ਲੁਧਿਆਣਾ, 17 ਅਕਤੂਬਰ (ਜਸਵਿੰਦਰ ਸਿੰਘ)-ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਵਿਖੇ ਐਮ.ਐਸ.ਸੀ. ਫੈਸ਼ਨ ਡਿਜ਼ਾਈਨ ਅਤੇ ਪ੍ਰਬੰਧਨ ਵਿਭਾਗ (ਐਮ.ਐਫ.ਡੀ.ਐਮ.) ਵਲੋਂ ਗ੍ਰਹਿ ਵਿਗਿਆਨ ਵਿਭਾਗ ਦੇ ਮੁਖੀ ਅਵਨਿੰਦਰ ਕੌਰ ਢਿੱਲੋਂ ਦੀ ਅਗਵਾਈ ਹੇਠ ਕਾਲਜ ਕੈਂਪਸ ਵਿਚ ਦੀਵਾਲੀ ਤਿਉਹਾਰ ਦੇ ਜਸ਼ਨ ਨੂੰ ਮਨਾਉਣ ਲਈ ਹੱਥ ਨਾਲ ਬਣੇ ਚਾਕਲੇਟ ਵਿੱਕਰੀ ਕਾਊਾਟਰ ਲਗਾਇਆ ਗਿਆ | ਇਸ ਗਤੀਵਿਧੀ ਦਾ ਉਦੇਸ਼ ਵਿਦਿਆਰਥਣਾਂ ਵਿਚ ਤਿਉਹਾਰ ਦੇ ਮੌਕੇ 'ਤੇ ਰਚਨਾਤਮਿਕਤਾ, ਕਾਰੀਗਰੀ ਅਤੇ ਮਿਠਾਸ ਸਾਂਝੀ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ | ਵਿਭਾਗ ਦੀਆਂ ਵਿਦਿਆਰਥਣਾਂ ਦੁਆਰਾ ਹੱਥ ਨਾਲ ਬਣੇ ਚਾਕਲੇਟਾਂ ਨੂੰ ਸੁੰਦਰਤਾ ਨਾਲ ਤਿਆਰ ਕਰਕੇ ਪੇਸ਼ ਕੀਤਾ ਗਿਆ ਅਤੇ ਵਿਦਿਆਰਥਣਾਂ ਨੂੰ ਉਤਪਾਦ ਬਣਾਉਣ, ਪੈਕੇਜਿੰਗ ਅਤੇ ਪੇਸ਼ਕਾਰੀ ਵਿਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ | ਕਾਲਜ ਪਿ੍ੰਸੀਪਲ ਡਾ. ਕਿਰਨਦੀਪ ਕੌਰ, ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ, ਸਕੱਤਰ ਗੁਰਬਚਨ ਸਿੰਘ ਪਾਹਵਾ ਅਤੇ ਹੋਰ ਮੈਂਬਰ ਸਾਹਿਬਾਨਾਂ ਨੇ ਵਿਭਾਗ ਦੇ ਮੁਖੀ ਅਤੇ ਵਿਦਿਆਰਥਣਾਂ ਦੇ ਨਵੀਨਤਮ ਵਿਚਾਰਾਂ ਅਤੇ ਟੀਮ ਵਰਕ ਨੂੰ ਪ੍ਰਦਰਸ਼ਿਤ ਕਰਨ ਵਾਲੀ ਇਸ ਪਹਿਲਕਦਮੀ ਦੀ ਪ੍ਰਸ਼ੰਸਾ ਕੀਤੀ |