25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਕੇਂਦਰ ਸਰਕਾਰ ਹੜ੍ਹ ਮਾਰੇ ਪੰਜਾਬੀਆਂ ਦੀ ਬਾਂਹ ਫੜੇ- ਸਲੂਜਾ

ਅਜੀਤ ਡੈਸਕ 02-09-2025
ਲੁਧਿਆਣਾ , 1 ਸਤੰਬਰ (ਜਤਿੰਦਰ ਭੰਬੀ)-ਕੇਂਦਰ ਸਰਕਾਰ ਹੜ੍ਹ ਮਾਰੇ ਪੰਜਾਬੀਆਂ ਦੀ ਦਿਲੋਂ ਬਾਂਹ ਫੜੇ ਤੇ ਖੁੱਲੇ੍ਹ ਦਿਲ ਨਾਲ ਰਾਹਤ ਪੈਕੇਜ ਐਲਾਨ ਕਰੇ, ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਤੇ ਉੱਘੇ ਸਮਾਜ ਸੇਵੀ ਜਤਿੰਦਰ ਪਾਲ ਸਿੰਘ ਸਲੂਜਾ ਨੇ ਕੀਤਾ | ਸਲੂਜਾ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੇ ਭਾਰੀ ਮੀਂਹ ਕਾਰਨ ਲਗਭਗ ਅੱਧਾ ਪੰਜਾਬ ਹੜ੍ਹਾਂ ਦੇ ਪਾਣੀ ਵਿਚ ਡੁੱਬ ਚੁੱਕਾ ਹੈ, ਬਹੁਤ ਵੱਡੀ ਗਿਣਤੀ ਵਿਚ ਜਾਨੀ ਤੇ ਮਾਲੀ ਨੁਕਸਾਨ ਹੋ ਚੁੱਕਾ ਹੈ, ਸੈਂਕੜੇ ਪਸ਼ੂ ਹੜ੍ਹ ਦੀ ਭੇਟ ਚੜ੍ਹ ਚੁੱਕੇ ਹਨ, ਪਰ ਅਫ਼ਸੋਸ ਕਿ ਨਾ ਤਾਂ ਪ੍ਰਧਾਨ ਮੰਤਰੀ ਵਲੋਂ ਹੁਣ ਤੱਕ ਕੋਈ ਬਿਆਨ ਆਇਆ | ਉਨ੍ਹਾਂ ਕਿਹਾ ਕਿ ਜ਼ਮੀਨੀ ਪੱਧਰ 'ਤੇ ਸਮਾਜ ਸੇਵੀ ਸੰਸਥਾਵਾਂ, ਮਹਾਂਪੁਰਸ਼ ਅਤੇ ਕੁੱਝ ਪੰਜਾਬੀ ਕਲਾਕਾਰਾਂ ਨੇ ਆ ਕੇ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ, ਪੰਜਾਬ ਸਰਕਾਰ ਦੇ ਵੀ ਕੁੱਝ ਵਿਧਾਇਕ ਤੇ ਮੰਤਰੀ ਨਜ਼ਰ ਆ ਰਹੇ ਹਨ, ਪਰ ਆਪ ਦੀ ਉਚ ਪੱਧਰੀ ਦਿੱਲੀ ਵਾਲੀ ਕੇਜਰੀਵਾਲ ਟੀਮ ਜੋ ਪੰਜਾਬ ਦੇ ਹਰ ਛੋਟੇ ਤੋਂ ਛੋਟੇ ਪ੍ਰੋਗਰਾਮ ਅਤੇ ਉਦਘਾਟਨ ਸਮਾਗਮਾਂ ਵਿਚ ਸਭ ਤੋਂ ਅੱਗੇ ਨਜ਼ਰ ਆਉਂਦੀ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਇਸ ਮੁਸੀਬਤ ਦੀ ਘੜੀ ਵਿਚ ਪੰਜਾਬ ਵਿਚ ਕਿਧਰੇ ਦੂਰ ਦੂਰ ਤੱਕ ਨਜ਼ਰ ਨਹੀਂ ਆਈ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੌਰਾ <br/> ਅਗਲੀ ਖ਼ਬਰ ਕੱਪੜਾ ਕਾਰੋਬਾਰੀ ਦੇ ਘਰੋਂ ਲੱਖਾਂ ਦੀ ਨਕਦੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।