01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਹਥਿਆਰਬੰਦ ਲੁਟੇਰੇ ਨੌਜਵਾਨ ਪਾਸੋਂ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ <br/>

ਅਜੀਤ ਡੈਸਕ 18-10-2025
ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਡਿਵੀਜ਼ਨ ਨੰਬਰ 6 ਦੇ ਘੇਰੇ ਅੰਦਰ ਪੈਂਦੇ ਇਲਾਕੇ ਸ਼ੇਰਪੁਰ ਚੌਕ ਵਿਚ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਨਗਦੀ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਸ ਸਬੰਧੀ ਰੋਹਿਤ ਵਾਸੀ ਗੁੜਗਾਉਂ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਲਿਆ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਸ਼ੇਰਪੁਰ ਚੌਕ ਨੇੜੇ ਉਹ ਟੈਕਸੀ ਦਾ ਇੰਤਜ਼ਾਰ ਕਰ ਰਿਹਾ ਸੀ ਕਿ 3 ਨੌਜਵਾਨ ਉੱਥੇ ਆਏ ਤੇ ਉਨ੍ਹਾਂ ਨੇ ਉਸ ਪਾਸੋਂ ਨਗਦੀ ਦੀ ਮੰਗ ਕੀਤੀ, ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਹਥਿਆਰ ਕੱਢ ਲਏ ਤੇ ਉਸ ਪਾਸੋਂ ਮੋਬਾਈਲ, ਨਗਦੀ ਅਤੇ ਹੋਰ ਸਾਮਾਨ ਖੋਹ ਕੇ ਫ਼ਰਾਰ ਹੋ ਗਏ | ਸ਼ਿਕਾਇਤਕਰਤਾ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਪੁਲਿਸ ਨੂੰ ਲੁਟੇਰਿਆਂ ਦਾ ਸੁਰਾਗ ਨਹੀਂ ਲੱਗਾ ਹੈ |
ਮੋਟਰਸਾਈਕਲ ਚੋਰੀ
ਸਥਾਨਕ ਫੁੱਲਾਂਵਾਲ ਚੌਕ ਨੇੜਿਉਂ ਚੋਰ ਰਪੇਸ਼ ਕੁਮਾਰ ਵਾਸੀ ਫੁੱਲਾਂਵਾਲ ਦਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ | ਰਪੇਸ਼ ਕੁਮਾਰ ਨੇ ਮੋਟਰਸਾਈਕਲ ਸਬਜ਼ੀ ਮੰਡੀ ਦੇ ਬਾਹਰ ਖੜ੍ਹਾ ਕੀਤਾ ਸੀ | ਪੁਲਿਸ ਨੇ ਇਸ ਸਬੰਧੀ ਕੇਸ ਦਰਜ ਕਰ ਲਿਆ ਹੈ |
ਸਕਾਰਪੀਓ ਚੋਰੀ
ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚੋਂ ਚੋਰ ਗੁਰਚਰਨ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੂਥਗੜ੍ਹ ਦੀ ਸਕਾਰਪੀਓ ਕਾਰ ਚੋਰੀ ਕਰਕੇ ਫ਼ਰਾਰ ਹੋ ਗਏ | ਗੁਰਚਰਨ ਸਿੰਘ ਨੇ ਇਹ ਸਕਾਰਪੀਓ ਕਾਰ ਸਟੇਟ ਬੈਂਕ ਆਫ਼ ਇੰਡੀਆ ਦੇ ਬਾਹਰ ਖੜ੍ਹੀ ਕੀਤੀ ਸੀ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |
ਫ਼ੈਕਟਰੀ 'ਚੋਂ ਪੁਰਜ਼ੇ ਚੋਰੀ
ਪੁਲਿਸ ਨੇ ਅਮਨ ਵਰਮਾ ਵਾਸੀ ਵਿਸ਼ਾਲ ਨਗਰ ਦੀ ਸ਼ਿਕਾਇਤ 'ਤੇ ਵਿਨੇ ਰਤਨ ਉਰਫ ਮੋਂਟੀ ਵਾਸੀ ਜਮਾਲਪੁਰ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ਦੋਸ਼ੀ ਉੱਤੇ ਉਸ ਦੀ ਫ਼ੈਕਟਰੀ ਵਿਚੋਂ ਪੁਰਜ਼ੇ ਚੋਰੀ ਕਰਨ ਦਾ ਦੋਸ਼ ਲਗਾਇਆ ਹੈ | ਸ਼ਿਕਾਇਤਕਰਤਾ ਦਾ ਸਿਲਾਈਆਂ ਦਾ ਕਾਰੋਬਾਰ ਹੈ ਅਤੇ ਕਥਿਤ ਦੋਸ਼ੀ ਉਥੇ ਹੀ ਕੰਮ ਕਰਦਾ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |
ਹੈਰੋਇਨ ਬਰਾਮਦ
ਪੁਲਿਸ ਨੇ ਮੁਨੀਸ਼ ਕੁਮਾਰ ਵਾਸੀ ਗੋਲਡ ਸਿਟੀ ਅਤੇ ਸੁਨੇਹਾ ਮਹਿਤਾ ਪੁੱਤਰੀ ਸੁਰੇਸ਼ ਕੁਮਾਰ ਵਾਸੀ ਹੈਬੋਵਾਲ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ 11 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ | ਪੁਲਿਸ ਨੇ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ ਹੈ | ਕਥਿਤ ਦੋਸ਼ੀਆਂ ਨੂੰ ਪੁਲਿਸ ਨੇ ਮਨਜੀਤ ਨਗਰ ਨੇੜਿਉਂ ਕਾਬੂ ਕੀਤਾ ਹੈ | ਕਥਿਤ ਦੋਸ਼ੀਆਂ ਪਾਸੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ |

ਪਿਛਲੀ ਖ਼ਬਰ ਕਿਰਾਏਦਾਰ ਵਲੋਂ ਦੁਕਾਨ ਦੀ ਭੰਨ ਤੋੜ ਕਰਨ ਦੇ ਮਾਮਲੇ 'ਚ ਕਾਰਵਾਈ ਲਈ ਦਰ ਦਰ ਭਟਕ ਰਿਹਾ ਕੱਪੜਾ ਵਪਾਰੀ <br/> ਅਗਲੀ ਖ਼ਬਰ ਕੇਂਦਰੀ ਜੇਲ੍ਹ 'ਚੋਂ ਫ਼ਰਾਰ ਹੋਏ ਬੰਦੀ ਦੇ ਮਾਮਲੇ ਵਿਚ ਤਿੰਨ ਮੁਲਾਜ਼ਮ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।