28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪ੍ਰੋ. ਮੋਹਨ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਕਰਵਾਇਆ <br/>

ਅਜੀਤ ਡੈਸਕ 22-10-2025
ਲੁਧਿਆਣਾ, 21 ਅਕਤੂਬਰ (ਡਾ. ਤਰਲੋਚਨ ਸਿੰਘ)-ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਵਲੋਂ ਅੱਜ 47ਵਾਂ ਪ੍ਰੋ. ਮੋਹਨ ਸਿੰਘ ਯਾਦਗਾਰੀ ਸੈਮੀਨਾਰ ਅਤੇ ਕਵੀ ਦਰਬਾਰ ਪੰਜਾਬੀ ਭਵਨ ਦੇ ਸੈਮੀਨਾਰ ਹਾਲ ਵਿਖੇ ਕਰਵਾਇਆ ਗਿਆ, ਜਿਸ ਦੀ ਸ਼ਮ੍ਹਾ ਰੌਸ਼ਨ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕੀਤੀ | ਪ੍ਰਧਾਨਗੀ ਮੰਡਲ ਵਿਚ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀ, ਡਾ. ਗੁਲਜ਼ਾਰ ਪੰਧੇਰ, ਉਘੇ ਸਮਾਜ ਸੇਵਕ ਅਮਰਜੀਤ ਸਿੰਘ ਟਿੱਕਾ, ਪ੍ਰੋ. ਮੋਹਨ ਸਿੰਘ ਫਾਊਾਡੇਸ਼ਨ ਦੇ ਸਾਬਕਾ ਚੇਅਰਮੈਨ ਪਰਗਟ ਸਿੰਘ ਗਰੇਵਾਲ ਅਤੇ ਉੱਘੇ ਚਿੰਤਕ ਸਤਨਾਮ ਚਾਨਾ ਸ਼ਾਮਿਲ ਸਨ ¢ ਇਸ ਮÏਕੇ ਨਗਰ ਨਿਗਮ ਮੇਅਰ ਪਿ੍ੰਸੀਪਲ ਇੰਦਰਜੀਤ ਕÏਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਿਨ੍ਹਾਂ ਪ੍ਰੋ. ਮੋਹਨ ਸਿੰਘ ਦੀ ਪ੍ਰਸੰਸਾ ਕਰਦਿਆਂ ਪੰਜਾਬੀ ਸਾਹਿਤ ਅਕਾਦਮੀ ਦੀ ਸੜਕ ਠੀਕ ਕਰਵਾਉਣ ਅਤੇ ਪ੍ਰੋ. ਮੋਹਨ ਸਿੰਘ ਦਾ ਬੁੱਤ ਆਰਤੀ ਚੌਕ ਵਿਚ ਪਹਿਲਾਂ ਵਾਲੀ ਥਾਂ 'ਤੇ ਲਗਵਾਉਣ ਦਾ ਭਰੋਸਾ ਦਿੱਤਾ | ਸਵਰਨਜੀਤ ਸਵੀ ਨੇ ਕਿਹਾ ਕਿ ਪ੍ਰੋ. ਮੋਹਨ ਸਿੰਘ ਮੇਲਾ ਹੋਰ ਗੰਭੀਰਤਾ ਨਾਲ ਵੱਡੀ ਇਕੱਤਰਤਾ ਵਿਚ ਹੋਇਆ ਕਰੇ¢ ਸਤਨਾਮ ਚਾਨਾ ਵਲੋਂ ਪੇਸ਼ ਕੀਤੇ ਯਾਦਗਾਰੀ ਭਾਸ਼ਣ 'ਪੰਜਾਬ ਅਤੇ ਪੰਜਾਬ ਦੇ ਪਾਣੀ' ਦੀ ਸ਼ਲਾਘਾ ਕਰਦਿਆਂ ਵਿਸ਼ਵ ਪੱਧਰ 'ਤੇ ਦਰਿਆਵਾਂ ਨਾਲ ਕੀਤੇ ਜਾ ਰਹੇ ਖਿਲਵਾੜ ਬਾਰੇ ਗੱਲਬਾਤ ਕੀਤੀ¢ ਡਾ. ਗੁਲਜ਼ਾਰ ਪੰਧੇਰ ਨੇ ਪ੍ਰੋ. ਮੋਹਨ ਸਿੰਘ ਨੂੰ ਸਾਹਿਤਕ ਅੰਦਾਜ਼ ਵਿਚ ਯਾਦ ਕਰਨ 'ਤੇ ਜ਼ੋਰ ਦਿੰਦਿਆਂ ਪ੍ਰਧਾਨਗੀ ਮੰਡਲ ਸਮੇਤ ਦੂਰੋਂ ਦੂਰੋਂ ਪਹੁੰਚੇ ਕਵੀਆਂ ਦਾ ਧੰਨਵਾਦ ਕੀਤਾ¢ ਕਵੀ ਦਰਬਾਰ ਵਿਚ ਪ੍ਰੋ. ਸੰਧੂ ਵਰਿਆਣਵੀ, ਜਸਪ੍ਰੀਤ ਅਮਲਤਾਸ, ਦੇਵਿੰਦਰ ਸੈਫ਼ੀ, ਜਗਵਿੰਦਰ ਜੋਧਾ, ਭਗਵਾਨ ਢਿੱਲੋਂ , ਕੇ.ਸਾਧੂ ਸਿੰਘ, ਡਾ.ਗੁਰਚਰਨ ਕÏਰ ਕੋਚਰ, ਡਾ. ਹਰੀ ਸਿੰਘ ਜਾਚਕ, ਤਰਲੋਚਨ ਝਾਂਡੇ, ਮਨਿੰਦਰ ਮਨ, ਮਨਦੀਪ ਕÏਰ ਭੰਮਰਾ, ਤ੍ਰੈਲੋਚਨ ਲੋਚੀ, ਮੀਤ ਅਨਮੋਲ, ਕਰਮਜੀਤ ਗਰੇਵਾਲ, ਜਸਵੀਰ ਝੱਜ, ਅਮਰਜੀਤ ਸ਼ੇਰਪੁਰੀ,ਪ੍ਰਭਜੋਤ ਸੋਹੀ, ਰਾਜਦੀਪ ਤੂਰ, ਅਮਰਿੰਦਰ ਸੋਹਲ, ਸੰਤ ਸਿੰਘ ਸੋਹਲ, ਕੁਲਵਿੰਦਰ ਕਿਰਨ,ਸਾਧੂ ਰਾਮ ਲੰਗਿਆਣਾ, ਚਰਨਜੀਤ ਸਮਾਲਸਰ ,ਹਰਨਾਮ ਡੱਲਾ, ਧਰਮਿੰਦਰ ਸ਼ਾਹਿਦ, ਤੇਲੂ ਰਾਮ ਕੁਹਾੜਾ, ਅਜੀਤ ਪਿਆਸਾ, ਦਰਸ਼ਨ ਬੋਪਾਰਾਏ, ਸਵਰਨ ਪੱਲ੍ਹਾ, ਜਸਵੰਤ ਕÏਰ ਗਰੇਵਾਲ, ਦਲਵੀਰ ਕਲੇਰ, ਜਗਪਾਲ ਜੱਗਾ, ਪੂਰਨ ਸਿੰਘ ਸਨਮ, ਸਾਗਰ ਸਫ਼ਰੀ, ਸਤਨਾਮ ਸਿੰਘ ਕੋਮਲ, ਪਿ੍ੰਸੀਪਲ ਮਹਿੰਦਰ ਕÏਰ ਗਰੇਵਾਲ ਵਲੋਂ ਪੇਸ਼ ਕੀਤੀਆਂ ਆਪਣੀਆਂ ਰਚਨਾਵਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ¢ ਇਸ ਮÏਕੇ ਸੁਰਿੰਦਰ ਕੈਲੇ, ਰਾਮ ਸਰੂਪ ਰਿਖੀ, ਡਾ. ਬਲਵਿੰਦਰ ਗੈਲੇਕਸੀ, ਜਸਵੰਤ ਗਰੇਵਾਲ, ਲਖਵੀਰ ਸਿੰਘ ਮਾਂਗਟ, ਮੋਹੀ ਅਮਰਜੀਤ ਆਦਿ ਵੀ ਹਾਜ਼ਰ ਸਨ¢

ਪਿਛਲੀ ਖ਼ਬਰ ਇੰਡੀਅਨ ਪਬਲਿਕ ਸਕੂਲ ਲੁਹਾਰਾ ਵਲੋਂ ਦੀਵਾਲੀ ਦਾ ਤਿਉਹਾਰ ਮਨਾਇਆ <br/> ਅਗਲੀ ਖ਼ਬਰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਸੰਬੰਧੀ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।