27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਲੰਗਰ ਲਗਾਇਆ <br/>

ਅਜੀਤ ਡੈਸਕ 22-10-2025
ਲੁਧਿਆਣਾ, 21 ਅਕਤੂਬਰ (ਪਰਮਿੰਦਰ ਸਿੰਘ ਆਹੂਜਾ)-ਦਸਮੇਸ਼ ਨਗਰ ਇਲਾਕਾ ਨਿਵਾਸੀਆਂ ਵਲੋਂ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਮੌਕੇ ਸਥਾਨਕ ਗਿੱਲ ਰੋਡ ਜੋਨ-ਸੀ ਵਿਖੇ ਲੰਗਰ ਲਗਾਇਆ ਗਿਆ | ਇਸ ਮੌਕੇ ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਦੇ ਰਾਸ਼ਟਰੀ ਕੋਸ਼ਾਅਧਿਕਸ਼ ਸੁਰਿੰਦਰ ਸੋਦਾਈ ਵਲੋਂ ਭਗਵਾਨ ਵਾਲਮੀਕਿ ਦੀ ਪ੍ਰਤਿਮਾ ਅੱਗੇ ਜੋਤ ਰੌਸ਼ਨ ਕੀਤੀ ਗਈ | ਇਸ ਮੌਕੇ ਵੀਰ ਏਕਲਵਯ ਯੂਥ ਫ਼ੈਡਰੇਸ਼ਨ ਦੇ ਪ੍ਰਧਾਨ ਰਾਹੁਲ ਡੁਲਗਚ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ | ਇਸ ਮੌਕੇ ਪਾਵਨ ਮੁਕਤੀ ਮਾਲਾ ਦੇ ਪਾਠ ਨਾਲ ਲੰਗਰ ਸਮਾਗਮ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਸੁਰਿੰਦਰ ਸੋਦਾਈ ਨੇ ਕਿਹਾ ਕਿ ਭਗਵਾਨ ਵਾਲਮੀਕਿ ਦੇ ਮਹਾਂਰਮਾਇਣ ਦੀ ਰਚਨਾ ਸਮੁੱਚੀ ਮਾਨਵਤਾ ਦੀ ਭਲਾਈ ਲਈ ਕੀਤੀ ਹੈ ਅਤੇ ਮੌਜੂਦਾ ਨੌਜਵਾਨ ਪੀੜ੍ਹੀ ਨੂੰ ਭਗਵਾਨ ਵਾਲਮੀਕਿ ਦੇ ਦਿਖਾਏ ਹੋਏ ਰਸਤੇ 'ਤੇ ਚੱਲਣਾ ਚਾਹੀਦਾ ਹੈ | ਅੰਤ 'ਚ ਦਸਮੇਸ਼ ਨਗਰ ਇਲਾਕਾ ਨਿਵਾਸੀਆਂ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮੋਨੂੰ ਚੌਹਾਨ, ਵਿਕਾਸ ਸੋਦਾਈ, ਪਿ੍ਆ ਸੋਦਾਈ, ਅਮਨ ਗਹਿਲੋਤ, ਹਰਸ਼ ਟਾਂਕ, ਰਵੀ ਕੁਮਾਰ, ਸੁਨੀਲ ਟਾਂਕ, ਲਵ ਚਨਾਲਿਆ, ਮਾਨਵ ਚਨਾਲਿਆ, ਪਿ੍ਆਂਸ਼ੂ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰੋ. ਮੋਹਨ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ <br/> ਅਗਲੀ ਖ਼ਬਰ ਲੁਧਿਆਣਾ ਵਿਖੇ ਅਗਨੀਵੀਰ ਭਰਤੀ ਰੈਲੀ 1 ਤੋਂ 8 ਨਵੰਬਰ ਤੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।