01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਕਿਰਾਏਦਾਰ ਵਲੋਂ ਦੁਕਾਨ ਦੀ ਭੰਨ ਤੋੜ ਕਰਨ ਦੇ ਮਾਮਲੇ 'ਚ ਕਾਰਵਾਈ ਲਈ ਦਰ ਦਰ ਭਟਕ ਰਿਹਾ ਕੱਪੜਾ ਵਪਾਰੀ <br/>

ਅਜੀਤ ਡੈਸਕ 18-10-2025
ਲੁਧਿਆਣਾ, 17 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਕਿਰਾਏਦਾਰ ਵਲੋਂ ਦੁਕਾਨ ਦੀ ਕੀਤੀ ਨਾਜਾਇਜ਼ ਤੌਰ 'ਤੇ ਭੰਨ ਤੋੜ ਖ਼ਿਲਾਫ਼ ਕਾਰਵਾਈ ਕਰਵਾਉਣ ਲਈ ਕੱਪੜਾ ਵਪਾਰੀ ਦਰ ਦਰ ਭਟਕ ਰਿਹਾ ਹੈ, ਪਰ ਉਸ ਦੀ ਕਿਧਰੇ ਵੀ ਸੁਣਵਾਈ ਨਹੀਂ ਹੋ ਰਹੀ | ਹਾਲਾਂਕਿ ਹਾਈ ਕੋਰਟ ਵਲੋਂ ਸੰਬੰਧਿਤ ਪੁਲਿਸ ਅਧਿਕਾਰੀਆਂ ਨੂੰ ਉਕਤ ਕਿਰਾਏਦਾਰ ਖ਼ਿਲਾਫ਼ ਕੇਸ ਦਰਜ ਕਰਨ ਲਈ ਵੀ ਕਿਹਾ ਹੈ | ਇਸ ਸੰਬੰਧੀ ਕੱਪੜਾ ਵਪਾਰੀ ਰਾਕੇਸ਼ ਸਚਦੇਵਾ ਉਰਫ ਸਨੀ ਨੇ ਦੱਸਿਆ ਕਿ ਉਸ ਨੇ ਜੇ. ਐਮ. ਡੀ. ਮਾਲ 'ਚ ਆਪਣੀ ਇਕ ਦੁਕਾਨ ਕਿਰਾਏ 'ਤੇ ਦਿੱਤੀ ਸੀ, ਪਰ ਕਿਰਾਏਦਾਰ ਵਲੋਂ ਕਥਿਤ ਤੌਰ 'ਤੇ ਦੁਕਾਨ ਦੀ ਭੰਨਤੋੜ ਕਰਕੇ ਉਸ ਦੀ ਦੁਕਾਨ ਨੂੰ ਭਾਰੀ ਨੁਕਸਾਨ ਪਹੁੰਚਾਇਆ, ਜਿਸ ਦਾ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕਥਿਤ ਦੋਸ਼ੀ ਵਲੋਂ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ | ਇਹ ਸਾਰਾ ਮਾਮਲਾ ਪੁਲਿਸ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਤਾਂ ਪੁਲਿਸ ਅਧਿਕਾਰੀਆਂ ਵਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ | ਜਾਂਚ ਅਧਿਕਾਰੀ ਵਲੋਂ ਵੀ ਕਿਰਾਏਦਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ, ਪਰ ਉੱਚ ਅਧਿਕਾਰੀਆਂ ਵਲੋਂ ਹੁਕਮ ਨਾ ਦੇਣ 'ਤੇ ਇਹ ਮਾਮਲਾ ਦੱਬ ਕੇ ਰਹਿ ਗਿਆ, ਜਿਸ 'ਤੇ ਰਾਕੇਸ਼ ਵਲੋਂ ਇਹ ਸਾਰਾ ਮਾਮਲਾ ਹਾਈ ਕੋਰਟ ਲਿਆਂਦਾ ਗਿਆ ਤਾਂ ਹਾਈ ਕੋਰਟ ਵਲੋਂ ਵੀ ਉਕਤ ਕਿਰਾਏਦਾਰ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਅਧਿਕਾਰੀਆਂ ਨੂੰ ਕਿਹਾ ਗਿਆ, ਪਰ ਫਿਰ ਵੀ ਪੁਲਿਸ ਅਧਿਕਾਰੀਆਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ | ਹੁਣ ਰਾਕੇਸ਼ ਸੱਚਦੇਵਾ ਵਲੋਂ ਸਥਾਨਕ ਅਦਾਲਤ 'ਚ ਪੁਲਿਸ ਅਧਿਕਾਰੀਆਂ ਤੇ ਕਿਰਾਏਦਾਰ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ, ਜਿਸ ਦੀ ਅਗਲੀ ਸੁਣਵਾਈ 27 ਅਕਤੂਬਰ ਦੀ ਹੈ | ਰਾਕੇਸ਼ ਸਚਦੇਵਾ ਨੇ ਮੁੱਖ ਮੰਤਰੀ ਤੋਂ ਇਨਸਾਫ਼ ਦੀ ਗੁਹਾਰ ਕਰਦਿਆਂ ਕਿਰਾਏਦਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ |

ਪਿਛਲੀ ਖ਼ਬਰ ਸ਼ੱਕੀ ਹਾਲਤ 'ਚ ਨੌਜਵਾਨ ਨੇ ਕੀਤੀ ਖੁਦਕੁਸ਼ੀ ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਪਾਸੋਂ ਨਕਦੀ ਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।