ਡਾਬਾ/ਲੁਹਾਰਾ, 21 ਅਕਤੂਬਰ (ਕੁਲਵੰਤ ਸਿੰਘ ਸੱਪਲ)-ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲੁਹਾਰਾ ਨੇ ਰੌਸ਼ਨੀ ਦੇ ਤਿਉਹਾਰ ਨੂੰ ਰਵਾਇਤੀ ਉਤਸ਼ਾਹ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨਾਲ ਮਨਾਇਆ | ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਵੱਖ-ਵੱਖ ਗਤੀਵਿਧੀਆਂ ਵਿਚ ਉਤਸ਼ਾਹ ਨਾਲ ਹਿੱਸਾ ਲਿਆ ਅਤੇ ''ਗ੍ਰੀਨ ਦੀਵਾਲੀ'' ਦਾ ਸੁਨੇਹਾ ਦਿੱਤਾ | ਇਸ ਮੌਕੇ ਪ੍ਰਾਇਮਰੀ ਅਤੇ ਮਿਡਲ ਵਿੰਗ ਦੇ ਵਿਦਿਆਰਥੀਆਂ ਨੇ ਸਾਧਾਰਨ ਮਿੱਟੀ ਦੇ ਦੀਵੇ ਅਤੇ ਮੋਮਬਤੀਆਂ ਨੂੰ ਰੰਗਾਂ, ਗਲਿਟਰ ਅਤੇ ਹੋਰ ਟਿਕਾਊ ਸਮੱਗਰੀ ਨਾਲ ਸੁੰਦਰ ਕਲਾ ਦੇ ਰੂਪਾਂ ਵਿਚ ਬਦਲ ਦਿੱਤਾ | ਸੀਨੀਅਰ ਵਿਦਿਆਰਥੀਆਂ ਨੇ ਸਕੂਲ ਦੇ ਦਰਵਾਜ਼ੇ 'ਤੇ ਰੰਗ-ਬਿਰੰਗੀ ਤੇ ਸੁੰਦਰ ਰੰਗੋਲੀ ਬਣਾ ਕੇ ਆਪਣੀ ਕਲਾ ਦਿਖਾਈ, ਜਿਸ ਨਾਲ ਪ੍ਰਵੇਸ਼ ਦਰਵਾਜ਼ਾ ਰਵਾਇਤੀ ਡਿਜ਼ਾਈਨਾਂ ਤੇ ਨਿਸ਼ਾਨਾਂ ਨਾਲ ਚਮਕ ਉਠਿਆ | ਸੁਰੱਖਿਆ ਅਤੇ ਪਰਿਆਵਰਣ ਜਾਗਰੂਕਤਾ ਦਾ ਸੁਨੇਹਾ ਫੈਲਾਉਣ ਲਈ ਵਿਦਿਆਰਥੀਆਂ ਨੇ ਇਕ ਰੈਲੀ ਵਿਚ ਹਿੱਸਾ ਲਿਆ, ਜਿਸ ਵਿਚ ਉਨ੍ਹਾਂ ਨੇ ''ਪ੍ਰਦੂਸ਼ਣ-ਮੁਕਤ ਦੀਵਾਲੀ'' ਦੇ ਨਾਅਰੇ ਵਾਲੇ ਬੋਰਡ ਫੜੇ ਹੋਏ ਸਨ | ਐਕਟੀਵਿਟੀ ਇੰਚਾਰਜ ਨੇ ਅਧਿਆਪਕਾਂ ਦੇ ਸਹਿਯੋਗ ਨਾਲ ਸਾਰੀਆਂ ਗਤੀਵਿਧੀਆਂ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਕੀਤਾ | ਇਸ ਮੌਕੇ ਚੇਅਰਮੈਨ ਸੁਰਿੰਦਰਪਾਲ ਗਰਗ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਟਿਕਾਊ ਪਰੰਪਰਾਵਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ | ਉਨ੍ਹਾਂ ਕਿਹਾ ਕਿ ''ਦੀਵਾਲੀ ਇਕ ਅਜਿਹਾ ਤਿਉਹਾਰ ਹੈ, ਜੋ ਚਾਨਣ ਦੀ ਅੰਧਕਾਰ 'ਤੇ ਅਤੇ ਚੰਗੇ ਦੀ ਮੰਦੇ 'ਤੇ ਜਿੱਤ ਦਾ ਪ੍ਰਤੀਕ ਹੈ |'' ਮੈਨੇਜਿੰਗ ਡਾਇਰੈਕਟਰ ਸਰਿਤਾ ਗਰਗ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਕੰਮ ਦੀ ਸ਼ਲਾਘਾ ਕੀਤੀ | ਸਕੂਲ ਦੇ ਡਾਇਰੈਕਟਰ ਗੌਰਵ ਗਰਗ ਨੇ ਅਧਿਆਪਕ ਅਤੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਤਿਉਹਾਰ ਦੇ ਮੌਕੇ 'ਤੇ ਵਧਾਈ ਦਿੱਤੀ | ਪਿ੍ੰਸੀਪਲ ਬੰਦਨਾ ਜੋਸ਼ੀ ਨੇ ਕਿਹਾ ਕਿ ਪ੍ਰਦੂਸ਼ਣ ਮੁਕਤ ਢੰਗ ਨਾਲ ਤਿਉਹਾਰ ਮਨਾ ਕੇ ਸਾਡੇ ਵਿਦਿਆਰਥੀ ਵਾਤਾਵਰਣ ਦੀ ਸੰਭਾਲ ਕਰਦੇ ਹਨ |