ ਤੱਕ ਇਸ 'ਤੇ ਹੀ ਨਿਰਭਰ ਕਰਦੀ ਹੈ | ਉਨ੍ਹਾਂ ਦੱਸਿਆ ਕਿ ਕਿਸੇ ਕਾਰਨ ਰੱਦ ਹੋਏ ਵੀਜ਼ੇ ਵੀ ਮੁੜ ਅਪਲਾਈ ਕਰਕੇ ਵੀਜ਼ਾ ਲਿਆ ਜਾ ਸਕਦਾ ਹੈ | ਮੈਕਨ ਸਰਵਿਸਿਜ਼ ਸਟੱਡੀ ਵੀਜ਼ਾ ਤੋਂ ਇਲਾਵਾ ਵਿਜ਼ਟਰ ਵੀਜ਼ਾ, ਓਪਨ ਵਰਕ ਪਰਮਿਟ, ਸੁਪਰ ਵੀਜ਼ਾ ਅਤੇ ਪੀ.ਆਰ ਕੇਸਾਂ ਵਿਚ ਵੀ ਮੁਹਾਰਤ ਰੱਖਦਾ ਹੈ |

ਪਿਛਲੀ ਖ਼ਬਰ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਕਾਰਵਾਈ-ਸੋਨੀਆ ਅਲੱਗ <br/> ਅਗਲੀ ਖ਼ਬਰ ਕੇਂਦਰ ਸਰਕਾਰ ਪੰਜਾਬ ਨੂੰ ਹੜ੍ਹ ਰਾਹਤ ਪੈਕੇਜ ਤੁਰੰਤ ਜਾਰੀ ਕਰੇ-ਢਿੱਲੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।