29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਵਲੋਂ ਸਰਸ ਮੇਲੇ ਦÏਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਕੈਂਪ <br/>

ਅਜੀਤ ਡੈਸਕ 18-10-2025
ਲੁਧਿਆਣਾ, 17 ਅਕਤੂਬਰ (ਡਾ. ਤਰਲੋਚਨ ਸਿੰਘ)-ਹੀਰੋ ਡੀ.ਐਮ.ਸੀ. ਹਾਰਟ ਇੰਸਟੀਟਿਊਟ ਵਲੋਂ ਪੀ.ਏ.ਯੂ. ਵਿਚ ਲੱਗੇ ਸਰਸ ਮੇਲੇ ਦÏਰਾਨ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ¢ ਇਹ 12 ਰੋਜ਼ਾ ਕੈਂਪ ਇੰਸਟੀਟਿਊਟ ਦੇ ਮੁੱਖ ਪ੍ਰੋਗਰਾਮ “ਮਿਸ਼ਨ ਸਵਸਥ ਕਵਚ”ਦਾ ਮਹੱਤਵਪੂਰਨ ਹਿੱਸਾ ਸੀ, ਜਿਸਦਾ ਉਦੇਸ਼ ਰੋਕਥਾਮੀ ਸਿਹਤ ਸਿੱਖਿਆ ਅਤੇ ਜੀਵਨ ਬਚਾਉਣ ਵਾਲੀਆਂ ਹੁਨਰਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ¢ ਕੈਂਪ ਵਿਚ ਡਾਕਟਰੀ ਟੀਮ ਦੀ ਅਗਵਾਈ ਡਾ. ਬਿਸ਼ਵ ਮੋਹਨ, ਚੀਫ਼ ਕਾਰਡੀਓਲੋਜਿਸਟ ਹੀਰੋ ਡੀ.ਐਮ.ਸੀ. ਹਾਰਟ ਇੰਸਟੀਚਿਊਟ ਨੇ ਕੀਤੀ¢ ਕੈਂਪ ਨੂੰ ਸਫਲ ਬਣਾਉਣ ਵਿਚ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਅਤੇ ਐਡੀਸ਼ਨਲ ਡਿਪਟੀ ਕਮਿਸ਼ਨਰ ਅਮਰਜੀਤ ਸਿੰਘ ਬੈਂਸ ਵਲੋਂ ਪੂਰਾ ਸਹਿਯੋਗ ਦਿੱਤਾ ਗਿਆ¢ ਕੈਂਪ ਵਿਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਮਹਿਮਾਨਾਂ ਅਤੇ ਸਥਾਨਕ ਨਿਵਾਸੀਆਂ ਨੇ ਮੁਫ਼ਤ ਬਲੱਡ ਪ੍ਰੈਸ਼ਰ ਅਤੇ ਬਲੱਡ ਸ਼ੂਗਰ ਟੈੱਸਟ ਕਰਵਾਏ ਅਤੇ ਸੀ.ਪੀ.ਆਰ. ਦੀ ਪ੍ਰੈਕਟੀਕਲ ਸਿਖਲਾਈ ਲੈ ਕੇ ਜੀਵਨ ਬਚਾਉਣ ਵਾਲੇ ਜ਼ਰੂਰੀ ਹੁਨਰ ਸਿੱਖੇ¢ ਕੈਂਪ ਵਿਚ 1210 ਤੋਂ ਵੱਧ ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ | ਇਸ ਤੋਂ ਇਲਾਵਾ 1000 ਹਿੱਸੇਦਾਰਾਂ ਜਿਨ੍ਹਾਂ ਵਿਚ ਪੁਲਿਸ ਅਧਿਕਾਰੀ, ਕਿਸਾਨ, ਵਿਦਿਆਰਥੀ ਅਤੇ ਮਹਿਲਾਵਾਂ ਸ਼ਾਮਲ ਸਨ ਨੇ ਸੀ.ਪੀ.ਆਰ. ਦੀ ਪ੍ਰਯੋਗਾਤਮਿਕ ਸਿਖਲਾਈ ਪ੍ਰਾਪਤ ਕੀਤੀ¢ ਕੈਂਪ ਦÏਰਾਨ ਹਾਈ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਬਾਰੇ ਸਿੱਖਿਆਦਾਇਕ ਪੈਂਫ਼ਲਿਟ ਅਤੇ ਪੁਸਤਕਾਂ ਵੀ ਵੰਡੀਆਂ ਗਈਆਂ | ਹਸਪਤਾਲ ਪ੍ਰਬੰਧਕ ਕਮੇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਮੈਡੀਕਲ ਟੀਮ ਦੀ ਪ੍ਰਸ਼ੰਸਾ ਕਰਦੇ ਕਿਹਾ ਕਿ ਉਨ੍ਹਾਂ ਨੇ ਸਿਹਤ ਸੇਵਾਵਾਂ ਨੂੰ ਲੋਕਾਂ ਦੇ ਨੇੜੇ ਲਿਆਉਣ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ¢ ਪਿ੍ੰਸੀਪਲ ਡਾ. ਜੀ.ਐਸ. ਵਾਂਡਰ ਨੇ ਕਿਹਾ ਕਿ ਅਜਿਹੇ ਕੈਂਪ ਲੋਕਾਂ ਨੂੰ ਰੋਕਣਯੋਗ ਬਿਮਾਰੀਆਂ ਬਾਰੇ ਜਾਗਰੂਕ ਕਰਨ ਅਤੇ ਐਮਰਜੈਂਸੀ ਸਥਿਤੀਆਂ ਲਈ ਤਿਆਰ ਕਰਨ ਵਿਚ ਬਹੁਤ ਲਾਭਦਾਇਕ ਹਨ¢ ਡਾ. ਬਿਸ਼ਵ ਮੋਹਨ ਨੇ ਕਿਹਾ ਕਿ ਅਜਿਹੀਆਂ ਆਊਟਰੀਚ ਸਰਗਰਮੀਆਂ ਸਿਰਫ਼ ਰੋਕਥਾਮੀ ਸਿਹਤ ਜਾਗਰੂਕਤਾ ਨੂੰ ਮਜ਼ਬੂਤ ਨਹੀਂ ਕਰਦੀਆਂ, ਸਗੋਂ ਲੋਕਾਂ ਨੂੰ ਸੀ.ਪੀ.ਆਰ. ਵਰਗੀਆਂ ਜੀਵਨ ਬਚਾਉਣ ਵਾਲੇ ਹੁਨਰਾਂ ਨਾਲ ਸਸ਼ਕਤ ਵੀ ਕਰਦੀਆਂ ਹਨ¢

ਪਿਛਲੀ ਖ਼ਬਰ ਮਾਸਟਰ ਤਾਰਾ ਸਿੰਘ ਕਾਲਜ ਵਿਖੇ ਹੱਥ ਨਾਲ ਬਣਾਏ ਚਾਕਲੇਟ ਦਾ ਲਗਾਇਆ ਸਟਾਲ <br/> ਅਗਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਵਿਖੇ ਦੀਵਾਲੀ ਮੌਕੇ ਕੀਤੀ ਕਾਲਜ ਕੈਂਪਸ ਦੀ ਸਫ਼ਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।